ਅਮਰਿੰਦਰ ਸਿੰਘ ਦਾ ਐਲਾਨ ਪਟਿਆਲਾ ਤੋਂ ਲੜਨਗੇ ਵਿਧਾਨ ਸਭਾ ਚੋਣ

ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਵਿਰੋਧੀ ਨਵਜੋਤ ਸਿੰਘ ਸਿੱਧੂ ਅਤੇ ਅਰਵਿੰਦਰ ਕੇਜਰੀਵਾਲ ਤੇ ਤਿੱਖੇ ਹਮਲੇ ਕੀਤੇ।
ਅਮਰਿੰਦਰ ਸਿੰਘ ਦਾ ਐਲਾਨ ਪਟਿਆਲਾ ਤੋਂ ਲੜਨਗੇ  ਵਿਧਾਨ ਸਭਾ ਚੋਣ
Updated on
1 min read

ਪੰਜਾਬ ਵਿਚ ਅਮਰਿੰਦਰ ਸਿੰਘ ਨੇ ਆਪਣੀ ਨਵੀ ਪਾਰਟੀ ਪੰਜਾਬ ਲੋਕ ਕਾਂਗਰਸ ਬਣਾਈ ਹੈ। ਜਿਸਤੋ ਬਾਅਦ ਸਾਰੇ ਲੋਕਾਂ ਦਾ ਧਿਆਨ ਇਸ ਗੱਲ ਵੱਲ ਸੀ ਕਿ ਕੈਪਟਨ ਕਿਸ ਜਗਾਂ ਤੋਂ ਚੋਣ ਲੜਣਗੇ। ਇਸ ਦਾ ਜਵਾਬ ਕੈਪਟਨ ਅਮਰਿੰਦਰ ਸਿੰਘ ਤੋਂ ਮਿਲ ਗਿਆ ਹੈ।

ਸਾਰੀਆਂ ਅਟਕਲਾਂ ਦਰਮਿਆਨ ਅਮਰਿੰਦਰ ਸਿੰਘ ਨੇ ਸਪੱਸ਼ਟ ਕਰ ਦਿੱਤਾ ਹੈ, ਕਿ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਪਟਿਆਲਾ ਤੋਂ ਹੀ ਲੜਨਗੇ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਵਿਰੋਧੀ ਨਵਜੋਤ ਸਿੰਘ ਸਿੱਧੂ ਅਤੇ ਅਰਵਿੰਦਰ ਕੇਜਰੀਵਾਲ 'ਤੇ ਤਿੱਖੇ ਹਮਲੇ ਕੀਤੇ।ਕੈਪਟਨ ਅਮਰਿੰਦਰ ਨੂੰ ਵਾਰ-ਵਾਰ ਪੁੱਛਿਆ ਜਾ ਰਿਹਾ ਸੀ ਕਿ ਉਹ ਕਿਹੜੀ ਸੀਟ ਤੋਂ ਵਿਧਾਨ ਸਭਾ ਚੋਣ ਲੜਨਗੇ।

ਅਮਰਿੰਦਰ ਸਿੰਘ ਨੇ ਕਿਹਾ, ''ਤੁਸੀਂ ਮੈਨੂੰ ਕਿੱਥੋਂ ਚੋਣ ਲੜਾਉਣਾ ਚਾਹੁੰਦੇ ਹੋ। ਕਿਥੋਂ ਚੋਣ ਲੜਨ ਦਾ ਕੀ ਮਤਲਬ ਹੈ। ਮੈਂ ਪਟਿਆਲਾ ਤੋਂ ਚੋਣ ਲੜਦਾ ਰਿਹਾ ਹਾਂ ਅਤੇ ਇੱਥੋਂ ਹੀ ਚੋਣ ਲੜਾਂਗਾ।ਅਮਰਿੰਦਰ ਨੇ ਮੁਫਤ ਤੋਹਫੇ ਦੇਣ ਦਾ ਵਾਅਦਾ ਕਰਨ ਲਈ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਦੋਵਾਂ 'ਤੇ ਹਮਲਾ ਕੀਤਾ।

ਅਮਰਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਪੁੱਛਿਆ ਜਾਵੇ ਕਿ ਉਹ ਵਾਅਦੇ ਪੂਰੇ ਕਰਨ ਲਈ ਪੈਸਾ ਕਿੱਥੋਂ ਲਿਆਉਣਗੇ।ਅਮਰਿੰਦਰ ਨੇ ਮੁੱਖ ਮੰਤਰੀ ਵਜੋਂ ਆਪਣੇ ਸਾਢੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਸ਼ੁਰੂ ਕੀਤੀਆਂ ਕਈ ਸਕੀਮਾਂ ਬਾਰੇ ਵੀ ਦੱਸਿਆ। ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਗਏ ਚੋਣ ਵਾਅਦਿਆਂ ਵਿੱਚੋਂ 92 ਫੀਸਦੀ ਨੂੰ ਪੂਰਾ ਕੀਤਾ ਹੈ।

ਸਾਬਕਾ ਮੁੱਖ ਮੰਤਰੀ ਨੇ ਕਿਹਾ, ''ਨਵਜੋਤ ਸਿੱਧੂ ਅਤੇ ਹੋਰ ਕਾਂਗਰਸੀ ਆਗੂ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਹਨ ਕਿ ਉਹ ਪੰਜ ਸਾਲਾਂ ਦੇ ਸ਼ਾਸਨ ਦੀਆਂ ਪ੍ਰਾਪਤੀਆਂ ਲੋਕਾਂ ਸਾਹਮਣੇ ਰੱਖਣਗੇ ਪਰ ਦੂਜੇ ਪਾਸੇ ਇਹ ਕਹਿ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ ਕਿ ਮੈਂ ਕੁਝ ਨਹੀਂ ਕੀਤਾ।''ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਦੇ ਕਾਂਗਰਸੀ ਆਗੂ ਭੰਬਲਭੂਸੇ ਵਿੱਚ ਹਨ ਕਿ ਲੋਕਾਂ ਨੂੰ ਕੀ ਕਿਹਾ ਜਾਵੇ।

Related Stories

No stories found.
logo
Punjab Today
www.punjabtoday.com