Carry On Jatta 3: ਗਿੱਪੀ ਗਰੇਵਾਲ ਦੀ ਫਿਲਮ ਕਾਮੇਡੀ ਦੀ ਜ਼ਬਰਦਸਤ ਡੋਜ਼ ਦਵੇਗੀ

ਫਿਲਮ 'ਚ ਗਿੱਪੀ ਦੇ ਨਾਲ ਸੋਨਮ ਬਾਜਵਾ, ਬਿੰਨੂ ਢਿੱਲੋਂ, ਜਸਵਿੰਦਰ ਭੱਲਾ ਅਤੇ ਗੁਰਪ੍ਰੀਤ ਘੁੱਗੀ ਮੁੱਖ ਭੂਮਿਕਾਵਾਂ 'ਚ ਹਨ। ਟੀਜ਼ਰ ਬਹੁਤ ਮਜ਼ਾਕੀਆ ਹੈ।
Carry On Jatta 3: ਗਿੱਪੀ ਗਰੇਵਾਲ ਦੀ ਫਿਲਮ ਕਾਮੇਡੀ ਦੀ ਜ਼ਬਰਦਸਤ ਡੋਜ਼ ਦਵੇਗੀ

ਗਿੱਪੀ ਗਰੇਵਾਲ ਦੀ ਆਉਣ ਵਾਲੀ ਫਿਲਮ 'ਕੈਰੀ ਆਨ ਜੱਟਾ 3' ਦਾ ਉਨ੍ਹਾਂ ਦੇ ਫ਼ੈਨ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਗਿੱਪੀ ਗਰੇਵਾਲ ਆਪਣੀ ਆਉਣ ਵਾਲੀ ਫਿਲਮ 'ਕੈਰੀ ਆਨ ਜੱਟਾ 3' ਨੂੰ ਲੈ ਕੇ ਕਾਫੀ ਚਰਚਾ 'ਚ ਹਨ। ਇਸ ਦਾ ਫਰਸਟ ਲੁੱਕ ਪੋਸਟਰ ਕੁਝ ਦਿਨ ਪਹਿਲਾਂ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਹੁਣ ਅਦਾਕਾਰ ਨੇ ਪ੍ਰਸ਼ੰਸਕਾਂ ਨੂੰ ਇੱਕ ਹੋਰ ਤੋਹਫ਼ਾ ਦਿੱਤਾ ਹੈ।

ਫਿਲਮ ਦਾ ਅਧਿਕਾਰਤ ਟੀਜ਼ਰ ਰਿਲੀਜ਼ ਹੋ ਗਿਆ ਹੈ। ਗਿੱਪੀ ਨੇ ਫਿਲਮ ਦਾ ਟੀਜ਼ਰ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਟੀਜ਼ਰ ਨੂੰ ਸ਼ੇਅਰ ਕਰਦੇ ਹੋਏ ਗਿੱਪੀ ਗਰੇਵਾਲ ਨੇ ਕੈਪਸ਼ਨ 'ਚ ਲਿਖਿਆ, 'ਕੈਰੀ ਆਨ ਜੱਟਾ 3' ਦੇ ਟੀਜ਼ਰ ਨਾਲ ਹਾਸਾ ਸ਼ੁਰੂ ਹੋ ਗਿਆ ਹੈ। ਦੱਸ ਦੇਈਏ ਕਿ ਇਸ ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਨੇ ਕੀਤਾ ਹੈ।

ਫਿਲਮ 'ਚ ਗਿੱਪੀ ਦੇ ਨਾਲ ਸੋਨਮ ਬਾਜਵਾ, ਬਿੰਨੂ ਢਿੱਲੋਂ, ਜਸਵਿੰਦਰ ਭੱਲਾ ਅਤੇ ਗੁਰਪ੍ਰੀਤ ਘੁੱਗੀ ਮੁੱਖ ਭੂਮਿਕਾਵਾਂ 'ਚ ਹਨ। ਟੀਜ਼ਰ ਬਹੁਤ ਮਜ਼ਾਕੀਆ ਹੈ। ਟੀਜ਼ਰ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦਰਸ਼ਕਾਂ ਨੂੰ ਫਿਲਮ 'ਚ ਕਾਮੇਡੀ ਦੀ ਚੰਗੀ ਡੋਜ਼ ਮਿਲਣ ਵਾਲੀ ਹੈ। ਇਸ ਤੋਂ ਇਲਾਵਾ ਟੀਜ਼ਰ ਦੇ ਬੈਕਗ੍ਰਾਊਂਡ ਤੋਂ ਸੁਣਿਆ ਸੰਗੀਤ ਵੀ ਬਹੁਤ ਵਧੀਆ ਹੈ। ਟੀਜ਼ਰ 'ਤੇ ਯੂਜ਼ਰਸ ਵੱਲੋਂ ਕਾਫੀ ਸਕਾਰਾਤਮਕ ਪ੍ਰਤੀਕਿਰਿਆ ਮਿਲ ਰਹੀ ਹੈ। ਹਰ ਕੋਈ ਫਿਲਮ ਦੀ ਰਿਲੀਜ਼ ਡੇਟ ਦਾ ਇੰਤਜ਼ਾਰ ਕਰ ਰਿਹਾ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ ਦਾ ਨਿਰਮਾਣ ਗਿੱਪੀ ਗਰੇਵਾਲ ਦੇ ਭਰਾ ਸਿੱਪੀ ਗਰੇਵਾਲ ਨੇ ਆਪਣੇ 'ਸਿੱਪੀ ਗਰੇਵਾਲ ਪ੍ਰੋਡਕਸ਼ਨ' ਦੇ ਬੈਨਰ ਹੇਠ ਕੀਤਾ ਹੈ। ਇਸ ਫਿਲਮ ਦੇ ਪਹਿਲੇ ਦੋ ਭਾਗ ਕਾਫੀ ਹਿੱਟ ਹੋਏ ਸਨ। ਹੁਣ ਪ੍ਰਸ਼ੰਸਕ ਤੀਜੇ ਭਾਗ ਦਾ ਇੰਤਜ਼ਾਰ ਕਰ ਰਹੇ ਹਨ। ਇਹ ਫਿਲਮ 29 ਜੂਨ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

ਗਿੱਪੀ ਗਰੇਵਾਲ ਨੇ ਪਿੱਛਲੇ ਦਿਨੀ 'ਕੈਰੀ ਆਨ ਜੱਟਾ 3' ਦਾ ਫਰਸਟ ਲੁੱਕ ਪੋਸਟਰ ਨੂੰ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਸੀ। ਇਸਦੇ ਨਾਲ ਉਨ੍ਹਾਂ ਨੇ ਲਿਖਿਆ ਸੀ, 'ਅਸੀਂ ਤਿੰਨੋਂ ਵਾਪਸ ਆ ਗਏ ਹਾਂ। 'ਕੈਰੀ ਆਨ ਜੱਟਾ 3' ਦੀ ਪਹਿਲੀ ਝਲਕ ਦਰਸ਼ਕਾਂ ਲਈ ਪੇਸ਼ ਹੈ। ਇਸ ਦੇ ਨਾਲ ਹੀ ਫਿਲਮ ਦੀ ਰਿਲੀਜ਼ ਡੇਟ ਵੀ ਸਾਹਮਣੇ ਆ ਗਈ ਹੈ। ਇਹ ਫਿਲਮ 29 ਜੂਨ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਫਰਸਟ ਲੁੱਕ ਪੋਸਟਰ ਨੂੰ ਦੇਖ ਕੇ ਪ੍ਰਸ਼ੰਸਕਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਸੀ। ਯੂਜ਼ਰਸ ਇਸ 'ਤੇ ਕਾਫੀ ਦਿਲਚਸਪ ਟਿੱਪਣੀਆਂ ਕਰ ਰਹੇ ਹਨ।

Related Stories

No stories found.
logo
Punjab Today
www.punjabtoday.com