ਹਾਈਕਮਾਨ ਨੂੰ ਮਿਲਣ ਤੋਂ ਬਾਅਦ ਚੰਨੀ ਅਤੇ ਸਿੱਧੂ ਦੀ ਕੈਮਿਸਟਰੀ ਹੋਈ ਜਬਰਦਸਤ

ਸਿੱਧੂ ਨੇ ਕਿਹਾ ਕਿ ਜੇਕਰ ਪਾਕਿਸਤਾਨ ਨਾਲ ਵਪਾਰ ਖੋਲ੍ਹਿਆ ਜਾਂਦਾ ਹੈ, ਤਾਂ 34 ਦੇਸ਼ਾਂ ਨਾਲ ਵਪਾਰ ਸ਼ੁਰੂ ਹੋ ਜਾਵੇਗਾ
ਹਾਈਕਮਾਨ ਨੂੰ ਮਿਲਣ ਤੋਂ ਬਾਅਦ ਚੰਨੀ ਅਤੇ ਸਿੱਧੂ ਦੀ ਕੈਮਿਸਟਰੀ ਹੋਈ ਜਬਰਦਸਤ

ਦਿੱਲੀ ਵਿੱਚ ਕਾਂਗਰਸ ਹਾਈਕਮਾਂਡ ਨਾਲ ਮੀਟਿੰਗ ਤੋਂ ਬਾਅਦ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੂਬਾ ਕਾਂਗਰਸ ਪ੍ਰਧਾਨ ਇੱਕ ਦੂਜੇ ਦੇ ਰੰਗ ਵਿੱਚ ਨਜ਼ਰ ਆ ਰਹੇ ਹਨ। ਦੋਂਵੇ ਇੱਕ ਦੂਜੇ ਦੀ ਖੂਬ ਤਾਰੀਫ ਕਰਦੇ ਹੋਏ ਨਜ਼ਰ ਆ ਰਹੇ ਹਨ । ਬੀਤੇ ਦਿਨ ਵੱਖ-ਵੱਖ ਪ੍ਰੋਗਰਾਮਾਂ 'ਚ ਹਿੱਸਾ ਲੈਣ ਪੁੱਜੇ ਮੁੱਖ ਮੰਤਰੀ ਚੰਨੀ ਨੇ ਜੌੜਾ ਫਾਟਕ ਅੰਡਰਬ੍ਰਿਜ ਦਾ ਨਿਰੀਖਣ ਕਰਦੇ ਹੋਏ ਕਿਹਾ, ਕਿ ਮੈਂ ਆਪਣੀ ਹਾਜ਼ਰੀ ਦਰਜ ਕਰਵਾਉਣ ਆਇਆ ਹਾਂ। ਤੁਹਾਡੇ ਪੁਲ ਤਿੰਨ ਮਹੀਨਿਆਂ ਵਿੱਚ ਚਾਲੂ ਹੋ ਜਾਣਗੇ। ਇਹ ਨਵਜੋਤ ਸਿੰਘ ਸਿੱਧੂ ਦੇ ਕਾਰਣ ਹੋਇਆ ਹੈ।ਚੰਨੀ ਨੇ ਇਸ ਮੌਕੇ ਤੇ ਕਿਹਾ ਕਿ ਅਸਲੀ ਮੁੱਖਮੰਤਰੀ ਨਵਜੋਤ ਸਿੱਧੂ ਹੈ।

ਨਵਜੋਤ ਸਿੰਘ ਤੋਂ ਦਸਤਖਤ ਕਰਵਾ ਕੇ ਜੋ ਮਰਜ਼ੀ ਕੰਮ ਸ਼ੁਰੂ ਕਰਵਾਓ।ਚੰਨੀ ਨੇ ਕੇਂਦਰ ਸਰਕਾਰ ਤੋਂ ਪਾਕਿਸਤਾਨ ਨਾਲ ਵਪਾਰ ਖੋਲ੍ਹਣ ਦੀ ਮੰਗ ਕਰਦਿਆਂ ਕਿਹਾ, ਕਿ ਉਹ ਇਸ ਸਬੰਧੀ ਜਲਦੀ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖਣਗੇ। ਚੰਨੀ ਨੇ ਅਗਲੇ 10 ਤੋਂ 15 ਦਿਨਾਂ ਵਿੱਚ ਵਪਾਰੀਆਂ ਲਈ ਸਿੰਗਲ ਵਿੰਡੋ ਸਿਸਟਮ ਬਣਾਉਣ ਦਾ ਵਾਅਦਾ ਵੀ ਕੀਤਾ ਹੈ।ਰਣਜੀਤ ਐਵੀਨਿਊ ਵਿਖੇ ਪਾਈਟੈਕਸ ਮੇਲੇ ਦੇ ਸਮਾਪਤੀ ਸਮਾਰੋਹ ਮੌਕੇ ਚੰਨੀ ਨੇ ਕਿਹਾ ਕਿ ਸੂਬਾ ਸਰਕਾਰ ਸਿੱਧੂ ਦੇ ਪੰਜਾਬ ਮਾਡਲ 'ਤੇ ਚੱਲੇਗੀ।

ਇਸ ਨਾਲ ਲੋਕਾਂ ਨੂੰ ਚੰਗੀ ਵਿਚਾਰਧਾਰਾ, ਚੰਗੀਆਂ ਸਕੀਮਾਂ ਮਿਲਣਗੀਆਂ ਅਤੇ ਨਾਲ ਹੀ ਇਸ ਨਾਲ ਸਰਕਾਰ ਦਾ ਖਜ਼ਾਨਾ ਵੀ ਭਰੇਗਾ। ਇਸ ਤੋਂ ਪਹਿਲਾ ਸਿੱਧੂ ਨੇ ਕਿਹਾ ਕਿ ਜੇਕਰ ਪਾਕਿਸਤਾਨ ਨਾਲ ਵਪਾਰ ਖੋਲ੍ਹਿਆ ਜਾਂਦਾ ਹੈ, ਤਾਂ 34 ਦੇਸ਼ਾਂ ਨਾਲ ਵਪਾਰ ਸ਼ੁਰੂ ਹੋ ਜਾਵੇਗਾ। ਇਸ ਨਾਲ ਕਿਸਾਨ ਅਤੇ ਵਪਾਰੀ ਵੀ ਖੁਸ਼ ਹੋਣਗੇ। ਸਿੱਧੂ ਨੇ ਚੰਨੀ ਨੂੰ ਮੁਫਤ ਬਿਜਲੀ ਦੀ ਬਜਾਏ 24 ਘੰਟੇ ਹੋਰ ਸਸਤੀ ਬਿਜਲੀ ਦੇਣ ਲਈ ਕਿਹਾ, ਉਨ੍ਹਾਂ ਦਾਅਵਾ ਕੀਤਾ ਕਿ ਅਜਿਹਾ ਕਰਨ ਨਾਲ ਉਨ੍ਹਾਂ ਦੀ ਸਰਕਾਰ ਮੁੜ ਬਣੇਗੀ।

Related Stories

No stories found.
logo
Punjab Today
www.punjabtoday.com