16 ਅਕਤੂਬਰ 2021
ਪੰਜਾਬ ਦੇ ਨਵੇਂ ਬਣੇ ਮੁੱਖਮੰਤਰੀ ਚਰਨਜੀਤ ਚੰਨੀ ਤੋਂ ਪੰਜਾਬ ਦੇ ਲੋਕਾਂ ਨੂੰ ਬਹੁਤ ਉਮੀਦਾਂ ਹਨ। ਪੰਜਾਬ ਦੇ ਲੋਕ ਚਾਹੁੰਦੇ ਹਨ,ਕਿ ਚਰਨਜੀਤ ਚੰਨੀ ਉਹਨਾਂ ਦੀਆ ਛੋਟੀਆਂ ਸਮੱਸਿਆਂਵਾਂ ਹੀ ਹਲ ਕਰਨ, ਜਿਵੇਂ ਕਿ ਬਿਜਲੀ ਦੀ ਸਮੱਸਿਆ ਦਾ ਹਲ ਸਭ ਤੋਂ ਪਹਿਲਾ ਕੀਤਾ ਜਾਵੇ । ਪੰਜਾਬ ਦੇ ਲੋਕ ਪਹਿਲਾਂ ਹੀ ਬਹੁਤ ਸਮੱਸਿਆਂਵਾਂ ਨਾਲ ਜੂਝ ਰਹੇ ਹਨ, ਜੇਕਰ ਉਹਨਾਂ ਨੂੰ ਇਹੋ ਜਿਹੇ ਹਲਾਤਾਂ ਵਿਚ ਬਿਜਲੀ ਤੋਂ ਰਾਹਤ ਮਿਲ ਜਾਂਦੀ ਹੈ ਤਾਂ ਉਹਨਾਂ ਨੂੰ ਕਾਫੀ ਹੱਦ ਤਕ ਰਾਹਤ ਮਿਲ ਸਕਦੀ ਹੈ। ਇਸਦੇ ਨਾਲ ਹੀ ਚਰਨਜੀਤ ਚੰਨੀ ਕੋਲ ਬੇਸ਼ੱਕ ਸਮਾਂ ਘਟ ਹੈ, ਪਰ ਉਹ ਲੋਕਾਂ ਦੀ ਭਲਾਈ ਲਈ ਕੁਝ ਇਹੋ ਜਿਹੇ ਫੈਸਲੇ ਲੈ ਸਕਦੇ ਹਨ, ਜਿਸ ਨਾਲ ਉਹ 2022 ਦੀਆ ਚੋਣਾਂ ਜਿੱਤਣ ਤੋਂ ਬਾਅਦ ਸੀਐਮ ਲਈ ਆਪਣੀ ਦਾਵੇਦਾਰੀ ਪੱਕੀ ਕਰ ਸਕਦੇ ਹਨ। ਚਰਨਜੀਤ ਚੰਨੀ ਇਸ ਸਮੇਂ ਵੱਡੇ ਫੈਸਲੇ ਨਹੀਂ ਲੈ ਸਕਦੇ, ਪਰ ਰੋਜ਼ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਜਿਵੇਂ ਕਿ ਪੰਜਾਬ ਵਿਚ ਸੜਕਾਂ ਦੀ ਮਾੜੀ ਹਾਲਤ ਅਤੇ ਕਿਸਾਨਾਂ ਦੇ ਬਿੱਲਾਂ ਨੂੰ ਮਾਫ ਕਰਕੇ ਉਹ ਲੋਕਾਂ ਨੂੰ ਰਾਹਤ ਦੇ ਸਕਦੇ ਹਨ। ਚਰਨਜੀਤ ਦਾ ਸੁਭਾਅ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ, ਚਾਹੇ ਉਹਨਾਂ ਦਾ ਆਮ ਲੋਕਾਂ ਨੂੰ ਮਿਲਣਾ ਹੋਵੇ ਜਾਂ ਉਹਨਾਂ ਦੀ ਭੰਗੜੇ ਦੀ ਵੀਡੀਓ ਵਾਇਰਲ ਹੋਣਾ ਹੋਵੇ, ਪਰ ਚਰਨਜੀਤ ਚੰਨੀ ਕਾਂਗਰਸ ਨੂੰ ਜਿੱਤ, ਕੇਵਲ ਲੋਕਾਂ ਦੇ ਕੰਮ ਕਰਕੇ ਹੀ ਦਵਾ ਸਕਦੇ ਹਨ।