ਕੇਜਰੀਵਾਲ ਜੀ, ਤੁਸੀਂ ਪਹਿਲਾਂ ਹੀ 51 ਹਜ਼ਾਰ ਝੂਠ ਬੋਲ ਚੁੱਕੇ ਹੋ: ਚੰਨੀ

ਚੰਨੀ ਨੇ ਲਿਖਿਆ ਕਿ ਮੇਰਾ ਸਿਆਸੀ ਮੁਲਾਂਕਣ ਹੈ ਕਿ ਕੇਜਰੀਵਾਲ ਨੂੰ ਸਿਆਸੀ ਮੁਲਾਂਕਣ ਬੰਦ ਕਰ ਦੇਣਾ ਚਾਹੀਦਾ ਹੈ।ਕੇਜਰੀਵਾਲ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਚੰਨੀ ਚਮਕੌਰ ਸਾਹਿਬ ਅਤੇ ਭਦੌੜ ਦੋਵਾਂ ਸੀਟਾਂ ਤੋਂ ਹਾਰ ਰਹੇ ਹਨ।
ਕੇਜਰੀਵਾਲ ਜੀ, ਤੁਸੀਂ ਪਹਿਲਾਂ ਹੀ 51 ਹਜ਼ਾਰ ਝੂਠ ਬੋਲ ਚੁੱਕੇ ਹੋ: ਚੰਨੀ

ਪੰਜਾਬ ਵਿਚ ਅਰਵਿੰਦ ਕੇਜਰੀਵਾਲ ਨੇ ਪੂਰਾ ਮੋਰਚਾ ਸੰਭਲਿਆ ਹੋਇਆ ਹੈ, ਕਿਉਕਿ ਆਪ ਨੂੰ ਪੰਜਾਬ ਵਿਚ ਚੋਣਾਂ ਜਿੱਤਣ ਦੀ ਪੂਰੀ ਉਮੀਦ ਹੈ। ਪੰਜਾਬ ਚੋਣਾਂ ਦੇ ਪ੍ਰਚਾਰ ਦੇ ਆਖ਼ਰੀ ਪੜਾਅ ਤੇ ਨੇਤਾਵਾਂ ਨੇ ਆਪਸ 'ਚ ਭਿੜਨਾ ਸ਼ੁਰੂ ਕਰ ਦਿੱਤਾ ਹੈ।

ਪੰਜਾਬ ਦੇ ਸੀਐਮ ਚਰਨਜੀਤ ਚੰਨੀ ਅਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਟਵਿੱਟਰ ਤੇ ਭਿੜ ਗਏ। ਕੇਜਰੀਵਾਲ ਨੇ ਟਵੀਟ ਕੀਤਾ ਕਿ ਮੈਂ ਅਜੇ ਵੀ ਧੂਰੀ ਵਿਚ ਹਾਂ। ਚੰਨੀ ਸਹਿਬ ਭਗਵੰਤ ਮਾਨ ਧੂਰੀ ਤੋਂ ਘੱਟੋ-ਘੱਟ 51,000 ਵੋਟਾਂ ਨਾਲ ਜਿੱਤ ਰਹੇ ਹਨ। ਜਵਾਬ 'ਚ ਚੰਨੀ ਨੇ ਕਿਹਾ- ਕੇਜਰੀਵਾਲ ਜੀ, ਤੁਸੀਂ ਪਹਿਲਾਂ ਹੀ ਘੱਟੋ-ਘੱਟ 51 ਹਜ਼ਾਰ ਝੂਠ ਬੋਲ ਚੁੱਕੇ ਹੋ।

2017 ਦੀ ਤਰ੍ਹਾਂ ਤੁਹਾਡੀਆਂ ਇਹ ਗੱਲਾਂ ਵੀ 10 ਮਾਰਚ ਨੂੰ ਗਲਤ ਸਾਬਤ ਹੋ ਜਾਣਗੀਆਂ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਇੱਥੇ ਹੀ ਨਹੀਂ ਰੁਕੇ। ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਦੇ ਪੁਰਾਣੇ ਟਵੀਟ ਦੇ ਸਕਰੀਨ ਸ਼ਾਟ ਲਏ। ਕੇਜਰੀਵਾਲ ਨੇ 2017 ਵਿਚ ਮਾਝੇ ਵਿਚ 'ਆਪ' ਦੀ ਲਹਿਰ ਦਾ ਮੁਲਾਂਕਣ ਕੀਤਾ, 2019 ਵਿਚ ਦਿੱਲੀ ਲੋਕ ਸਭਾ ਚੋਣਾਂ ਵਿਚ 7 ਵਿਚੋਂ 5 ਸੀਟਾਂ ਜਿੱਤੀਆਂ, 2017 ਵਿਚ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਤੋਂ ਹਾਰੇ ਅਤੇ 2014 ਵਿਚ ਪੀਐਮ ਮੋਦੀ ਵਾਰਾਣਸੀ ਤੋਂ ਹਾਰਨ ਦੀ ਕੇਜਰੀਵਾਲ ਨੇ ਭਵਿੱਖਵਾਣੀ ਕੀਤੀ ਸੀ, ਜੋ ਕਿ ਗਲਤ ਸਾਬਤ ਹੋਇਆ ਸਨ।

ਇਸ ਵਿੱਚ ਚੰਨੀ ਨੇ ਲਿਖਿਆ ਕਿ ਮੇਰਾ ਸਿਆਸੀ ਮੁਲਾਂਕਣ ਹੈ ਕਿ ਅਰਵਿੰਦ ਕੇਜਰੀਵਾਲ ਜੀ ਨੂੰ ਸਿਆਸੀ ਮੁਲਾਂਕਣ ਬੰਦ ਕਰ ਦੇਣਾ ਚਾਹੀਦਾ ਹੈ।ਅਰਵਿੰਦ ਕੇਜਰੀਵਾਲ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਚਰਨਜੀਤ ਚੰਨੀ ਚਮਕੌਰ ਸਾਹਿਬ ਅਤੇ ਭਦੌੜ ਦੋਵਾਂ ਸੀਟਾਂ ਤੋਂ ਹਾਰ ਰਹੇ ਹਨ। ਕੇਜਰੀਵਾਲ ਨੇ ਕਿਹਾ- 'ਅਸੀਂ ਚਮਕੌਰ ਸਾਹਿਬ ਅਤੇ ਭਦੌੜ ਸੀਟ ਤੋਂ ਤਿੰਨ ਵਾਰ ਸਰਵੇ ਕਰਵਾ ਚੁੱਕੇ ਹਾਂ।

ਚਮਕੌਰ ਸਾਹਿਬ ਤੋਂ 'ਆਪ' ਨੂੰ 52% ਅਤੇ ਚੰਨੀ ਨੂੰ 35% ਵੋਟਾਂ ਮਿਲ ਰਹੀਆਂ ਹਨ। ਭਦੌੜ ਵਿੱਚ ‘ਆਪ’ ਨੂੰ 48 ਫੀਸਦੀ ਅਤੇ ਚੰਨੀ ਨੂੰ 30 ਫੀਸਦੀ ਵੋਟਾਂ ਮਿਲ ਰਹੀਆਂ ਹਨ। ਚੰਨੀ ਦੋਵਾਂ ਥਾਵਾਂ ਤੋਂ ਚੋਣ ਹਾਰ ਰਹੇ ਹਨ। ਜੇਕਰ ਉਹ ਵਿਧਾਇਕ ਨਹੀਂ ਹੋਣਗੇ ਤਾਂ ਮੁੱਖ ਮੰਤਰੀ ਕਿਵੇਂ ਬਣਨਗੇ। ਇਸ ਤੋਂ ਬਾਅਦ ਚੰਨੀ ਨੇ ਪਲਟਵਾਰ ਕੀਤਾ ਕਿ ਭਗਵੰਤ ਮਾਨ ਧੂਰੀ ਤੋਂ ਹਾਰ ਰਹੇ ਹਨ। ਕੇਜਰੀਵਾਲ ਖੁਦ ਉਸ ਨੂੰ ਹਰਾ ਕੇ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ।

Related Stories

No stories found.
logo
Punjab Today
www.punjabtoday.com