ਪੰਜਾਬ ਵਿਚ ਵਿਧਾਨਸਭਾ ਚੋਣਾਂ ਵਿਚ ਬਹੁਤ ਘੱਟ ਸਮਾਂ ਰਹਿ ਗਿਆ ਹੈ। ਰਵਾਇਤੀ ਜਨਤਕ ਮੀਟਿੰਗਾਂ ਕਰਨ ਤੋਂ ਲੈ ਕੇ ਡਿਜੀਟਲ ਪ੍ਰਚਾਰ ਦਾ ਆਯੋਜਨ ਕਰਨ ਤੱਕ, ਪੰਜਾਬ ਵਿੱਚ ਚੋਣ ਮੈਦਾਨ ਵਿੱਚ ਸ਼ਾਮਲ ਬਹੁਤ ਸਾਰੇ ਉਮੀਦਵਾਰਾਂ ਦੇ ਬੱਚੇ ਆਪਣੇ ਮਾਪਿਆਂ ਦੀ ਚੋਣ ਸਫਲਤਾ ਨੂੰ ਯਕੀਨੀ ਬਣਾਉਣ ਪ੍ਰਚਾਰ ਦੀ ਕਮਾਨ ਸੰਭਾਲ ਰਹੇ ਹਨ ।
ਉਹ ਆਪਣੇ ਮਾਪਿਆਂ ਦੀ ਨਾ ਸਿਰਫ਼ ਵੋਟਰਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਵਿੱਚ ਮਦਦ ਕਰ ਰਹੇ ਹਨ, ਸਗੋਂ ਉਨ੍ਹਾਂ ਨੂੰ ਜਿਤਾਉਣ ਵਿਚ ਵੀ ਪੂਰੀ ਮਦਦ ਕਰ ਰਹੇ ਹਨ । ਮੌੜ ਹਲਕੇ ਤੋਂ ਕਾਂਗਰਸ ਦੀ ਉਮੀਦਵਾਰ ਮਨੋਜ ਬਾਲਾ ਬਾਂਸਲ ਦੀ ਧੀ ਰੁਬਲ ਮਨੋਜ ਬਾਂਸਲ ਨੇ ਆਪਣੀ ਮਾਂ ਦੀ ਚੋਣ ਕਮਾਨ ਸੰਭਾਲੀ ਹੋਈ ਹੈ ਅਤੇ ਇਸ ਲਈ ਲਈ ਉਸਨੇ ਦਿੱਲੀ ਸਥਿਤ ਸੋਸ਼ਲ ਮੀਡੀਆ ਏਜੰਸੀ ਨਾਲ ਸੰਪਰਕ ਕੀਤਾ ਹੈ।ਰੂਬਲ ਨੇ ਪੀਐਚਡੀ ਕੀਤੀ ਹੋਈ ਹੈ ਅਤੇ ਉਸਨੇ ਮੈਨਜਮੈਂਟ ਵਿਚ ਵੀ ਪੜਾਈ ਕੀਤੀ ਹੋਈ ਹੈ।
ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਬਠਿੰਡਾ ਸ਼ਹਿਰੀ ਹਲਕੇ ਤੋਂ ਉਮੀਦਵਾਰ ਹਨ ਅਤੇ ਉਨ੍ਹਾਂ ਦੀ ਧੀ ਰੀਆ ਬਾਦਲ ਚੋਣ ਪ੍ਰਚਾਰ ਵਿੱਚ ਕੁੱਦ ਪਈ ਹੈ। ਨਿਊਯਾਰਕ ਯੂਨੀਵਰਸਿਟੀ ਤੋਂ ਸੱਭਿਆਚਾਰ ਅਤੇ ਸੰਚਾਰ ਵਿੱਚ ਗ੍ਰੈਜੂਏਟ, ਰੀਆ ਨੇ ਆਪਣੇ ਪਿਤਾ ਦੀ ਚੋਣ ਕਮਾਨ ਸਾਂਭ ਲਈ ਹੈ ਅਤੇ ਲੋਕਾਂ ਨੂੰ ਮਿਲਣਾ ਵੀ ਸ਼ੁਰੂ ਕਰ ਦਿਤਾ ਹੈ । ਉਹ ਬਠਿੰਡਾ ਵਿੱਚ ਮਨਪ੍ਰੀਤ ਬਾਦਲ ਦੁਆਰਾ ਕੀਤੇ ਵਿਕਾਸ ਕੰਮ ਨੂੰ ਉਜਾਗਰ ਕਰਨ ਵਾਲੇ ਪੈਂਫਲੇਟ ਵੰਡਦੀ ਨਜ਼ਰ ਆਈ। ਰੀਆ ਦੇ ਵੱਡੇ ਭਰਾ ਅਰਜੁਨ ਬਾਦਲ ਅਤੇ ਚਚੇਰੇ ਭਰਾ ਮਨਪ੍ਰੀਤ ਜੌਹਲ ਅਗਲੇ ਹਫਤੇ ਉਸ ਨਾਲ ਜੁੜਨਗੇ ਅਤੇ ਬਠਿੰਡਾ ਵਿਚ ਮਨਪ੍ਰੀਤ ਬਾਦਲ ਲਈ ਪ੍ਰਚਾਰ ਕਰਨਗੇ ।
ਇਸਤੋਂ ਇਲਾਵਾ ਗਿੱਦੜਬਾਹਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ 14 ਸਾਲਾ ਬੇਟੀ ਏਕਮ ਕੌਰ ਵੜਿੰਗ ਵੀ ਆਪਣੇ ਪਿਤਾ ਦੇ ਨਾਲ ਚੋਣ ਪ੍ਰਚਾਰ ਕਰਦੀ ਨਜ਼ਰ ਆਈ ।ਏਕੋਮ, ਜੋ 9ਵੀਂ ਜਮਾਤ ਵਿੱਚ ਪੜ੍ਹਦੀ ਹੈ, ਨੇ ਗਿੱਦੜਬਾਹਾ ਵਿਖੇ ਆਪਣੇ ਪਿਤਾ ਦੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਜਿੱਥੋਂ ਉਸਦੇ ਪਿਤਾ ਲਗਾਤਾਰ ਤੀਜੀ ਵਾਰ ਮੁੜ ਚੋਣ ਲੜ ਰਹੇ ਹਨ। ਉਹ 7 ਸਾਲ ਦੀ ਉਮਰ ਤੋਂ ਹੀ ਆਪਣੇ ਪਿਤਾ ਦੀ ਚੋਣ ਮੁਹਿੰਮ ਵਿੱਚ ਸਰਗਰਮ ਹੈ। ਉਸਨੇ ਦੱਸਿਆ ਕਿ “ਮੈਂ ਆਪਣੇ ਪਿਤਾ ਦੁਆਰਾ ਕੀਤੇ ਕੰਮਾਂ ਲਈ ਵੋਟਾਂ ਮੰਗ ਰਹੀ ਹਾਂ। ਗਿੱਦੜਬਾਹਾ ਵਿੱਚ ਹੋਏ ਬੇਮਿਸਾਲ ਵਿਕਾਸ ਕਾਰਜਾਂ ਦੀ ਲੋਕਾਂ ਨੇ ਸ਼ਲਾਘਾ ਕੀਤੀ। ਸਾਡੇ ਪਰਿਵਾਰ ਨੂੰ ਮੇਰੇ ਪਿਤਾ ਦੀ ਜਿੱਤ ਦਾ ਭਰੋਸਾ ਹੈ।
ਇਸਤੋਂ ਇਲਾਵਾ ਗੁਰਬਾਜ਼ ਸਿੱਧੂ, ਆਪਣੇ ਪਿਤਾ ਅਤੇ ਤਿੰਨ ਵਾਰ ਵਿਧਾਇਕ ਰਹੇ ਤਲਵੰਡੀ ਸਾਬੋ ਤੋਂ ਅਕਾਲੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਲਈ ਇੱਕਲੇ ਹੱਥੀਂ ਡਿਜੀਟਲ ਪ੍ਰਚਾਰ ਕਰ ਰਹੇ ਹਨ , ਅਤੇ ਊਨਾ ਨੂੰ ਭਰੋਸਾ ਹੈ ਕਿ ਉਨ੍ਹਾਂ ਦੇ ਪਿਤਾ ਇਥੋਂ ਭਾਰੀ ਮਤਾਂ ਨਾਲ ਜਿੱਤਣਗੇ ।ਇਸਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਦੇ ਬੱਚੇ ਵੀ ਅਕਾਲੀ ਦਲ ਲਈ ਪ੍ਰਚਾਰ ਕਰਦੇ ਹੋਏ ਨਜ਼ਰ ਆਉਂਦੇ ਹਨ। ਇਨਾ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਦੇ ਬੱਚੇ ਵੀ ਉਨ੍ਹਾਂ ਦੇ ਪ੍ਰਚਾਰ ਨੂੰ ਲੈਕੇ ਸਰਗਰਮ ਰਹਿੰਦੇ ਹਨ।