CM ਮਾਨ ਨੇ ਪੰਜਾਬ ਦੇ 2 ਟੋਲ ਪਲਾਜੇ ਕਰਵਾਏ ਬੰਦ

ਅੱਜ ਤੋਂ ਸੰਗਰੂਰ ਦੇ ਵਿੱਚ ਪੈਂਦੇ ਦੋ ਟੋਲ ਪਲਾਜੇ, ਟੌਲ ਪਲਾਜ਼ਾ ਲੱਡਾ ਅਤੇ ਟੋਲ ਪਲਾਜ਼ਾ ਅਹਿਮਦਗੜ੍ਹ ਨੂੰ ਬਿਲਕੁਲ ਫ੍ਰੀ ਕਰ ਦਿੱਤਾ ਗਿਆ ਹੈ।
CM ਮਾਨ ਨੇ ਪੰਜਾਬ ਦੇ 2 ਟੋਲ ਪਲਾਜੇ ਕਰਵਾਏ ਬੰਦ

ਸੀਐਮ ਪੰਜਾਬ ਭਗਵੰਤ ਮਾਨ ਵੱਲੋਂ ਅੱਜ ਜ਼ਿਲ੍ਹਾ ਸੰਗਰੂਰ ਦੇ ਲੋਕਾਂ ਨੂੰ ਇੱਕ ਅਹਿਮ ਤੋਹਫਾ ਦਿੱਤਾ ਗਿਆ ਜਿਸ ਵਿੱਚ ਜ਼ਿਲ੍ਹਾ ਸੰਗਰੂਰ ਦੇ ਵਿੱਚ ਪੈਂਦੇ ਦੋ ਟੋਲ ਪਲਾਜੇ ਟੌਲ ਪਲਾਜ਼ਾ ਲੱਡਾ ਅਤੇ ਟੋਲ ਪਲਾਜ਼ਾ ਅਹਿਮਦਗੜ੍ਹ ਨੂੰ ਬਿਲਕੁਲ ਫ੍ਰੀ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਇਹਨਾਂ ਟੋਲ ਪਲਾਜ਼ਿਆਂ ਦੀ ਸੀਮਾ ਪੂਰੀ ਹੋ ਚੁੱਕੀ ਸੀ ਅਤੇ ਹੁਣ ਇਹ ਲੋਕਾਂ ਤੋਂ ਗੈਰ ਫਜ਼ੂਲੀ ਪੈਸਾ ਵਸੂਲ ਰਹੇ ਸਨ। ਸੀਐਮ ਪੰਜਾਬ ਦੀ ਨਿਗਰਾਨੀ ਹੇਠ ਆਉਣ ਤੋਂ ਬਾਅਦ ਉਨ੍ਹਾਂ ਨੂੰ ਉਸੇ ਸਮੇਂ ਬੰਦ ਕਰਵਾਉਣ ਦਾ ਐਲਾਨ ਕੀਤਾ ਗਿਆ ਅਤੇ ਰਾਤ 12 ਵਜੇ ਤੋਂ ਬਿਲਕੁਲ ਫਰੀ ਵਿੱਚ ਵਹੀਕਲ ਲੰਘਾਉਣ ਦੇ ਆਦੇਸ਼ ਦਿੱਤੇ ਗਏ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਨਿਗ੍ਹਾ ਦੇ ਵਿੱਚ ਹੋਰ ਵੀ ਅਜਿਹੇ ਟੋਲ ਪਲਾਜ਼ੇ ਹਨ ਜਿਨ੍ਹਾਂ ਦੀ ਮਿਆਦ ਪੂਰੀ ਹੋ ਚੁੱਕੀ ਹੈ ਅਤੇ ਜਲਦੀ ਹੀ ਉਹ ਵੀ ਫਰੀ ਕਰਵਾਏ ਜਾਣਗੇ।

ਇਸ ਮੋਕੇ ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਵਿਕਾਸ ਜੈਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹਨਾ ਟੋਲ ਪਲਜਾਆਂ ਦੇ ਬੰਦ ਹੋਣ ਨਾਲ ਜਿੱਥੇ ਪੂਰੇ ਪੰਜਾਬ ਵਿੱਚ ਖੁਸ਼ੀ ਹੈ ਉਥੇ ਹੀ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਉਹਨਾਂ ਕਿਹਾ ਕਿ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਤਹਿ ਦਿਲੋ ਧੰਨਵਾਦ ਕਰਦੇ ਹਾਂ ਜਿਹਨਾ ਨੇਂ ਦੋ ਟੋਲ ਪਲਾਜਿਆਂ ਨੂੰ ਬੰਦ ਕਰ ਕੇ ਇੱਕ ਨਵੀਂ ਸ਼ੁਰੂਆਤ ਕੀਤੀ ਹੈ ਅਤੇ ਗਰੀਬ ਜਨਤਾ ਨੂੰ ਰਾਹਤ ਦਿੱਤੀ ਹੈ।

Related Stories

No stories found.
logo
Punjab Today
www.punjabtoday.com