ਸੁਰਿੰਦਰ ਸ਼ਰਮਾ ਨੇ ਮੌਤ ਦੀ ਅਫਵਾਹ ਫੈਲਦੇ ਹੀ ਕਿਹਾ ਜ਼ਿੰਦਾ ਹਾਂ,ਮਰਿਆ ਨਹੀਂ

ਪੰਜਾਬ ਦੇ ਪ੍ਰਸਿੱਧ ਕਲਾਕਾਰ ਸੁਰਿੰਦਰ ਸ਼ਰਮਾ ਦੇ ਦੇਹਾਂਤ ਦੀ ਖ਼ਬਰ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪਰ ਕਈ ਲੋਕਾਂ ਨੇ ਉਨ੍ਹਾਂ ਨੂੰ ਹਾਸਰਸ ਕਵੀ ਸੁਰਿੰਦਰ ਸ਼ਰਮਾ ਸਮਝ ਲਿਆ।
ਸੁਰਿੰਦਰ ਸ਼ਰਮਾ ਨੇ ਮੌਤ ਦੀ ਅਫਵਾਹ ਫੈਲਦੇ ਹੀ ਕਿਹਾ ਜ਼ਿੰਦਾ ਹਾਂ,ਮਰਿਆ ਨਹੀਂ

ਕਵੀ ਸੁਰਿੰਦਰ ਸ਼ਰਮਾ ਕਿਸੇ ਵੀ ਪਹਿਚਾਣ ਦੇ ਮੋਹਤਾਜ਼ ਨਹੀਂ ਹਨ। ਸੋਸ਼ਲ ਮੀਡੀਆ 'ਤੇ ਕੋਈ ਵੀ ਖ਼ਬਰ ਅੱਗ ਵਾਂਗ ਫੈਲ ਜਾਂਦੀ ਹੈ, ਪਰ ਕਈ ਵਾਰ ਜਲਦਬਾਜ਼ੀ 'ਚ ਲੋਕ ਅਜਿਹਾ ਕੁਝ ਕਰ ਜਾਂਦੇ ਹਨ, ਕਿ ਖਬਰ ਬਹੁਤ ਤੇਜ਼ੀ ਨਾਲ ਫੇਲ ਜਾਂਦੀ ਹੈ । ਪੰਜਾਬ ਦੇ ਪ੍ਰਸਿੱਧ ਹਾਸਰਸ ਕਲਾਕਾਰ ਅਤੇ ਸ਼ਾਇਰ ਸੁਰਿੰਦਰ ਸ਼ਰਮਾ ਦੇ ਦੇਹਾਂਤ ਦੀ ਖ਼ਬਰ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਸਾਰਾ ਦਿਨ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਸੁਰਿੰਦਰ ਸ਼ਰਮਾ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਦੀ ਕਾਮਨਾ ਕੀਤੀ। ਇਸ ਦੇ ਨਾਲ ਹੀ ਕੁਝ ਲੋਕਾਂ ਨੇ ਸੁਰਿੰਦਰ ਸ਼ਰਮਾ ਨੂੰ ਹਾਸਰਸ ਕਵੀ ਸੁਰਿੰਦਰ ਸ਼ਰਮਾ ਸਮਝ ਲਿਆ। ਇਸ ਕਾਰਨ ਕਈ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਬਿਨਾਂ ਜਾਂਚ-ਪੜਤਾਲ ਦੇ ਹਾਸਰਸ ਸ਼ਾਇਰ ਸੁਰਿੰਦਰ ਸ਼ਰਮਾ ਨੂੰ ਸ਼ਰਧਾਂਜਲੀ ਦੇਣੀ ਸ਼ੁਰੂ ਕਰ ਦਿੱਤੀ ਹੈ। ਜਿਵੇਂ ਹੀ ਸੁਰਿੰਦਰ ਸ਼ਰਮਾ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਇਕ ਵੀਡੀਓ ਜਾਰੀ ਕਰਕੇ ਸਭ ਨੂੰ ਆਪਣੇ ਜ਼ਿੰਦਾ ਹੋਣ ਦੀ ਜਾਣਕਾਰੀ ਦਿੱਤੀ।

ਸੁਰਿੰਦਰ ਸ਼ਰਮਾ ਨੇ ਇਸ ਵੀਡੀਓ 'ਚ ਸਾਫ ਕਿਹਾ ਹੈ ਕਿ ਉਹ ਸੁਰੱਖਿਅਤ ਅਤੇ ਜ਼ਿੰਦਾ ਹਨ। ਵੀਡੀਓ 'ਚ ਸੁਰਿੰਦਰ ਸ਼ਰਮਾ ਨੇ ਪ੍ਰਸ਼ੰਸਕਾਂ ਦੇ ਸਾਹਮਣੇ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਉਨਾਂ ਕਿਹਾ ਕਿ, 'ਦੋਸਤੋ ਮੈਂ ਸੁਰਿੰਦਰ ਸ਼ਰਮਾ ਕਾਮੇਡੀ ਕਵੀ ਜ਼ਿੰਦਾ ਧਰਤਿ ਸੇ ਬੋਲ ਰਿਹਾ ਹਾਂ। ਤੁਸੀਂ ਇਹ ਨਾ ਸੋਚੋ ਕਿ ਮੈਂ ਉੱਪਰ ਚਲਾ ਗਿਆ ਹਾਂ। ਖਬਰ ਗਲਤ ਛਪੀ ਹੈ,ਮੇਰੀ ਫੋਟੋ ਬਦਲ ਦਿੱਤੀ ਗਈ ਹੈ।

ਪੰਜਾਬ ਦੇ ਇੱਕ ਹੋਰ ਕਲਾਕਾਰ ਦਾ ਦਿਹਾਂਤ ਹੋ ਗਿਆ ਹੈ। ਮੈਂ ਉਨ੍ਹਾਂ ਦੇ ਪਰਿਵਾਰ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ। ਮੈਂ ਉਨ੍ਹਾਂ ਨੂੰ ਇਹੀ ਕਹਾਂਗਾ ਜੋ ਮੇਰੇ ਲਈ ਸੰਵੇਦਨਾ ਪ੍ਰਗਟ ਕਰਨਾ ਚਾਹੁੰਦੇ ਹਨ,ਬੱਸ ਥੋੜਾ ਹੋਰ ਇੰਤਜ਼ਾਰ ਕਰੋ। ਮੈਂ ਤੁਹਾਨੂੰ ਇਸ ਤੋਂ ਵੱਧ ਆਪਣੇ ਜ਼ਿੰਦਾ ਹੋਣ ਦਾ ਸਬੂਤ ਨਹੀਂ ਦੇ ਸਕਦਾ। ਤੁਸੀਂ ਸਾਰੇ ਤੰਦਰੁਸਤ ਰਹੋ,ਮਸਤ ਰਹੋ ਅਤੇ ਫਿੱਟ ਰਹੋ। ਪੰਜਾਬ ਦੇ ਕਾਮੇਡੀਅਨ ਸੁਰਿੰਦਰ ਸ਼ਰਮਾ ਦੀ ਗੱਲ ਕਰੀਏ ਤਾਂ ਉਹ ਕਈ ਮਸ਼ਹੂਰ ਪੰਜਾਬੀ ਫਿਲਮਾਂ ਅਤੇ ਡੇਲੀ ਸੋਪਸ ਵਿੱਚ ਕੰਮ ਕਰ ਚੁੱਕੇ ਹਨ। ਸੁਰਿੰਦਰ ਨੇ ਦਾਰਾ ਸਿੰਘ ਨਾਲ ਸਕਰੀਨ ਵੀ ਸਾਂਝੀ ਕੀਤੀ ਹੈ। ਫਿਲਹਾਲ ਸੁਰਿੰਦਰ ਸ਼ਰਮਾ ਦੀ ਮੌਤ ਦੀ ਖਬਰ ਫੈਲਣ ਦਾ ਅਸਲ ਕਾਰਨ ਸਾਹਮਣੇ ਨਹੀਂ ਆਇਆ ਹੈ, ਪਰ ਇਸ ਸਮੇਂ ਸੁਰਿੰਦਰ ਸ਼ਰਮਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ।

Related Stories

No stories found.
logo
Punjab Today
www.punjabtoday.com