24 ਅਕਤੁਬਰ 2021
ਅਸਤੀਫੇ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਸੁਰਖੀਆਂ ਚ ਹਨ। ਕੈਪਟਨ ਲਗਾਤਾਰ ਕਾਂਗਰਸ ਦੇ ਕਈ ਮੰਤਰੀਆਂ ਦੇ ਨੀਸ਼ਾਨੇ ਤੇ ਹਨ। ਉਨਾਂ ਨੇ ਕਾਂਗਰਸ ਤੋਂ ਬੇੱਜਤ ਹੋਣ ਤੋਂ ਬਾਅਦ ਖੁੱਦ ਦੀ ਪਾਰਟੀ ਐਲਾਨ ਕਰਨ ਦਾ ਫੈਸਲਾ ਲਿਆ ਹੈ। ਦਰਅਸਲ ਕਾਂਗਰਸ ਤੋਂ ਅੱਲਗ ਹੋਣ ਤੋਂ ਬਾਅਦ ਕਾਂਗਰਸ ਨੇ ਕੈਪਟਨ ਤੇ ਕਈ ਆਰੋਪ ਲਗਾਏ ਹਨ ਜਿਸ ਮਗਰੋਂ ਕੈਪਟਨ ਵੀ ਚੁੱਪ ਨਹੀਂ ਰਹੇ ਤੇ ਹੁਣ ਕੈਪਟਨ ਅਮਰਿੰਦਰ ਸਿੰਘ ਪਾਰਟੀ ਬਣਾ ਕੇ ਪੰਜਾਬ ਦੀ ਸਿਆਸਤ ਚ ਵੱਡਾ ਧਮਾਕਾ ਕਰਨ ਜਾ ਰਹੇ ਹਨ। ਜਿਸ ਲਈ ਉਹ ਅਗਲੇ ਤਿੰਨ ਤੋਂ ਚਾਰ ਦਿਨਾਂ ‘ਚ ਕਾਂਗਰਸ ‘ਚ ਆਪਣੀ ਨਜ਼ਦੀਕੀ ਤੇ ਨਾਰਾਜ਼ ਵਿਧਾਇਕਾਂ ਨਾਲ ਬੈਠਕ ਵੀ ਕਰਨ ਜਾ ਰਹੇ ਹਨ। ਇਸ ਬੈਠਕ ‘ਚ ਤੈਅ ਹੋਵੇਗਾ ਕਿ ਉਹ ਕਿੰਨੇ ਵਿਧਾਇਕਾਂ ਨਾਲ ਆਪਣੀ ਪਾਰਟੀ ਬਣਾਉਣ ਦਾ ਐਲਾਨ ਕਰਨਗੇ। ਪੰਜਾਬ ਦੀ ਕੈਬਨਟ ਤੋਂ ਬਾਹਰ ਹੋਏ ਕਈ ਮੰਤਰੀ ਕੈਪਟਨ ਦੇ ਸੰਪਰਕ ਵਿਚ ਹਨ। ਦੁਜੇ ਪਾਸੇ ਕੈਪਟਨ ਨੇ ਭਾਜਪਾ ਨਾਲ ਗਠਜੋੜ ਕਰਨ ਦੀ ਗੱਲ ਵੀ ਕਹੀ ਹੈ ਤੇ ਕਿਹਾ ਕਿ ਜੇਕਰ ਖੇਤੀ ਕਾਨੂੰਨਾਂ ਦਾ ਹੱਲ ਹੋਵੇਗਾਂ ਤਾਂ ਭਾਜਪਾ ਲਈ ਦਰਵਾਜੇ ਖੁੱਲੇ ਹਨ। ਦੂਜੇ ਪਾਸੇ ਭਾਜਪਾ ਨੂੰ ਵੀ ਅਕਾਲੀ ਦਲ ਦੇ ਵੱਖ ਹੋਣ ਤੋਂ ਬਾਅਦ ਪੰਜਾਬ 'ਚ ਮੁੱਖ ਚਿਹਰੇ ਦੀ ਲੋੜ ਹੈ। ਭਾਜਪਾ ਕੋਲ ਪਹਿਲਾਂ ਇਹ ਚਿਹਰਾ ਪ੍ਰਕਾਸ਼ ਸਿੰਘ ਬਾਦਲ ਦੇ ਰੂਪ ‘ਚ ਸੀ । ਸੂਤਰ ਦੱਸਦੇ ਹਨ ਕਿ ਇਸ ਨਾਲ ਭਾਜਪਾ ਨੂੰ ਕਿਸਾਨਾਂ ਦੇ ਅੰਦੋਲਨ ਕਰਨ ਉਨ੍ਹਾਂ ਤੋਂ ਉਲਟ ਗਈ ਸਥਿਤੀ ਨੂੰ ਵੀ ਸੰਭਾਲਣ ਦਾ ਮੌਕਾ ਮਿਲੇਗਾ ਤੇ ਕੌਮੀ ਪੱਧਰ ‘ਤੇ ਭਾਜਪਾ ਇਹ ਸੰਦੇਸ਼ ਦੇ ਸਕੇਗੀ ਕਿ ਸਿੱਖਾਂ ਦਾ ਇਕ ਵੱਡਾ ਨੇਤਾ ਉਨ੍ਹਾਂ ਨਾਲ ਜੁੜਿਆ ਹੋਇਆ ਹੈ।