ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਇਕ ਵੱਡਾ ਝਟਕਾ ਲੱਗਾ ਹੈ। ਕਾਂਗਰਸ ਦੇ ਨਵਾਂਸ਼ਹਿਰ ਤੋਂ ਕਾਂਗਰਸੀ ਵਿਧਾਇਕ ਅੰਗਦ ਸਿੰਘ ਦੀ ਪਤਨੀ ਅਦਿਤੀ ਸਿੰਘ ਨੇ ਪਾਰਟੀ ਛੱਡ ਦਿੱਤੀ ਹੈ ਤੇ ਭਾਜਪਾ ਦਾ ਪੱਲਾ ਫੜ੍ਹ ਲਿਆ ਹੈ। ਭਾਜਪਾ ਨੂੰ ਯਕੀਨੀ ਤੌਰ 'ਤੇ ਅਦਿਤੀ ਸਿੰਘ ਦੇ ਰੂਪ 'ਚ ਵੱਡਾ ਚਿਹਰਾ ਮਿਲਿਆ ਹੈ।
ਇਸ ਦੀ ਜਾਣਕਾਰੀ ਅਦਿਤੀ ਵੱਲੋਂ ਆਪਣੇ ਫੇਸਬੁੱਕ ਪੇਜ਼ 'ਤੇ ਵੀ ਦਿੱਤੀ ਗਈ ਹੈ। ਅਦਿਤੀ ਨੇ ਆਪਣੇ ਫੇਸਬੁੱਕ ਪੇਜ਼ 'ਤੇ ਕੁਝ ਫੋਟੋਆਂ ਸ਼ੇਅਰ ਕਰ ਭਾਜਪਾ ਦੀ ਸਿਖਰਲੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਲਿਖਿਆ ਕਿ ਲੋਕ ਭਲਾਈ ਨੀਤੀਆਂ ਪ੍ਰਤੀ ਵਚਨਬੱਧ, ਦੇਸ਼ ਦੀ ਪ੍ਰਭੂਸੱਤਾ ਅਤੇ ਅਖੰਡਤਾ ਨੂੰ ਸਭ ਤੋਂ ਉੱਚਾ ਸਥਾਨ ਦੇਣ ਵਾਲੀ ਲੋਕਤੰਤਰੀ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਮੈਂ ਮੈਂਬਰਸ਼ਿਪ ਲੈ ਲਈ ਹੈ। ਮੈਨੂੰ ਪੂਰਾ ਵਿਸ਼ਵਾਸ ਅਤੇ ਉਮੀਦ ਹੈ ਕਿ ਦੇਸ਼ ਦੇ ਸਫਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਤੇ ਰਾਜ ਦੇ ਸਫਲ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਮਾਰਗਦਰਸ਼ਨ ਅਤੇ ਕੁਸ਼ਲ ਅਗਵਾਈ 'ਚ ਮੈਂ ਸਰਬਪੱਖੀ ਵਿਕਾਸ ਦੇ ਟੀਚੇ ਨੂੰ ਪ੍ਰਾਪਤ ਕਰਨ 'ਚ ਕਾਮਯਾਬ ਹੋਵਾਂਗੀ।
ਗੱਲ ਕਰੀਏ ਤਾਂ ਕਾਂਗਰਸ ਵਿਧਾਇਕ ਅੰਗਦ ਸਿੰਘ ਦੀ ਕੀ ਉਨ੍ਹਾਂ ਦੀ ਪਤਨੀ ਦਾ ਭਾਜਪਾ ‘ਚ ਜਾਣ ਨਾਲ ਉਨ੍ਹਾਂ ਦੀ ਪਾਰਟੀ ‘ਚ ਛਵੀ ਦਾ ਕੀ ਅਸਰ ਪਵੇਗਾ ਕੀ ਆਉਣ ਵਾਲੀ ਚੋਣਾਂ ਦੌਰਾਨ ਅੰਗਦ ਸਿੰਘ ਨੂੰ ਨਵਾਂਸ਼ਹਿਰ ਤੋਂ ਕਾਂਗਰਸ ਟਿਕਟ ਦੇਣਗੇ ਜਾਂ ਨਹੀਂ ਇਹ ਵੀ ਵੱਡਾ ਸਵਾਲ ਹੈ।
ਉਦਰ ਹੀ ਤੁਹਾਨੂੰ ਦੱਸ ਦੇਈਏ ਕਿ ਰਾਏਬਰੇਲੀ ਤੋਂ ਕਾਂਗਰਸ ਵਿਧਾਇਕ ਨੇ ਵੀ ਅਸਤੀਫਾ ਦੇ ਕੇ ਭਾਜਪਾ 'ਚ ਸ਼ਾਮਿਲ ਹੋ ਗਏ ਹਨ। ਰਾਏਬਰੇਲੀ ਨੂੰ ਕਾਂਗਰਸ ਦਾ ਗੜ੍ਹ ਦੱਸਿਆ ਜਾਂਦਾ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਇੱਥੋਂ ਲੋਕ ਸਭਾ ਮੈਂਬਰ ਹਨ ਅਤੇ ਰਾਏਬਰੇਲੀ ਭਾਜਪਾ ਲਈ ਸਭ ਤੋਂ ਕਮਜ਼ੋਰ ਖੇਤਰਾਂ 'ਚੋਂ ਇੱਕ ਹੈ ਅਤੇ ਭਾਜਪਾ ਕਦੇ ਵੀ ਰਾਏਬਰੇਲੀ ਸਦਰ ਦੀ ਸੀਟ ਜਿੱਤ ਨਹੀਂ ਸਕੀ ਹੈ।