'ਬੋਲੋ ਤਾਰਾ ਰਾਰਾ' ਤੋਂ ਮਸ਼ਹੂਰ ਹੋਇਆ ਦਲੇਰ ਮਹਿੰਦੀ ਕਦੇ ਚਲਾਉਂਦਾ ਸੀ ਟੈਕਸੀ

ਦਲੇਰ ਮਹਿੰਦੀ ਦੀ ਪ੍ਰਸਿੱਧੀ ਵੇਖ ਕੇ 1997 'ਚ ਅਮਿਤਾਭ ਬੱਚਨ ਨੇ ਖੁਦ ਉਨ੍ਹਾਂ ਨੂੰ ਆਪਣੇ ਨਾਲ ਕੰਮ ਕਰਨ ਲਈ ਬੁਲਾਇਆ ਸੀ। ਸੰਗੀਤ ਦੀ ਦੁਨੀਆ 'ਚ ਆਉਣ ਤੋਂ ਪਹਿਲਾਂ ਦਲੇਰ ਮਹਿੰਦੀ ਨਿਊਯਾਰਕ 'ਚ ਟੈਕਸੀ ਡਰਾਈਵਰ ਦਾ ਕੰਮ ਕਰਦਾ ਸੀ।
'ਬੋਲੋ ਤਾਰਾ ਰਾਰਾ' ਤੋਂ ਮਸ਼ਹੂਰ ਹੋਇਆ ਦਲੇਰ ਮਹਿੰਦੀ ਕਦੇ ਚਲਾਉਂਦਾ ਸੀ ਟੈਕਸੀ

ਪੰਜਾਬੀ ਪੌਪ ਅਤੇ ਬਾਲੀਵੁੱਡ ਗਾਇਕ ਦਲੇਰ ਮਹਿੰਦੀ ਨੇ ਇੱਕ ਤੋਂ ਵੱਧ ਕੇ ਧਮਾਕੇਦਾਰ ਗੀਤ ਗਾਏ ਹਨ। ਅੱਜ ਵੀ ਜਦੋਂ ਮਹਿੰਦੀ ਦੇ ਗੀਤ 'ਬੋਲੋ ਤਾਰਾ ਰਾਰਾ' ਅਤੇ 'ਤੁਨਕ ਤੁਨਕ' ਵੱਜਦੇ ਹਨ ਤਾਂ ਲੋਕ ਮਸਤੀ 'ਚ ਨੱਚਣ ਲੱਗ ਜਾਂਦੇ ਹਨ। ਦਲੇਰ ਦਾ ਪਹਿਲਾ ਗੀਤ 1995 ਵਿੱਚ ਆਇਆ ਸੀ। ਇਸ ਤੋਂ ਬਾਅਦ 1997 'ਚ ਅਮਿਤਾਭ ਬੱਚਨ ਨੇ ਖੁਦ ਉਨ੍ਹਾਂ ਨੂੰ ਆਪਣੇ ਨਾਲ ਕੰਮ ਕਰਨ ਲਈ ਬੁਲਾਇਆ ਸੀ।

ਸੰਗੀਤ ਦੀ ਦੁਨੀਆ 'ਚ ਆਉਣ ਤੋਂ ਪਹਿਲਾਂ ਦਲੇਰ ਮਹਿੰਦੀ ਨਿਊਯਾਰਕ 'ਚ ਟੈਕਸੀ ਡਰਾਈਵਰ ਦਾ ਕੰਮ ਕਰਦਾ ਸੀ। ਦਲੇਰ ਮਹਿੰਦੀ ਨੇ ਯਸ਼ਰਾਜ ਬੈਨਰ ਹੇਠ ਬਣੀ ਅਭਿਸ਼ੇਕ ਬੱਚਨ, ਬੌਬੀ ਦਿਓਲ, ਲਾਰਾ ਦੱਤਾ ਅਤੇ ਪ੍ਰਿਟੀ ਜ਼ਿੰਟਾ ਅਭਿਨੀਤ ਫਿਲਮ 'ਝੂਮ ਬਰਾਬਰ ਝੂਮ' ਲਈ ਯਸ਼ਰਾਜ ਫਿਲਮਜ਼ 'ਤੇ ਮੁਕੱਦਮਾ ਕੀਤਾ ਸੀ। ਦਲੇਰ ਨੇ ਦੋਸ਼ ਲਗਾਇਆ ਸੀ ਕਿ ਯਸ਼ ਰਾਜ ਨੇ ਉਸਦੀ ਆਵਾਜ਼ ਦੇ ਬਦਲੇ ਗੀਤ 'ਚ ਸ਼ੰਕਰ ਮਹਾਦੇਵਨ ਦੀ ਆਵਾਜ਼ ਦੀ ਵਰਤੋਂ ਕੀਤੀ ਹੈ।

ਪਟਿਆਲਾ ਅਦਾਲਤ ਨੇ ਦਲੇਰ ਮਹਿੰਦੀ ਦੀ ਦੋ ਸਾਲ ਦੀ ਸਜ਼ਾ ਬਰਕਰਾਰ ਰੱਖੀ ਹੈ। ਮਨੁੱਖੀ ਤਸਕਰੀ ਵਿੱਚ ਉਸ ਦੇ ਭਰਾਵਾਂ ਮੀਕਾ ਸਿੰਘ, ਸੁਖਵਿੰਦਰ ਪੰਛੀ ਅਤੇ ਸੁੱਖਾ ਡੱਲੀਵਾਲਾ ਦੇ ਨਾਂ ਵੀ ਸਾਹਮਣੇ ਆ ਚੁੱਕੇ ਹਨ। ਕਿਸੇ ਸਮੇਂ ਪੰਜਾਬ ਦੀ ਗਾਇਕੀ ਦੇ ਰਸਤੇ ਲੋਕਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਭੇਜਣ ਦਾ ਧੰਦਾ ਚੱਲਦਾ ਸੀ। ਗਾਇਕ ਆਪਣੇ ਗਰੁੱਪ 'ਚ ਨੌਜਵਾਨਾਂ ਨੂੰ ਨਾਲ ਲੈ ਕੇ ਵਿਦੇਸ਼ ਜਾਂਦੇ ਸਨ ਅਤੇ ਉੱਥੇ ਉਨ੍ਹਾਂ ਨੂੰ ਗਾਇਬ ਕਰ ਦਿੰਦੇ ਸਨ, ਜਿਸ 'ਚ ਕਰੋੜਾਂ ਦਾ ਮੁਨਾਫ਼ਾ ਹੁੰਦਾ ਸੀ।

ਬਾਲੀਵੁੱਡ ਗਾਇਕ ਅਤੇ ਰੈਪਰ ਬਾਦਸ਼ਾਹ ਆਪਣੇ ਹਿੱਟ ਗੀਤਾਂ ਲਈ ਜਾਣੇ ਜਾਂਦੇ ਹਨ, ਪਰ ਉਨ੍ਹਾਂ 'ਤੇ ਆਪਣੇ ਗੀਤਾਂ ਦੇ ਵਿਊਜ਼ ਨੂੰ ਵਧਾਉਣ ਲਈ ਪੈਸੇ ਦੇਣ ਦਾ ਦੋਸ਼ ਸੀ। ਪੰਜਾਬੀ ਗਾਇਕ ਦਲੇਰ ਮਹਿੰਦੀ ਦਾ ਛੋਟਾ ਭਰਾ ਮੀਕਾ ਸਿੰਘ ਕੁਝ ਲੋਕਾਂ ਨੂੰ ਵਿਦੇਸ਼ ਭੇਜਣ ਨੂੰ ਲੈ ਕੇ ਸੁਰਖੀਆਂ 'ਚ ਸੀ, ਹਾਲਾਂਕਿ ਮੀਕਾ ਨੇ ਆਪਣੇ 'ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਇਸ ਤੋਂ ਇਲਾਵਾ ਮੀਕਾ ਵਿਦੇਸ਼ੀ ਕਰੰਸੀ ਦੇ ਮਾਮਲੇ 'ਚ ਵੀ ਚਰਚਾ 'ਚ ਰਹੇ ਹਨ। ਪਟਿਆਲਾ ਦੀ ਅਦਾਲਤ ਨੇ ਵੀਰਵਾਰ ਨੂੰ ਪੰਜਾਬੀ ਗਾਇਕ ਦਲੇਰ ਮਹਿੰਦੀ ਦੀ ਜੇਲ੍ਹ ਦੀ ਸਜ਼ਾ ਵਿਰੁੱਧ ਦਾਇਰ ਕੀਤੀ ਅਪੀਲ ਨੂੰ ਖਾਰਜ ਕਰ ਦਿੱਤਾ ਸੀ ।

ਦੱਸ ਦੇਈਏ ਕਿ 2003 ਵਿੱਚ ਦਲੇਰ ਮਹਿੰਦੀ ਨੂੰ ਮਨੁੱਖੀ ਤਸਕਰੀ ਮਾਮਲੇ ਵਿੱਚ ਦੋ ਸਾਲ ਦੀ ਸਜ਼ਾ ਸੁਣਾਈ ਗਈ ਸੀ। ਅਦਾਲਤ ਨੇ ਇਸ ਸਜ਼ਾ ਨੂੰ ਬਰਕਰਾਰ ਰੱਖਦੇ ਹੋਏ ਦਲੇਰ ਮਹਿੰਦੀ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਦੱਸ ਦੇਈਏ ਕਿ ਇਸ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਦਲੇਰ ਮਹਿੰਦੀ ਨੂੰ ਦੋਸ਼ੀ ਕਰਾਰ ਦਿੱਤਾ ਸੀ। ਫਿਰ ਕੁਝ ਸਮੇਂ ਬਾਅਦ ਸਜ਼ਾ ਵੀ ਸੁਣਾਈ ਗਈ। ਇਹ ਮਾਮਲਾ ਸਾਲ 2003 ਦਾ ਕਬੂਤਰਬਾਜ਼ੀ ਦਾ ਹੈ। ਹੁਣ 15 ਸਾਲ ਬਾਅਦ ਕੇਸ ਦਾ ਫੈਸਲਾ ਹੋਇਆ। 19 ਸਤੰਬਰ 2003 ਨੂੰ ਪਟਿਆਲਾ ਪੁਲਿਸ ਨੇ ਬਖਸ਼ੀਸ਼ ਸਿੰਘ ਦੀ ਸ਼ਿਕਾਇਤ 'ਤੇ ਦਲੇਰ ਅਤੇ ਸ਼ਮਸ਼ੇਰ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ, ਭਰਾਵਾਂ ਵਿਰੁੱਧ ਧੋਖਾਧੜੀ ਦੇ ਦੋਸ਼ਾਂ ਨੂੰ ਲੈ ਕੇ 35 ਹੋਰ ਸ਼ਿਕਾਇਤਾਂ ਆਈਆਂ ਸਨ।

Related Stories

No stories found.
logo
Punjab Today
www.punjabtoday.com