4 ਜਨਵਰੀ ਨੂੰ ਹੋਵੇਗਾ ਡੀਜੀਪੀ ਨਿਯੁਕਤੀ ਦਾ ਫੈਸਲਾ

ਯੂਪੀਐਸਸੀ ਦੁਆਰਾ ਪੈਨਲ ਤਿਆਰ ਕਰਨ ਲਈ ਅੱਜ ਇਕ ਮੀਟਿੰਗ ਬੁਲਾਈ ਗਈ।
4 ਜਨਵਰੀ ਨੂੰ ਹੋਵੇਗਾ ਡੀਜੀਪੀ ਨਿਯੁਕਤੀ  ਦਾ ਫੈਸਲਾ

ਯੂਪੀਐਸਸੀ ਦੁਆਰਾ ਪੈਨਲ ਤਿਆਰ ਕਰਨ ਲਈ ਅੱਜ ਇਕ ਮੀਟਿੰਗ ਬੁਲਾਈ ਗਈ। ਇਸ ਮੀਟਿੰਗ ਦੀ ਅਗਵਾਈ ਵਿਚ ਯੂਪੀਐਸਸੀ ਨੇ ਪੰਜਾਬ ਦੇ ਨਵੇਂ ਡੀਜੀਪੀ ਨੂੰ ਨਿਯੁਕਤ ਕਰਨ ਦਾ ਫੈਸਲਾ 4 ਜਨਵਰੀ ਨੂੰ ਲੈਣਾ ਹੈ। ਹਾਲਾਂਕਿ, ਇਸ ਵਾਰ ਯੂਪੀਐਸਸੀ ਨੇ ਪੈਨਲ ਦੀ ਕੱਟ-ਆਫ ਮਿਤੀ ਤੇ ਚੁੱਪੀ ਧਾਰੀ ਹੋਈ ਹੈ। ਯੂਪੀਐਸਸੀ ਨਿਰਧਾਰਤ ਨਿਯਮਾਂ ਦਾ ਪਾਲਣ ਕਰਦੇ ਹੋਏ ਹੀ ਆਪਣਾ ਫੈਸਲਾ ਲਏਗੀ।

ਇਸਦੇ ਚਲਦੇ ਮੌਜੂਦਾ ਕਾਰਜਕਾਰੀ ਡੀਜੀਪੀ ਸਿਧਾਰਥ ਚਟੋਪਾਧਿਆਏ ਦੀ ਥਾਂ 'ਤੇ ਨਵਾਂ ਅਧਿਕਾਰੀ ਤਾਇਨਾਤ ਕੀਤਾ ਜਾ ਸਕਦਾ ਹੈ। ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਸਥਾਈ ਡੀਜੀਪੀ ਦੀ ਨਿਯੁਕਤੀ ਲਈ ਵੀਕੇ ਭਾਵਰਾ ਦਾ ਨਾਂ ਸਬਤੋ ਅੱਗੇ ਚਲ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਮੁਖ ਮੰਤਰੀ ਪੈਡ ਤੋਂ ਅਸਤੀਫੇ ਤੋਂ ਬਾਅਦ ਚਰਨਜੀਤ ਚੰਨੀ ਨਵੇਂ ਮੁੱਖ ਮੰਤਰੀ ਬਣੇ ਸਨ। ਜਿਸਦੇ ਚਲਦੇ ਕੈਪਟਨ ਦੇ ਕਰੀਬੀ ਰਹੇ ਦਿਨਕਰ ਗੁਪਤਾ ਨੂੰ ਡੀਜੀਪੀ ਦੇ ਅਹੁਦੇ ਤੋਂ ਛੁੱਟੀ ਦੇ ਦਿੱਤੀ ਗਈ ਸੀ।

ਹਾਲਾਂਕਿ ਅਧਿਕਾਰੀਆਂ ਦੀ ਸੂਚੀ 30 ਸਤੰਬਰ ਨੂੰ ਯੂਪੀਐਸਸੀ ਨੂੰ ਭੇਜ ਦਿੱਤੀ ਗਈ ਸੀ। ਇਸ ਦੇ ਨਾਲ ਹੀ ਡੀਜੀਪੀ ਦਾ ਅਹੁਦਾ 5 ਅਕਤੂਬਰ ਨੂੰ ਖਾਲੀ ਹੋ ਗਿਆ ਸੀ, ਜਦੋਂ ਸਰਕਾਰ ਨੇ ਦਿਨਕਰ ਨੂੰ ਇਸ ਅਹੁਦੇ ਤੋਂ ਹਟਾ ਦਿੱਤਾ ਸੀ। ਅਜਿਹੇ ਵਿੱਚ ਯੂਪੀਐਸਸੀ 5 ਅਕਤੂਬਰ ਦੇ ਹਿਸਾਬ ਨਾਲ ਚੱਲ ਰਹੀ ਹੈ। ਇਸ ਨੂੰ ਲੈ ਕੇ ਰਾਜ ਸਰਕਾਰ ਅਤੇ ਯੂਪੀਐਸਸੀ ਵਿਚਾਲੇ ਮਤਭੇਦ ਵੀ ਹੋ ਚੁੱਕੇ ਹਨ।

ਜੇਕਰ 30 ਸਤੰਬਰ ਨੂੰ ਹੀ ਕੱਟ-ਆਫ ਮਿਤੀ ਮੰਨਿਆ ਜਾਂਦਾ ਹੈ ਤਾਂ ਸਿਰਫ਼ ਸਿਧਾਰਥ ਚਟੋਪਾਧਿਆਏ ਹੀ ਸਥਾਈ ਡੀਜੀਪੀ ਬਣ ਸਕਦੇ ਹਨ। ਯੂਪੀਐਸਸੀ ਚੋਟੀ ਦੇ ਤਿੰਨ ਅਧਿਕਾਰੀਆਂ ਵਿੱਚ ਚਟੋਪਾਧਿਆਏ ਦੇ ਨਾਲ ਦਿਨਕਰ ਗੁਪਤਾ ਅਤੇ ਪ੍ਰਬੋਧ ਕੁਮਾਰ ਦੇ ਨਾਮ ਭੇਜ ਸਕਦਾ ਹੈ। ਦਿਨਕਰ ਅਤੇ ਪ੍ਰਬੋਧ ਕੇਂਦਰ ਜਾਣ ਦੀ ਤਿਆਰੀ ਕਰ ਰਹੇ ਹਨ। ਇਸ ਮਾਮਲੇ ਵਿੱਚ ਸਿਰਫ਼ ਚਟੋਪਾਧਿਆਏ ਹੀ ਬਚਣਗੇ।

ਹਾਲਾਂਕਿ, ਜੇਕਰ UPSC 5 ਅਕਤੂਬਰ ਨੂੰ ਸਹੀ ਮੰਨਦਾ ਹੈ, ਤਾਂ ਚਟੋਪਾਧਿਆਏ ਬਾਹਰ ਹੋ ਜਾਣਗੇ ਕਿਉਂਕਿ ਉਨ੍ਹਾਂ ਦੀ ਸੇਵਾਮੁਕਤੀ 31 ਮਾਰਚ, 2022 ਨੂੰ ਹੈ। ਅਜਿਹੇ 'ਚ ਉਹ ਸਥਾਈ ਡੀਜੀਪੀ ਲਈ ਘੱਟੋ-ਘੱਟ 6 ਮਹੀਨੇ ਦਾ ਕਾਰਜਕਾਲ ਰੱਖਣ ਦੀ ਸ਼ਰਤ ਪੂਰੀ ਨਹੀਂ ਕਰਦੇ। ਜੋ ਕਿ 30 ਸਤੰਬਰ ਤੱਕ ਮੁਕੰਮਲ ਹੋ ਜਾਵੇਗਾ।ਇਸਦੇ ਚਲਦੇ ਵੀਕੇ ਭਾਵਰਾ ਨਵੇਂ ਡੀਜੀਪੀ ਹੋ ਸਕਦੇ ਹਨ। ਭਾਵਰਾ ਨੇ 2019 ਦੀਆਂ ਲੋਕ ਸਭਾ ਚੋਣਾਂ ਵੀ ਕਰਵਾਈਆਂ ਹਨ। ਕਾਰਜਕਾਰੀ ਡੀਜੀਪੀ ਦੇ ਸਿਰ 'ਤੇ ਚੋਣ ਕਮਿਸ਼ਨ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਕਰਵਾਉਣ ਦੀਆਂ ਸੰਭਾਵਨਾਵਾਂ ਪਤਲੀਆਂ ਹਨ।

Related Stories

No stories found.
logo
Punjab Today
www.punjabtoday.com