
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸਿੱਖਿਆ ਦੇ ਸੁਧਾਰ ਨੂੰ ਲੈ ਕੇ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਇਸੇ ਮਹੀਨੇ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਉਨ੍ਹਾਂ ਦਾ ਵਿਆਹ ਆਈਪੀਐਸ ਅਧਿਕਾਰੀ ਅਤੇ ਮਾਨਸਾ ਦੀ ਮੌਜੂਦਾ ਐਸਪੀ ਜੋਤੀ ਯਾਦਵ ਨਾਲ ਸ੍ਰੀ ਆਨੰਦਪੁਰ ਸਾਹਿਬ ਵਿੱਚ ਹੋਵੇਗਾ। ਹਾਲਾਂਕਿ ਵਿਆਹ ਦੀ ਤਰੀਕ ਦਾ ਐਲਾਨ ਨਹੀਂ ਹੋਇਆ ਹੈ, ਪਰ ਸਿੱਖਿਆ ਮੰਤਰੀ ਅਤੇ ਆਈਪੀਐਸ ਅਧਿਕਾਰੀ ਦੇ ਪਰਿਵਾਰਕ ਮੈਂਬਰਾਂ ਨੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਜੋਤੀ ਯਾਦਵ 2019 ਬੈਚ ਦੀ ਆਈਪੀਐਸ ਅਧਿਕਾਰੀ ਹੈ ਅਤੇ ਉਸਦਾ ਪਰਿਵਾਰ ਗੁਰੂਗ੍ਰਾਮ ਵਿੱਚ ਰਹਿੰਦੀ ਹੈ। ਡਾ. ਜੋਤੀ ਲੁਧਿਆਣਾ ਵਿੱਚ ਏਡੀਸੀਪੀ ਰਹਿ ਚੁੱਕੇ ਹਨ ਅਤੇ ਇਸ ਸਮੇਂ ਮਾਨਸਾ ਵਿੱਚ ਐਸਪੀ ਹੈੱਡਕੁਆਰਟਰ ਵਜੋਂ ਤਾਇਨਾਤ ਹਨ। ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਉਸ ਦਾ ਇੰਸਟਾਗ੍ਰਾਮ ਅਕਾਊਂਟ ਵੀ ਉਸ ਦੀ ਸ਼ਖਸੀਅਤ ਨੂੰ ਦਰਸਾਉਂਦਾ ਹੈ। ਉਹ ਮਾਡਰਨ ਹੈ, ਪਰ ਉਸ ਦਾ ਦਿਲ ਵੀ ਨਰਮ ਹੈ। ਇਸ ਦੇ ਨਾਲ ਹੀ ਉਹ ਸੰਸਕਾਰੀ ਵੀ ਹਨ। ਜੋਤੀ ਯਾਦਵ ਬਹੁਤ ਜ਼ਿਆਦਾ ਸਿਹਾਸੀ ਵੀ ਹੈ।
ਜੋਤੀ ਯਾਦਵ ਨੂੰ ਫੋਟੋਗ੍ਰਾਫੀ ਬਹੁਤ ਪਸੰਦ ਹੈ, ਉਸ ਦੇ ਸੋਸ਼ਲ ਮੀਡਿਆ ਅਕਾਊਂਟ 'ਤੇ ਕੁਦਰਤ ਅਤੇ ਜੰਗਲੀ ਜੀਵਨ ਦੀਆਂ ਕਈ ਤਸਵੀਰਾਂ ਕਾਫੀ ਆਕਰਸ਼ਕ ਹਨ। ਇਸ ਸਾਲ 26 ਜਨਵਰੀ ਨੂੰ ਫਾਜ਼ਿਲਕਾ ਤੋਂ 'ਆਪ' ਵਿਧਾਇਕ ਨਰਿੰਦਰਪਾਲ ਸਿੰਘ ਸਵਨਾ (31) ਨੇ ਖੁਸ਼ਬੂ ਸਾਵਣਸੁਖ ਨਾਲ ਅਤੇ 30 ਜਨਵਰੀ ਨੂੰ ਫ਼ਿਰੋਜ਼ਪੁਰ ਤੋਂ ਵਿਧਾਇਕ ਰਣਵੀਰ ਸਿੰਘ ਭੁੱਲਰ (62) ਨੇ ਅਮਨਦੀਪ ਕੌਰ ਗੌਂਸਲ ਨਾਲ ਵਿਆਹ ਕੀਤਾ ਸੀ। ਰਣਵੀਰ ਭੁੱਲਰ ਦਾ ਇਹ ਦੂਜਾ ਵਿਆਹ ਹੈ। ਉਸ ਦੀ ਪਹਿਲੀ ਪਤਨੀ ਦਾ ਦੇਹਾਂਤ ਹੋ ਗਿਆ ਸੀ। ਇਨ੍ਹਾਂ ਤੋਂ ਇਲਾਵਾ ਬਾਘਾ ਪੁਰਾਣਾ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ, ਸੂਬੇ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ 'ਆਪ' ਸੰਸਦ ਮੈਂਬਰ ਰਾਘਵ ਚੱਢਾ ਅਜੇ ਅਣਵਿਆਹੇ ਹਨ, ਜਲਦ ਹੀ ਉਨ੍ਹਾਂ ਦੇ ਘਰਾਂ 'ਚ ਵੀ ਸ਼ਹਿਨਾਈ ਗੂੰਜੇਗੀ।
ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਅਤੇ ਸੀਐੱਮ ਭਗਵੰਤ ਮਾਨ ਤੋਂ ਇਲਾਵਾ ਪੰਜਾਬ ਦੇ ਕਈ ਮੰਤਰੀ ਵੀ ਵਿਆਹ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਇਸ ਤੋਂ ਇਲਾਵਾ ਹੋਰ ਸਿਆਸੀ ਪਾਰਟੀਆਂ ਦੇ ਆਗੂ ਵੀ ਵਿਆਹ ਵਿੱਚ ਸ਼ਾਮਲ ਹੋ ਸਕਦੇ ਹਨ।