24 ਅਕਤੁਬਰ 2021
ਪੰਜਾਬ ਦੀਆਂ ਵਿਧਾਨਸਭਾ ਚੋਣਾਂ ਸਿਖਰਾਂ ਤੇ ਹਨ। ਜਿਸਨੂੰ ਲੈ ਕੇ ਆਮ ਆਦਮੀ ਪਾਰਟੀ ਪੁਰੀ ਤਿਆਰੀ ਨਾਲ 117 ਹਲਕਿਆਂ ਤੇ ਚੋਣਾਂ ਲੜ ਰਹੀ ਹੈ। ਕੇਜਰੀਵਾਲ ਪੰਜਾਬ ਚ ਦੋ ਵਾਰ ਦੌਰਾ ਵੀ ਕਰ ਚੁਕੇ ਹਨ ਜਿਸ ਵਿਚ ਉਹਨਾਂ ਨੇ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕਈ ਦਾਵੇ ਠੋਕੇ ਤੇ ਵਪਾਰੀਆਂ ਨੂੰ ਵੀ ਹੋਂਸਲੇ ਦਿੰਦੇ ਹੋਏ ਉਨਾਂ ਦੇ ਮੁਨਾਫੇ ਦੀ ਗੱਲ ਕੀਤੀ ਤੇ ਹੁਣ ਕੇਜਰੀਵਾਲ ਤੀਸਰਾ ਦੌਰਾ 27-28 ਅਕਤੁਬਰ ਨੂੰ ਕਰਨ ਲਈ ਆ ਰਹੇ ਹਨ। ਪਰ ਵਿਰੋਧੀ ਦੱਲਾਂ ਵਲੋਂ ਕੇਜਰੀਵਾਲ ਦੇ ਸਾਰੇ ਦਾਅਵੇ ਝੂਠੇ ਦਸੇ ਜਾ ਰਹੇ ਹਨ। ਪਰ ਇਸ ਵਾਰ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਰਾਸ਼ਟਰੀ ਬੁਲਾਰਾ ਰਾਘਵ ਚੱਢਾ ਨੇ ਪੰਜਾਬ ਦੇ ਮੁੱਖ ਮੰਤਰੀ ਚੰਨੀ ਸਮੇਤ ਅਕਾਲੀ ਭਾਜਪਾ ਤੇ ਨਿਸ਼ਾਨਾ ਸਾਧਿਆ ਹੈ ਉਨਾਂ ਨੇ ਦਾਵਾ ਕੀਤਾ ਹੈ ਕਿ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਮੋਦੀ ਨਾਲ ਰਲਿਆਂ ਹੋਇਆ ਨੇ ਆਮ ਆਦਮੀ ਦੀ ਸਰਕਾਰ ਨੂੰ ਪੰਜਾਬ ਚ ਰੋਕਣ ਲਈ ਚੰਨੀ ਮੋਦੀ ਨਾਲ ਮਿਲੇ ਹੋਏ ਹਨ, ਉਨਾਂ ਕਿਹਾ ਕਿ ਚੰਨੀ ਭਾਜਪਾ ਦੇ ਸਾਰੇ ਲੀਡਰਾਂ ਦੇ ਘੱਰ ਜਾ ਜਾ ਕੇ ਮੱਥਾ ਟੇਕ ਆਏ ਹਨ। ਉਨਾਂ ਨੇ ਸੁਖਬੀਰ ਬਾਦਲ ਤੇ ਵੀ ਨਿਸ਼ਾਨਾ ਸਾਧਿਆ, ਉਨਾਂ ਆਖਿਆ ਕਿ 2017 ਦੀਆਂ ਵਿਧਾਨਸਭਾ ਚੋਣਾਂ ਚ ਵੀ ਭਾਜਪਾ ਨਾਲ ਗਠਬੰਧਨ ਦੋਰਾਨ ਉਨਾਂ ਨੇ ਆਮ ਆਦਮੀ ਨੂੰ ਹਰਾਉਣ ਲਈ ਕਾਂਗਰਸ ਨਾਲ ਡੀਲ ਕੀਤੀ ਸੀ ਕਿ ਤੇ ਸਾਰੀਆਂ ਵੋਟਾਂ ਕਾਂਗਰਸ ਨੂੰ ਪਵਾਈਆਂ ਸਨ। ਉਨਾਂ ਨੇ ਕਿਹਾ ਕਿ ਚੰਨੀ ਨੇ ਮੋਦੀ ਨਾਲ ਡੀਲ ਦੇ ਬਦਲੇ ਪੰਜਾਬ ਦੀ 50% ਪਾਵਰ ਬੀ.ਐਸ.ਐਫ ਦੇ ਹਥੋਂ ਮੋਦੀ ਨੂੰ ਸੋਂਪ ਦੀਤੀ ਹੈ ਤੇ 2022 ਦੀਆਂ ਚੋਣਾਂ ਤੋਂ ਬਾਅਦ ਚੰਨੀ ਦਾ ਵੀ ਮਕਸਦ ਹੈ ਕਿ ਉਹ ਭਾਜਪਾ ਚ ਸ਼ਾਮਿਲ ਹੋ ਜਾਣਗੇ। ਇਨਾਂ ਸਬ ਦਾ ਇਕੋਂ ਮਕਸਦ ਹੈ ਕਿ ਪੰਜਾਬ ਚ ਆਮ ਆਦਮੀ ਨੂੰ ਆਉਣ ਤੋਂ ਰੋਕਣਾ ਪਰ ਇਸ ਵਾਰ ਇਹ ਪਾਰਟੀ ਰੁਕਣ ਵਾਲੀ ਨਹੀਂ ਹਰ ਵਾਰ ਦੀ ਤਰਾਂ ਇਸ ਵਾਰ ਵੀ ਆਮ ਆਦਮੀ ਵਿਰੋਧੀਆਂ ਖਿਲਾਫ਼ ਲੜੇਗੀ।