ਨਵਜੋਤ ਸਿੰਘ ਸਿੱਧੁ ਨੇ ਤੋੜੀ ਅਰੁਸਾ ਆਲਮ ਵਿਵਾਦ ਤੇ ਚੁੱਪੀ,ਸੁਣੋ ਕੀ ਕਿਹਾ?

ਸਿੱਧੂ ਨੇ ਆਖਿਆ, "ਅਰੁਸਾ ਨੂੰ ਛੱਡ ਕੇ ਪੰਜਾਬ ਦੇ ਮਸਲੇ ਤੇ ਕਰੋ ਗੱਲ"
ਨਵਜੋਤ ਸਿੰਘ ਸਿੱਧੁ ਨੇ ਤੋੜੀ ਅਰੁਸਾ ਆਲਮ ਵਿਵਾਦ ਤੇ ਚੁੱਪੀ,ਸੁਣੋ ਕੀ ਕਿਹਾ?
Updated on
1 min read

24 ਅਕਤੁਬਰ 2021

ਪੰਜਾਬ ਦੇ ਸਾਰੇ ਮਸਲਿਆਂ ਨੂੰ ਟਾਲਦੇ ਹੋਏ ਪੰਜਾਬ ਦੇ ਮੰਤਰੀ ਅਰੁਸਾ ਆਲਮ ਦੇ ਪਿਛੇ ਲਗ ਗਏ ਹਨ। ਆਪਣੀ ਨਾਕਾਮਿਆਂ ਤੋਂ ਬੱਚਦੇ ਹੋਏ ਕਈ ਮੰਤਰੀ ਅਰੁਸਾ ਆਲਮ ਮੁੱਦੇ ਦਾ ਸਹਾਰਾ ਲੈ ਰਹੇ ਹਨ ਪੰਜਾਬ ਚ ਕਈ ਮੰਤਰੀਆਂ ਨੇ ਉਸਨੂੰ ਆਈ.ਐਸ.ਈ ਦਾ ਏਜੰਟ ਦਸਿਆ ਤੇ ਕਈਆਂ ਨੇ ਅਰੁਸਾ ਨੂੰ ਪੰਜਾਬ ਦੀ ਡੀ.ਜੀ.ਪੀ ਘੋਸ਼ੀਤ ਕਰ ਦਿੱਤਾ ਇਥੋਂ ਤਕ ਇਹ ਇਲਜਾਮ ਵੀ ਲਗਾਇਆ ਕਿ ਕੈਪਟਨ ਅਮਰਿੰਦਰ ਸਿੰਘ ਉਨਾਂ ਨੂੰ ਉਪਹਾਰ ਵੀ ਦਿੰਦੇ ਸਨ। ਪਰ ਇਸ ਛਿੜੇ ਵਿਵਾਦ ਤੇ ਨਵਜੋਤ ਸਿੱਧੂ ਨੇ ਵੱਡਾ ਬਿਆਨ ਦਿੱਤਾ ਹੈ। ਸਿੱਧੂ ਨੇ ਕਿਹਾ ਹੈ ਕਿ ਇਹ ਸਮਾਂ ਪੰਜਾਬ ਦੇ ਅਸਲ ਮੁੱਦਿਆਂ ਦੀ ਗੱਲ ਕਰਨ ਦਾ ਹੈ। ਪੰਜਾਬ ਦੇ ਅਸਲ ਮੁੱਦਿਆਂ ‘ਤੇ ਵਾਪਸ ਆਉਣਾ ਚਾਹੀਦਾ ਹੈ, ਜਿਹੜੇ ਹਰ ਪੰਜਾਬੀ ਅਤੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨਾਲ ਜੁੜੇ ਹੋਏ ਹਨ। ਪੰਜਾਬ ਸਿਰ ਚੜ੍ਹੇ ਕਰਜ਼ੇ ਨਾਲ ਕਿਵੇਂ ਨਿਪਟਿਆ ਜਾਵੇ? ਮੈਂ ਪੰਜਾਬ ਦੇ ਅਸਲ ਮੁੱਦਿਆਂ ‘ਤੇ ਡੱਟਿਆ ਰਹਾਂਗਾ ਅਤੇ ਇਨ੍ਹਾਂ ਤੋਂ ਪਿੱਛੇ ਨਹੀਂ ਹਟਾਂਗਾ।ਉਨਾਂ ਕਿਹਾ ਕਿ ਨਾ ਪੂਰਿਆ ਜਾ ਸਕਣ ਵਾਲੇ ਨੁਕਸਾਨ ਦੇ ਆਖ਼ਰੀ ਮੌਕੇ ਵਿਚਕਾਰ ਇਹ ਸਪੱਸ਼ਟ ਹੈ ਕਿ ਕੌਣ ਸੂਬੇ ਦੇ ਸਰੋਤਾਂ ਨੂੰ ਨਿੱਜੀ ਜੇਬਾਂ ਵਿਚ ਜਾਣ ਦੀ ਬਜਾਏ ਸੂਬੇ ਦੇ ਖ਼ਜ਼ਾਨੇ ਵਿਚ ਵਾਪਸ ਲਿਆਵੇਗਾ। ਕੌਣ ਸਾਡੇ ਮਹਾਨ ਸੂਬੇ ਨੂੰ ਖ਼ੁਸ਼ਹਾਲੀ ਵੱਲ ਲੈ ਕੇ ਜਾਣ ਦੀ ਅਗਵਾਈ ਕਰੇਗਾ। ਆਪਣੇ ਪੁਰਾਣੇ ਅੰਦਾਜ਼ ਵਿਚ ਬੋਲਦਿਆਂ ਸਿੱਧੂ ਨੇ ਕਿਹਾ ਕਿ ਧੁੰਦ ਨੂੰ ਸਾਫ ਹੋਣ ਦਿਓ ਹਕੀਕਤ ਸੂਰਜ ਵਾਂਗ ਚਮਕੇਗੀ। ਉਨ੍ਹਾਂ ਕਿਹਾ ਕਿ ਸਵਾਰਥੀ ਲੋਕਾਂ ਤੋਂ ਦੂਰ ਰਹਿ ਕੇ ਸਿਰਫ ਉਸ ਰਾਹ ‘ਤੇ ਧਿਆਨ ਕੇਂਦਰਿਤ ਕਰੋ ਜੋ ਜਿੱਤੇਗਾ ਪੰਜਾਬ, ਜਿੱਤੇਗੀ ਪੰਜਾਬੀਅਤ ਅਤੇ ਜਿੱਤੇਗਾ ਹਰ ਪੰਜਾਬੀ ਵੱਲ ਲੈ ਕੇ ਜਾਵੇਗਾ।

Related Stories

No stories found.
logo
Punjab Today
www.punjabtoday.com