ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਨਾਕੇ ਦੌਰਾਨ ਫੜੀ 3 ਕਿਲੋ ਅਫ਼ੀਮ

CIA ਸਰਹਿੰਦ ਦੀ ਪੁੁਲਿਸ ਟੀਮ ਵੱਲੋਂ ਚਾਵਲਾ ਚੌਂਕ ਸਰਹਿੰਦ ਦੇ ਨਜਦੀਕ ਨਾਕਾਬੰਦੀ ਕਰ ਵਾਹਨਾਂ ਦੀ ਕੀਤੀ ਜਾ ਰਹੀ ਸੀ ਚੈਕਿੰਗ
ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਨਾਕੇ ਦੌਰਾਨ ਫੜੀ 3 ਕਿਲੋ ਅਫ਼ੀਮ

ਜਿਲ੍ਹਾ ਫ਼ਤਹਿਗੜ੍ਹ ਸਾਹਿਬ ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਇੱਕ ਵਿਅਕਤੀ ਨੂੰ ਤਿੰਨ ਕਿਲੋਂ ਅਫ਼ੀਮ ਸਮੇਤ ਕਾਬੂ ਕੀਤਾ। ਇਸ ਸਬੰਧੀ ਦਿਗਵਿਜੇ ਕਪਿਲ,ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਨੇ ਦੱਸਿਆ ਕਿ CIA ਸਰਹਿੰਦ ਦੀ ਪੁੁਲਿਸ ਟੀਮ ਵੱਲੋਂ ਚਾਵਲਾ ਚੌਂਕ ਸਰਹਿੰਦ ਦੇ ਨਜਦੀਕ ਨਾਕਾਬੰਦੀ ਕਰ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਕਿ ਇਸ ਦੌਰਾਨ ਸ਼ੱਕ ਦੇ ਅਧਾਰ ਤੇ ਮਿਥਲੇਸ਼ ਸਿੰਘ ਵਾਸੀ ਟਾਂਡਵਾ ਥਾਣਾ ਤਰਹਾਸੀ ਜਿਲ੍ਹਾ ਪਲਾਨੂੰ (ਝਾਰਖੰਡ) ਨੂੰ ਰੋਕ ਕੇ ਚੈਕਿੰਗ ਕੀਤੀ ਤਾਂ ਪੁਲਿਸ ਨੂੰ ਉਸ ਦੇ ਬੈਗ ਵਿੱਚੋ 3 ਕਿੱਲੋਗ੍ਰਾਮ ਅਫੀਮ ਬਰਾਮਦ ਹੋਈ। ਜਿਸ ਤੋਂ ਬਾਅਦ ਉਕਤ ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਸ ਤੋਂ ਨਸ਼ੇ ਦੀ ਇਸ ਸਪਲਾਈ ਸਬੰਧੀ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

Related Stories

No stories found.
logo
Punjab Today
www.punjabtoday.com