ਪੰਚਾਇਤ ਪਰਾਲੀ ਨਾ ਸਾੜਨ ਦਾ ਸਬੂਤ ਦਵੇਗੀ ਤਾਂ ਦੇਵਾਂਗੇ ਇਨਾਮ : ਸਪੀਕਰ

ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕੋਟਕਪੂਰਾ ਅਧੀਨ ਆਉਂਦੀ ਕੋਈ ਪੰਚਾਇਤ ਇਹ ਪ੍ਰਮਾਣਿਤ ਕਰਦੀ ਹੈ, ਕਿ ਉਸਨੇ ਪਰਾਲੀ ਨਹੀਂ ਸਾੜੀ ਤਾਂ ਮੈਂ ਉਸ ਨੂੰ ਆਪਣੀ ਅਖਤਿਆਰੀ ਗ੍ਰਾਂਟ ਵਿੱਚੋਂ 1 ਲੱਖ ਰੁਪਏ ਦੇਵਾਂਗਾ।
ਪੰਚਾਇਤ ਪਰਾਲੀ ਨਾ ਸਾੜਨ ਦਾ ਸਬੂਤ ਦਵੇਗੀ ਤਾਂ ਦੇਵਾਂਗੇ ਇਨਾਮ : ਸਪੀਕਰ

ਪੰਜਾਬ ਦੇ ਕੋਟਕਪੂਰਾ ਤੋਂ ਪਰਾਲੀ ਦੇ ਸਾੜਨ ਦੇ ਕੇਸ ਸਭ ਤੋਂ ਜ਼ਿਆਦਾ ਸਾਹਮਣੇ ਆਏ ਹਨ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ, ਕਿ ਜੇਕਰ ਉਨ੍ਹਾਂ ਦੇ ਹਲਕੇ ਕੋਟਕਪੂਰਾ ਅਧੀਨ ਆਉਂਦੀ ਕੋਈ ਪੰਚਾਇਤ ਇਹ ਪ੍ਰਮਾਣਿਤ ਕਰਦੀ ਹੈ, ਕਿ ਉਸ ਨੇ ਪਰਾਲੀ ਨਹੀਂ ਸਾੜੀ ਤਾਂ ਮੈਂ ਉਸ ਨੂੰ ਆਪਣੀ ਅਖਤਿਆਰੀ ਗ੍ਰਾਂਟ ਵਿੱਚੋਂ 1 ਲੱਖ ਰੁਪਏ ਦੇਵਾਂਗਾ।

ਪੰਜਾਬ ਵਿੱਚ ਪਰਾਲੀ ਸਾੜਨ ਦਾ ਸਿਲਸਿਲਾ ਜਾਰੀ ਹੈ। ਲੁਧਿਆਣਾ ਸਥਿਤ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦੇ ਅੰਕੜਿਆਂ ਅਨੁਸਾਰ ਤਰਨਤਾਰਨ ਵਿੱਚ ਪਰਾਲੀ ਸਾੜਨ ਦੀਆਂ 1,034 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਇਹ ਅੰਕੜਾ ਸੂਬੇ ਵਿੱਚ ਸਭ ਤੋਂ ਵੱਧ ਹੈ। ਇਸ ਤੋਂ ਬਾਅਦ ਅੰਮ੍ਰਿਤਸਰ ਵਿੱਚ 895 ਅਤੇ ਗੁਰਦਾਸਪੁਰ ਵਿੱਚ 324 ਕੇਸ ਦਰਜ ਕੀਤੇ ਗਏ ਹਨ। ਅਕਤੂਬਰ ਅਤੇ ਨਵੰਬਰ ਵਿੱਚ ਰਾਸ਼ਟਰੀ ਰਾਜਧਾਨੀ ਖੇਤਰ (NCR) ਵਿੱਚ ਹਵਾ ਪ੍ਰਦੂਸ਼ਣ ਦੇ ਪੱਧਰ ਵਿੱਚ ਚਿੰਤਾਜਨਕ ਵਾਧਾ ਹੋਇਆ ਹੈ। ਜੋ ਕਿ ਪੰਜਾਬ ਅਤੇ ਹਰਿਆਣਾ ਵਿੱਚ ਪਰਾਲੀ ਨੂੰ ਜ਼ਿਆਦਾ ਸਾੜਨ ਦਾ ਇੱਕ ਕਾਰਨ ਇਹ ਵੀ ਹੈ।

ਇਸ ਦੇ ਨਾਲ ਹੀ ਦੀਵਾਲੀ 'ਤੇ ਪਟਾਕੇ ਚਲਾਉਣ ਕਾਰਨ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ। ਖੇਤੀਬਾੜੀ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਵਿੱਚ 35 ਫੀਸਦੀ ਝੋਨੇ ਦੀ ਕਟਾਈ ਮੁਕੰਮਲ ਹੋ ਚੁੱਕੀ ਹੈ। ਸਤੰਬਰ ਵਿੱਚ ਬੇਮੌਸਮੀ ਮੀਂਹ ਕਾਰਨ ਵਾਢੀ ਵਿੱਚ ਘੱਟੋ-ਘੱਟ 10 ਦਿਨ ਦੇਰੀ ਹੋਈ ਸੀ। ਇਸ ਸੀਜ਼ਨ ਵਿੱਚ ਪੰਜਾਬ ਵਿੱਚ ਲਗਭਗ 30.84 ਲੱਖ ਹੈਕਟੇਅਰ ਝੋਨੇ ਦਾ ਰਕਬਾ ਹੈ।

10 ਅਕਤੂਬਰ ਤੋਂ ਬਾਅਦ ਖੇਤਾਂ ਵਿੱਚ ਪਰਾਲੀ ਸਾੜਨ ਦੇ ਮਾਮਲੇ ਚਾਰ ਗੁਣਾ ਵੱਧ ਗਏ ਹਨ। 10 ਅਕਤੂਬਰ ਤੱਕ ਸੂਬੇ ਵਿੱਚ ਪਰਾਲੀ ਸਾੜਨ ਦੀਆਂ 718 ਘਟਨਾਵਾਂ ਵਾਪਰੀਆਂ ਹਨ। ਇਸ ਸਭ ਦੇ ਵਿਚਕਾਰ ਪਠਾਨਕੋਟ ਜ਼ਿਲ੍ਹਾ ਇੱਕ ਮਿਸਾਲ ਬਣ ਕੇ ਸਾਹਮਣੇ ਆਇਆ ਹੈ। ਇਸ ਸਾਲ ਪਠਾਨਕੋਟ ਵਿੱਚ ਪਰਾਲੀ ਸਾੜਨ ਦੀ ਇੱਕ ਵੀ ਘਟਨਾ ਸਾਹਮਣੇ ਨਹੀਂ ਆਈ ਹੈ।

ਜੇਕਰ ਪਿਛਲੇ ਦੋ ਸਾਲਾਂ ਦੀ ਤੁਲਨਾ ਕੀਤੀ ਜਾਵੇ ਤਾਂ ਇਸ ਸਾਲ ਸਥਿਤੀ ਥੋੜ੍ਹੀ ਬਿਹਤਰ ਹੈ। ਪੰਜਾਬ ਵਿੱਚ 22 ਅਕਤੂਬਰ ਤੱਕ 2020 ਅਤੇ 2021 ਵਿੱਚ ਕ੍ਰਮਵਾਰ 10,785 ਅਤੇ 5,438 ਪਰਾਲੀ ਸਾੜਨ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਸਨ। 22 ਅਕਤੂਬਰ ਤੱਕ ਪੰਜਾਬ ਵਿੱਚ 582 ਕੇਸ ਦਰਜ ਹੋਏ ਹਨ। ਅੰਕੜਿਆਂ ਅਨੁਸਾਰ 2020 ਅਤੇ 2021 ਵਿੱਚ ਇੱਕੋ ਦਿਨ 1,341 ਅਤੇ 1,111 ਪਰਾਲੀ ਸਾੜਨ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਸਨ।

Related Stories

No stories found.
logo
Punjab Today
www.punjabtoday.com