ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ 'ਤੇ ਨਫ਼ਰਤੀ ਭਾਸ਼ਣ ਦੇਣ ਦਾ ਮਾਮਲਾ ਦਰਜ

ਇਹ ਕਦਮ ਉਸ ਦੇ ਕਥਿਤ 'ਹੇਟ ਸਪੀਚ' ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਚੁੱਕਿਆ ਗਿਆ ਹੈ।
ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ 'ਤੇ ਨਫ਼ਰਤੀ ਭਾਸ਼ਣ ਦੇਣ ਦਾ ਮਾਮਲਾ ਦਰਜ

ਪੰਜਾਬ ਪੁਲਿਸ ਨੇ ਐਤਵਾਰ ਨੂੰ ਸਾਬਕਾ ਡੀਜੀਪੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਵਿਰੁੱਧ ਐਫਆਈਆਰ ਦਰਜ ਕੀਤੀ ਹੈ।ਇਹ ਕਦਮ ਉਸ ਦੇ ਕਥਿਤ 'ਹੇਟ ਸਪੀਚ' ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਚੁੱਕਿਆ ਗਿਆ ਹੈ।

ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਮਲੇਰਕੋਟਲਾ ਤੋਂ ਕਾਂਗਰਸ ਦੀ ਉਮੀਦਵਾਰ ਰਜ਼ੀਆ ਸੁਲਤਾਨਾ ਦੇ ਪਤੀ ਹਨ। ਉਨ੍ਹਾਂ ਐਫਆਈਆਰ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਦੇ ਸਿਆਸੀ ਵਿਰੋਧੀ ਇਸ ਨੂੰ ਬੇਬੁਨਿਆਦ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਮਾਲੇਰਕੋਟਲਾ ਪੁਲਿਸ ਨੇ ਮੁਹੰਮਦ ਮੁਸਤਫਾ ਵਿਰੁੱਧ ਧਾਰਾ 153-ਏ ਆਈਪੀਸੀ (ਧਰਮ, ਨਸਲ, ਜਨਮ ਸਥਾਨ, ਰਿਹਾਇਸ਼ ਦੇ ਆਧਾਰ 'ਤੇ ਵੱਖ-ਵੱਖ ਸਮੂਹਾਂ ਵਿਚਕਾਰ ਦੁਸ਼ਮਣੀ ਨੂੰ ਵਧਾਉਣਾ) ਅਤੇ ਲੋਕ ਪ੍ਰਤੀਨਿਧਤਾ ਐਕਟ 1950,1951 ਅਤੇ 1989 ਦੀ ਧਾਰਾ 125 ਤਹਿਤ ਕੇਸ ਦਰਜ ਕੀਤਾ ਹੈ। ਐਫਆਈਆਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਲਾਕੇ ਵਿੱਚ ਗਸ਼ਤ ਦੌਰਾਨ ਉਨ੍ਹਾਂ ਨੂੰ ਇੱਕ ਵੀਡੀਓ ਬਾਰੇ ਜਾਣਕਾਰੀ ਮਿਲੀ ਜਿਸ ਵਿੱਚ ਮੁਸਤਫਾ ਕਥਿਤ ਤੌਰ 'ਤੇ ਭੜਕਾਊ ਭਾਸ਼ਣ ਦੇ ਰਿਹਾ ਸੀ।

ਐਸਐਸਪੀ ਮਾਲੇਰਕੋਟਲਾ, ਰਵਜੋਤ ਗਰੇਵਾਲ ਨੇ ਕਿਹਾ, "ਵਾਇਰਲ ਵੀਡੀਓ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ, ਐਸਐਚਓ ਨੇ ਐਫਆਈਆਰ ਦਰਜ ਕੀਤੀ ਹੈ। ਮੁਹੰਮਦ ਮੁਸਤਫਾ ਨੂੰ ਵੀ ਸਾਡੀ ਜਾਂਚ ਦੌਰਾਨ ਆਪਣਾ ਜਵਾਬ ਦਾਖਲ ਕਰਨ ਲਈ ਕਿਹਾ ਜਾਏਗਾ”।

ਚਾਰ ਦਿਨ ਪਹਿਲਾਂ ਸ਼ਾਮ ਨੂੰ ਇੱਕ ਮੀਟਿੰਗ ਦੌਰਾਨ ਮੁਸਤਫਾ ਵੱਲੋਂ 'ਆਪ' ਵਰਕਰਾਂ ਨੂੰ ਕਥਿਤ ਤੌਰ 'ਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦੀ ਧਮਕੀ ਦਿਤੀ ਗਈ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਮੁਸਤਫ਼ਾ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ। ਸੋਸ਼ਲ ਮੀਡੀਆ 'ਤੇ ਤੂਫਾਨ ਪੈਦਾ ਕਰਨ ਵਾਲੀ ਵੀਡੀਓ ਤੋਂ ਬਾਅਦ ਆਖਿਰਕਾਰ ਪੁਲਿਸ ਨੇ ਬੀਤੀ ਰਾਤ ਐਫਆਈਆਰ ਦਰਜ ਕਰ ਲਈ।

'ਆਪ' ਮਲੇਰਕੋਟਲਾ ਤੋਂ ਉਮੀਦਵਾਰ ਜਮੀਲ ਉਰ ਰਹਿਮਾਨ ਨੇ ਦੋਸ਼ ਲਾਇਆ ਕਿ ਮੁਸਤਫਾ ਨੇ ਉਨ੍ਹਾਂਦੇ ਸਮਰਥਕਾਂ ਨੂੰ ਧਮਕਾਇਆ ਅਤੇ ਐਲਾਨ ਕੀਤਾ ਕਿ ਉਹ ਉਨ੍ਹਾਂ ਨੂੰ ਕੋਈ ਮੀਟਿੰਗ ਨਹੀਂ ਕਰਨ ਦੇਣਗੇ। ਜਮੀਲ ਨੇ ਕਿਹਾ ਕਿ ਮੁਸਤਫਾ ਦੀ ਪਤਨੀ ਰਜ਼ੀਆ ਸੁਲਤਾਨਾ ਚੋਣ ਹਾਰਨ ਵਾਲੀ ਹੈ, ਇਸ ਕਰਕੇ ਮੁਸਤਫਾ ਬੇਚੈਨ ਹਨ।

Related Stories

No stories found.
logo
Punjab Today
www.punjabtoday.com