ਕੈਪਟਨ ਤੇ ਸਿਆਸਤ:ਅਮਰਿੰਦਰ ਨੇ ਸ਼ਰਾਬ ਦੇ ਠੇਕੇਦਾਰ ਤੋਂ ਉਧਾਰ ਲੈ ਕੇ ਲੜੀ ਚੋਣ

ਕੈਪਟਨ ਨੇ ਕਿਹਾ ਕਿ ਉਨ੍ਹਾਂ ਨੇ ਚੋਣਾਂ ਤੇ 39.67 ਲੱਖ ਰੁਪਏ ਖਰਚ ਕੀਤੇ ਹਨ। ਇਸ ਵਿਚ ਉਸ ਨੇ 25 ਲੱਖ ਰੁਪਏ ਉਧਾਰ ਲਏ ਸਨ।
ਕੈਪਟਨ ਤੇ ਸਿਆਸਤ:ਅਮਰਿੰਦਰ ਨੇ ਸ਼ਰਾਬ ਦੇ ਠੇਕੇਦਾਰ ਤੋਂ ਉਧਾਰ ਲੈ ਕੇ ਲੜੀ ਚੋਣ

ਕੈਪਟਨ ਅਮਰਿੰਦਰ ਸਿੰਘ ਦੇ ਦਿਨ ਚੰਗੇ ਨਹੀਂ ਚੱਲ ਰਹੇ ਹਨ, ਪਹਿਲਾ ਅਮਰਿੰਦਰ ਸਿੰਘ ਨੂੰ ਕਾਂਗਰਸ ਪਾਰਟੀ ਚੋ ਕੱਢ ਦਿਤਾ ਗਿਆ ਸੀ। ਕੈਪਟਨ ਨੇ ਉਸਤੋਂ ਬਾਅਦ ਨਵੀਂ ਪਾਰਟੀ ਬਣਾ ਲਈ ਅਤੇ ਉਹ ਖੁਦ ਵੀ ਪਟਿਆਲਾ ਤੋਂ ਵਿਧਾਨਸਭਾ ਚੋਣਾਂ ਹਾਰ ਗਏ ਸਨ। ਹੁਣ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਿਆਸਤ ਗਰਮਾ ਗਈ ਹੈ।

ਇਸ ਵਾਰ ਕੈਪਟਨ ਨੇ ਚੋਣਾਂ ਵਿੱਚ ਸ਼ਰਾਬ ਦੇ ਠੇਕੇਦਾਰ ਤੋਂ ਕਰਜ਼ਾ ਲਿਆ। ਜਿਸ ਦਾ ਜ਼ਿਕਰ ਉਸਨੇ ਕਮਿਸ਼ਨ ਨੂੰ ਦਿੱਤੇ ਖਰਚੇ ਵਿੱਚ ਕੀਤਾ ਹੈ। ਕੈਪਟਨ ਨੇ ਕਿਹਾ ਕਿ ਉਨ੍ਹਾਂ ਨੇ ਚੋਣਾਂ 'ਤੇ 39.67 ਲੱਖ ਰੁਪਏ ਖਰਚ ਕੀਤੇ ਹਨ। ਇਸ ਵਿਚ ਉਸ ਨੇ 25 ਲੱਖ ਰੁਪਏ ਉਧਾਰ ਲਏ ਸਨ। ਜਿਸ ਵਿਅਕਤੀ ਤੋਂ ਇਹ ਕਰਜ਼ਾ ਲਿਆ ਗਿਆ ਸੀ, ਉਹ ਸ਼ਰਾਬ ਦਾ ਠੇਕੇਦਾਰ ਹੈ, ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਕੈਪਟਨ ਤੇ ਤੰਜ਼ ਕਰਨਾ ਸ਼ੁਰੂ ਕਰ ਦਿਤਾ ਹੈ।

ਇਸ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਆਮ ਆਦਮੀ ਪਾਰਟੀ ਵੀ ਕੈਪਟਨ 'ਤੇ ਚੁਟਕੀ ਲੈਣ ਤੋਂ ਪਿੱਛੇ ਨਹੀਂ ਹਟੀ। ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਾਢੇ 9 ਸਾਲ ਮੁੱਖ ਮੰਤਰੀ ਰਹੇ। ਉਸ ਨੇ ਸਿਸਵਾਂ ਵਰਗਾ ਫਾਰਮ ਹਾਊਸ ਬਣਾਇਆ। ਹੁਣ ਪਤਾ ਲੱਗਾ ਹੈ ਕਿ ਉਸ ਨੇ ਚੋਣ ਲੜਨ ਲਈ ਕਰਜ਼ਾ ਲਿਆ ਸੀ।

ਉਸ ਨੇ ਵੀ ਸ਼ਰਾਬ ਦੇ ਠੇਕੇਦਾਰ ਤੋਂ ਕਰਜ਼ਾ ਲੈਣਾ ਸੀ। ਉਨ੍ਹਾਂ ਕਿਹਾ ਕਿ ਕੈਪਟਨ ਸਾਬ ਨੂੰ ਤਾਂ ਪਾਕਿਸਤਾਨ ਤੋਂ ਵੀ ਫੰਡ ਮਿਲ ਸਕਦਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿੱਚ ਸ਼ੁਰੂ ਤੋਂ ਹੀ ਅਜਿਹਾ ਹੁੰਦਾ ਰਿਹਾ ਹੈ । ਪਹਿਲਾਂ ਕਈ ਬਿਜ਼ਨੇਸਮੈਨ ਸਿਆਸਤਦਾਨਾਂ ਦਾ ਪੱਖ ਪੂਰਦੇ ਸੀ ਅਤੇ ਚੋਣਾਂ ਵੇਲੇ ਸਿਆਸਤਦਾਨਾਂ ਨੂੰ ਪੈਸੇ ਦੇਕੇ ਮਦਦ ਕਰਦੇ ਸਨ। ਫਿਰ ਜਦੋਂ ਸਰਕਾਰ ਬਣਦੀ ਤਾਂ ਆਗੂ ਵਪਾਰੀ ਦਾ ਪੱਖ ਪੂਰਦੇ ਸਨ। ਹੁਣ ਇਹ ਕੰਮ ਨਹੀਂ ਹੋਵੇਗਾ ।

ਕੈਪਟਨ ਅਮਰਿੰਦਰ ਸਿੰਘ ਸਾਢੇ 9 ਸਾਲ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ। ਪਹਿਲਾਂ ਉਹ 2002 ਤੋਂ 2007 ਤੱਕ ਕਾਂਗਰਸ ਵੱਲੋਂ ਮੁੱਖ ਮੰਤਰੀ ਬਣੇ। ਇਸ ਤੋਂ ਬਾਅਦ 2017 'ਚ ਜਦੋਂ ਸਰਕਾਰ ਬਣੀ ਤਾਂ ਕਾਂਗਰਸ ਨੇ ਉਨ੍ਹਾਂ ਨੂੰ ਸੀਐਮ ਬਣਾਇਆ। ਹਾਲਾਂਕਿ, ਸਤੰਬਰ 2021 ਵਿੱਚ ਕਾਂਗਰਸ ਨੇ ਉਨ੍ਹਾਂ ਨੂੰ ਕੁਰਸੀ ਤੋਂ ਹਟਾ ਦਿੱਤਾ। ਉਨ੍ਹਾਂ ਦੀ ਥਾਂ ਚਰਨਜੀਤ ਚੰਨੀ ਨੂੰ ਨਵਾਂ ਮੁੱਖ ਮੰਤਰੀ ਬਣਾਇਆ ਗਿਆ ਸੀ । ਜਿਸ ਤੋਂ ਬਾਅਦ ਕੈਪਟਨ ਨੇ ਕਾਂਗਰਸ ਛੱਡ ਦਿੱਤੀ। ਕਾਂਗਰਸ ਛੱਡਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਲੋਕ ਕਾਂਗਰਸ ਨਾਂ ਦੀ ਨਵੀਂ ਪਾਰਟੀ ਬਣਾਈ ਹੈ। ਪੰਜਾਬ ਚੋਣਾਂ ਲਈ ਭਾਜਪਾ ਨਾਲ ਗਠਜੋੜ ਕੀਤਾ। ਹਾਲਾਂਕਿ ਕੈਪਟਨ ਕੋਈ ਜਾਦੂ ਨਹੀਂ ਦਿਖਾ ਸਕੇ। ਉਹ ਆਪ ਗਠਜੋੜ ਦੇ ਉਮੀਦਵਾਰਾਂ ਨੂੰ ਜਿੱਤਣ ਤੋਂ ਬਹੁਤ ਦੂਰ, ਆਪਣੀ ਪਟਿਆਲਾ ਸੀਟ ਵੀ ਹਾਰ ਗਏ।

Related Stories

No stories found.
logo
Punjab Today
www.punjabtoday.com