ਚੰਨੀ ਨੇ ਮੂਸੇਵਾਲਾ ਦੇ ਪਿਤਾ ਨੂੰ ਮਿਲ ਕਿਹਾ ਮੈਂ ਤੁਹਾਡੇ ਨਾਲ ਖੜ੍ਹਾ ਹਾਂ

ਚੰਨੀ ਨੇ ਕਿਹਾ ਕਿ ਮਾਨਸਾ ਆਉਣ ਤੋਂ ਪਹਿਲਾਂ ਹੀ ਪੁਲਿਸ ਨੇ ਸੁਨੇਹਾ ਭੇਜਿਆ ਸੀ, ਕਿ ਜੇਕਰ ਉਹ ਮਾਨਸਾ ਆਏ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਚੰਨੀ ਨੇ ਮੂਸੇਵਾਲਾ ਦੇ ਪਿਤਾ ਨੂੰ ਮਿਲ ਕਿਹਾ ਮੈਂ ਤੁਹਾਡੇ ਨਾਲ ਖੜ੍ਹਾ ਹਾਂ

ਚਰਨਜੀਤ ਸਿੰਘ ਚੰਨੀ ਕਾਫੀ ਸਮੇਂ ਤੋਂ ਵਿਦੇਸ਼ 'ਚ ਸਨ, ਹੁਣ ਭਾਰਤ ਪਰਤਦੇ ਹੀ ਉਹ ਇਕ ਵਾਰ ਫੇਰ ਰਾਜਨੀਤੀ ਵਿਚ ਸਰਗਰਮ ਹੋ ਗਏ ਹਨ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਦੇਸ਼ ਤੋਂ ਪਰਤਦੇ ਹੀ ਮਾਨਸਾ ਦੇ ਪਿੰਡ ਮੂਸੇ ਪਹੁੰਚੇ। ਚੰਨੀ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੂੰ ਮਿਲੇ ਅਤੇ ਸਿੱਧੂ ਦੀ ਮੌਤ ਦਾ ਦੁੱਖ ਸਾਂਝਾ ਕੀਤਾ।

ਚੰਨੀ ਨੇ ਕਿਹਾ ਕਿ ਮਾਨਸਾ ਆਉਣ ਤੋਂ ਪਹਿਲਾਂ ਹੀ ਪੁਲਿਸ ਨੇ ਸੁਨੇਹਾ ਭੇਜਿਆ ਸੀ ਕਿ ਜੇਕਰ ਉਹ ਮਾਨਸਾ ਆਏ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਚੰਨੀ ਨੇ ਕਿਹਾ ਕਿ ਉਨ੍ਹਾਂ ਨੂੰ ਮੂਸੇਵਾਲਾ ਦੇ ਪਰਿਵਾਰ ਨਾਲ ਮਿਲਣ ਲਈ ਰੋਕਿਆ ਗਿਆ ਸੀ। ਦੱਸ ਦੇਈਏ ਕਿ ਸਾਬਕਾ ਮੁੱਖ ਮੰਤਰੀ ਬੀਤੀ ਰਾਤ ਮੂਸੇਵਾਲਾ ਦੇ ਘਰ ਠਹਿਰੇ ਸਨ। ਮੂਸੇਵਾਲਾ ਦੇ ਪਿਤਾ ਨਾਲ ਚੰਨੀ ਦੀਆਂ ਕੁਝ ਤਸਵੀਰਾਂ ਸੋਸ਼ਲ ਸਾਈਟਸ 'ਤੇ ਵੀ ਸਾਹਮਣੇ ਆਈਆਂ ਹਨ।

ਚੰਨੀ ਮੂਸੇਵਾਲਾ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਮੂਸੇਵਾਲੇ ਦੇ ਪਰਿਵਾਰ ਨੂੰ ਮਿਲਣ ਲਈ ਪਿੰਡ ਪਹੁੰਚੇ ਹਨ। ਦੱਸ ਦੇਈਏ ਕਿ ਚੰਨੀ ਇਸ ਤੋਂ ਪਹਿਲਾਂ ਵੀ ਵਿਦੇਸ਼ ਗਏ ਸਨ। ਇਸ ਦੇ ਨਾਲ ਹੀ ਇੱਕ ਪੁਰਾਣੇ ਮਾਮਲੇ ਵਿੱਚ ਮਾਨਸਾ ਪੁਲਿਸ ਨੇ ਸਾਬਕਾ ਮੁੱਖ ਮੰਤਰੀ ਨੂੰ ਵੀ ਤਲਬ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਚਰਨਜੀਤ ਸਿੰਘ ਚੰਨੀ ਨੇ ਮੂਸੇਵਾਲਾ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਹਮੇਸ਼ਾ ਪਰਿਵਾਰ ਦੇ ਨਾਲ ਹਨ। ਉਹ ਸਿੱਧੂ ਨੂੰ ਇਨਸਾਫ ਦਿਵਾਉਣ ਲਈ ਹਰ ਸੰਭਵ ਯਤਨ ਅਤੇ ਸੰਘਰਸ਼ ਕਰਨਗੇ।

ਚੰਨੀ ਵੱਲੋਂ ਮੂਸੇਵਾਲਾ ਦੇ ਮਾਪਿਆਂ ਨਾਲ ਮੁਲਾਕਾਤ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾਉਂਦੀ ਨਜ਼ਰ ਆ ਰਹੀ ਹੈ, ਕਿਉਂਕਿ ਚੋਣ ਹਾਰਨ ਤੋਂ ਬਾਅਦ ਸਾਬਕਾ ਸੀ.ਐਮ ਕਰੀਬ 8 ਮਹੀਨੇ ਚੁੱਪ ਰਹੇ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨਾਲ ਹੋਈ ਇਸ ਮੁਲਾਕਾਤ ਨੂੰ ਕੁਝ ਸਿਆਸਤ ਨਾਲ ਜੋੜਿਆ ਜਾ ਰਿਹਾ ਹੈ। ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਜਦੋਂ ਉਹ ਮਾਨਸਾ ਆ ਰਹੇ ਸਨ ਤਾਂ ਉਨ੍ਹਾਂ ਨੂੰ ਮਾਨਸਾ ਪੁਲਿਸ ਦਾ ਫੋਨ ਆਇਆ ਕਿ ਉਹ ਮਾਨਸਾ ਨਾ ਆਉਣ, ਉਸਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਜੇਕਰ ਮਾਨਸਾ ਆਉਣਾ ਹੋਵੇ ਤਾਂ ਮੂਸੇਵਾਲਾ ਦੇ ਘਰ ਰਾਤ ਨਾ ਠਹਿਰੇ। ਚੰਨੀ ਨੇ ਦੱਸਿਆ ਕਿ ਉਹ ਮੂਸੇਵਾਲਾ ਦੇ ਪਰਿਵਾਰਕ ਮੈਂਬਰਾਂ ਕੋਲ ਰਾਤ ਰਹੇ।

ਚੰਨੀ ਅਨੁਸਾਰ ਵਿਧਾਨ ਸਭਾ ਚੋਣਾਂ ਦੇ ਆਖਰੀ ਦਿਨ ਜਦੋਂ ਉਹ ਸ਼ੁਭਦੀਪ ਸਮੇਤ ਮਾਨਸਾ ਵਿਖੇ ਮੌਜੂਦ ਸਨ ਤਾਂ ਵਿਰੋਧੀ ਪਾਰਟੀ (ਆਪ) ਨੇ ਚੋਣ ਕਮਿਸ਼ਨ ਕੋਲ ਝੂਠੀ ਸ਼ਿਕਾਇਤ ਦਰਜ ਕਰਵਾਈ ਸੀ, ਜੋ ਜ਼ਮਾਨਤਯੋਗ ਹੈ। ਦਰਜ ਕੀਤਾ ਗਿਆ ਮਾਮਲਾ ਝੂਠਾ ਸੀ। ਚੰਨੀ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪੁਲਿਸ ਹੁਣ ਚਲਾਨ ਪੇਸ਼ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਚਲਾਨ ਉਨ੍ਹਾਂ ਅਤੇ ਸ਼ੁਭਦੀਪ ਦੋਵਾਂ 'ਤੇ ਦਿੱਤਾ ਗਿਆ ਹੈ। ਚੰਨੀ ਨੇ ਕਿਹਾ ਕਿ ਜਦੋਂ ਕੋਈ ਵਿਅਕਤੀ ਮਰ ਜਾਂਦਾ ਹੈ ਤਾਂ ਚਲਾਨ ਦਾਇਰ ਨਹੀਂ ਕੀਤਾ ਜਾਂਦਾ, ਕੈਂਸਲੇਸ਼ਨ ਦਾਇਰ ਕੀਤਾ ਜਾਂਦਾ ਹੈ, ਪਰ ਉਨ੍ਹਾਂ ਨੇ ਚਲਾਨ ਦੇ ਦਿੱਤਾ, ਮੇਰਾ ਪੱਖ ਵੀ ਨਹੀਂ ਪੁੱਛਿਆ ਗਿਆ।

Related Stories

No stories found.
logo
Punjab Today
www.punjabtoday.com