ਜਾਖੜ ਜੀ ਤੁਸੀਂ ਸਿਆਣੇ ਬੰਦੇ, ਕਾਂਗਰਸ ਨੂੰ ਸ਼ਰਾਪ ਨਾ ਦੋ : ਹਰਮਿੰਦਰ ਗਿੱਲ

ਹਰਮਿੰਦਰ ਗਿੱਲ ਨੇ ਕਿਹਾ ਕਿ ਮੈਂ ਵੀ ਜਾਖੜ ਨੂੰ ਸੀਐੱਮ ਬਣਾਉਣ ਲਈ ਵੋਟ ਪਾਈ ਸੀ। ਜਾਖੜ ਮੁੱਖ ਮੰਤਰੀ ਤਾਂ ਨਹੀਂ ਬਣ ਸਕੇ, ਪਰ ਹੁਣ ਕਾਂਗਰਸ ਨੂੰ ਕਦੇ ਵੀ ਪੰਜਾਬ ਵਿੱਚ ਸੱਤਾ ਨਾ ਮਿਲਣ ਲਈ ਕੋਸਣਾ ਠੀਕ ਨਹੀਂ।
ਜਾਖੜ ਜੀ ਤੁਸੀਂ ਸਿਆਣੇ ਬੰਦੇ, ਕਾਂਗਰਸ ਨੂੰ ਸ਼ਰਾਪ ਨਾ ਦੋ : ਹਰਮਿੰਦਰ ਗਿੱਲ

ਸੁਨੀਲ ਜਾਖੜ ਨੂੰ ਪੰਜਾਬ ਦੇ ਇਕ ਬੇਬਾਕ ਨੇਤਾ ਦੇ ਵਜੋਂ ਜਾਣਿਆ ਜਾਂਦਾ ਹੈ। ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਸੁਨੀਲ ਜਾਖੜ ਦੇ ਤਿੱਖੇ ਰਵੱਈਏ ਨੇ ਕਾਂਗਰਸ ਦੇ ਸਾਬਕਾ ਵਿਧਾਇਕ ਹਰਮਿੰਦਰ ਗਿੱਲ ਦਾ ਦਰਦ ਵਧਾ ਦਿੱਤਾ ਹੈ।

ਪੱਟੀ ਤੋਂ ਸਾਬਕਾ ਵਿਧਾਇਕ ਹਰਮਿੰਦਰ ਗਿੱਲ ਨੇ ਕਿਹਾ ਕਿ ਮੈਂ ਵੀ ਜਾਖੜ ਨੂੰ ਸੀਐਮ ਬਣਾਉਣ ਲਈ ਵੋਟ ਪਾਈ ਸੀ। ਜਾਖੜ ਮੁੱਖ ਮੰਤਰੀ ਤਾਂ ਨਹੀਂ ਬਣ ਸਕੇ ਪਰ ਹੁਣ ਕਾਂਗਰਸ ਨੂੰ ਕਦੇ ਵੀ ਪੰਜਾਬ ਵਿੱਚ ਸੱਤਾ ਨਾ ਮਿਲਣ ਲਈ ਕੋਸਣਾ ਠੀਕ ਨਹੀਂ। ਗਿੱਲ ਨੇ ਜਾਖੜ ਨੂੰ ਇਹ ਅਪੀਲ ਸੋਸ਼ਲ ਮੀਡੀਆ ਰਾਹੀਂ ਕੀਤੀ ਹੈ। ਗਿੱਲ ਨੇ ਲਿਖਿਆ ਕਿ ਮੇਰੇ ਮਨ ਵਿੱਚ ਜਾਖੜ ਦਾ ਬਹੁਤ ਸਤਿਕਾਰ ਹੈ।

ਕਾਂਗਰਸ ਛੱਡ ਕੇ ਭਾਜਪਾ ਦੀ ਤਾਰੀਫ਼ ਸਮਝ ਵਿਚ ਆਉਂਦੀ ਹੈ। ਪਰ ਵਾਰ-ਵਾਰ ਇਹ ਕਹਿਣਾ ਕਿ ਕਾਂਗਰਸ ਹੁਣ ਪੰਜਾਬ ਵਿਚ ਸਰਕਾਰ ਨਹੀਂ ਬਣਾ ਸਕਦੀ, ਇਹ ਸਰਾਪ ਉਸ ਦੇ ਮੂੰਹ 'ਤੇ ਚੰਗਾ ਨਹੀਂ ਲਗਦਾ ਗਿੱਲ ਨੇ ਕਿਹਾ ਕਿ ਜਾਖੜ ਦੇ ਪਿਤਾ ਬਲਰਾਮ ਜਾਖੜ ਕਾਂਗਰਸ ਦੀ ਟਿਕਟ 'ਤੇ ਤਿੰਨ ਵਾਰ ਸੰਸਦ ਮੈਂਬਰ ਬਣੇ। ਉਹ ਸਭ ਤੋਂ ਲੰਬਾ ਸਮਾਂ ਲੋਕ ਸਭਾ ਦੇ ਸਪੀਕਰ ਰਹੇ। ਉਹ ਦੇਸ਼ ਦੇ ਖੇਤੀਬਾੜੀ ਮੰਤਰੀ ਸਨ। ਆਂਧਰਾ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਰਾਜਪਾਲ ਵੀ ਉਨਾਂ ਨੂੰ ਕਾਂਗਰਸ ਨੇ ਹੀ ਬਣਾਇਆ। ਵੱਡਾ ਭਰਾ ਵੀ ਪੰਜਾਬ ਵਿੱਚ ਮੰਤਰੀ ਬਣਿਆ।

ਜਾਖੜ ਤਿੰਨ ਵਾਰ ਵਿਧਾਇਕ, ਇੱਕ ਵਾਰ ਸੰਸਦ ਮੈਂਬਰ, ਵਿਰੋਧੀ ਧਿਰ ਦੇ ਨੇਤਾ, ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹੇ। ਗਿੱਲ ਨੇ ਕਿਹਾ ਕਿ ਮੈਂ ਵੀ ਉਨ੍ਹਾਂ 42 ਵਿਧਾਇਕਾਂ ਵਿੱਚੋਂ ਇੱਕ ਸੀ, ਜਿਨ੍ਹਾਂ ਨੇ ਜਾਖੜ ਨੂੰ ਮੁੱਖ ਮੰਤਰੀ ਬਣਾਉਣ ਲਈ ਵੋਟਾਂ ਪਾਈਆਂ ਸਨ, ਹੋ ਸਕਦਾ ਹੈ ਕਿ ਕਿਤੇ ਕੁਝ ਰਹਿ ਗਿਆ ਹੋਵੇ। ਕਿਸੇ ਕਾਰਨ ਮੁੱਖ ਮੰਤਰੀ ਬਣਾਉਣ ਦੀ ਗੱਲ ਸਿਰੇ ਨਹੀਂ ਚੜ੍ਹ ਸਕੀ,ਪਰ, ਹੁਣ ਆਪਣੀ ਪਿਤਰੀ ਪਾਰਟੀ ਨੂੰ ਸਰਾਪ ਨਾ ਦਿਓ।

ਜਾਖੜ ਨੂੰ ਨਵੀ ਪਾਰਟੀ ਵਿਚ ਜਾਣ 'ਤੇ ਵਧਾਈ, ਪਰ ਕਾਂਗਰਸ ਨੂੰ ਮਾੜਾ ਨਾ ਬੋਲੋ। ਸੁਨੀਲ ਜਾਖੜ ਨੂੰ ਉਨ੍ਹਾਂ ਦੇ ਬੇਬਾਕ ਅੰਦਾਜ਼ ਲਈ ਜਾਣਿਆ ਜਾਂਦਾ ਹੈ। ਇਸ ਤੋਂ ਪਹਿਲਾ ਕੁਝ ਦਿਨ ਪਹਿਲਾ ਜਾਖੜ ਨੇ ਪੰਜਾਬ ਵਿਚ ਵੀਸੀ ਖਿਲਾਫ ਆਮ ਆਦਮੀ ਪਾਰਟੀ ਦੇ ਵਤੀਰੇ ਦੀ ਬਹੁਤ ਨਿੰਦਾ ਕੀਤੀ ਸੀ। ਬੀਜੇਪੀ ਨੇਤਾ ਸੁਨੀਲ ਜਾਖੜ ਨੇ ਕਿਹਾ ਕਿ ਨਾਮਵਰ ਡਾਕਟਰ ਨਾਲ ਕੀਤਾ ਗਿਆ ਸ਼ਰਮਨਾਕ ਵਤੀਰਾ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ।

Related Stories

No stories found.
Punjab Today
www.punjabtoday.com