ਪੰਜਾਬ : ਫਾਜ਼ਿਲਕਾ 'ਚ ਸਿਲੰਡਰ ਧਮਾਕੇ 'ਚ 4 ਦੀ ਮੌਤ, 3 ਗੰਭੀਰ ਜ਼ਖਮੀ

ਪੁਲੀਸ ਮੁਤਾਬਕ ਸਿਲੰਡਰ ਦੇ ਰੈਗੂਲੇਟਰ 'ਚ ਲੀਕ ਹੋਣ ਕਾਰਨ ਇਹ ਧਮਾਕਾ ਹੋਇਆ।
ਪੰਜਾਬ : ਫਾਜ਼ਿਲਕਾ 'ਚ ਸਿਲੰਡਰ ਧਮਾਕੇ 'ਚ 4 ਦੀ ਮੌਤ, 3 ਗੰਭੀਰ ਜ਼ਖਮੀ

ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਇਲਾਕੇ ਵਿੱਚ ਸ਼ਨੀਵਾਰ ਨੂੰ ਇੱਕ ਵਿਆਹ ਸਮਾਗਮ ਦੌਰਾਨ ਸਿਲੰਡਰ ਫਟਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖ਼ਮੀ ਹੋ ਗਏ। ਘਟਨਾ ਵਿਕਰਮਪੁਰ ਪਿੰਡ ਦੀ ਹੈ। ਮਰਨ ਵਾਲਿਆਂ ਵਿੱਚ ਤਿੰਨ ਔਰਤਾਂ ਅਤੇ ਇੱਕ ਲੜਕੀ ਸ਼ਾਮਲ ਹੈ। ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਪੁਲਸ ਮੁਤਾਬਕ ਸਿਲੰਡਰ ਦੇ ਰੈਗੂਲੇਟਰ 'ਚ ਲੀਕ ਹੋਣ ਕਾਰਨ ਇਹ ਧਮਾਕਾ ਹੋਇਆ। ਮੱਸਾ ਸਿੰਘ, ਸੀਓ, ਜਲਾਲਾਬਾਦ ਨੇ ਦੱਸਿਆ, ”(ਸਿਲੰਡਰ) ਰੈਗੂਲੇਟਰ ਵਿੱਚ ਲੀਕ ਹੋਣ ਕਾਰਨ ਧਮਾਕਾ ਹੋਇਆ ਅਤੇ ਅੱਗ ਲੱਗ ਗਈ। ਜ਼ਖਮੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।”

ਇਹ ਖ਼ਬਰ ਲਿਖਣ ਤਕ ਇਸਤੋਂ ਜ਼ਿਆਦਾ ਜਾਣਕਾਰੀ ਹਾਸਿਲ ਨਹੀਂ ਹੋ ਪਾਈ ਹੈ। ਅਪਡੇਟ ਲਈ ਸਾਡਾ ਨਾਲ ਜੁੜੇ ਰਹੋ।

Related Stories

No stories found.
logo
Punjab Today
www.punjabtoday.com