ਡੇਰਾਬੱਸੀ-ਬਰਵਾਲਾ ਰੋਡ 'ਤੇ ਸਥਿਤ ਸੌਰਵ ਕੈਮੀਕਲ ਫੈਕਟਰੀ 'ਚ ਸ਼ੁੱਕਰਵਾਰ ਸਵੇਰੇ ਜ਼ਾਇਲੀਨ ਨਾਂ ਦੇ ਕੈਮੀਕਲ ਦੇ ਡਰੰਮ 'ਚ ਧਮਾਕਾ ਹੋ ਗਿਆ। ਇਸ ਕਾਰਨ ਇਲਾਕੇ ਵਿੱਚ ਇਸ ਗੈਸ ਦੀ ਬਦਬੂ ਫੈਲ ਗਈ। ਜਿਸ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਅਤੇ ਅੱਖਾਂ ਵਿੱਚ ਜਲਨ ਦੀ ਸ਼ਿਕਾਇਤ ਹੋਣ ਲੱਗੀ। ਗੈਸ ਲੀਕ ਹੋਣ ਤੋਂ ਬਾਅਦ ਨੇੜਲੇ ਜੀਬੀਪੀ ਹੋਮਜ਼ ਅਤੇ ਹੋਰ ਸੁਸਾਇਟੀਆਂ ਦੇ ਵਸਨੀਕ ਬਾਹਰ ਆ ਗਏ।
ਲੋਕਾਂ ਨੇ ਇਸ ਸਬੰਧੀ ਮੌਕੇ 'ਤੇ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਸਥਾਨਕ ਥਾਣੇ ਦੇ ਇੰਚਾਰਜ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਉੱਥੇ ਪਹੁੰਚ ਗਈਆਂ। ਮੌਕੇ 'ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਕੈਮੀਕਲ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਇਸ 'ਤੇ ਪਾਣੀ ਦੀ ਵਰਖਾ ਕੀਤੀ, ਪਰ ਵਿਭਾਗ ਦੇ ਕਰਮਚਾਰੀ ਜਿੰਨਾ ਜ਼ਿਆਦਾ ਪਾਣੀ ਪਾ ਰਹੇ ਸਨ, ਓਨੀ ਹੀ ਤੇਜ਼ੀ ਨਾਲ ਗੈਸ ਦੇ ਡਰੰਮ 'ਚੋਂ ਧੂੰਆਂ ਨਿਕਲਣ ਲੱਗਾ। ਇਸ ਕਾਰਨ ਗੈਸ ਦੇ ਧੂੰਏਂ ਹਵਾ ਦੀ ਦਿਸ਼ਾ ਵੱਲ ਫੈਲਣ ਲਗਿਆ।
ਥਾਣਾ ਇੰਚਾਰਜ ਨੇ ਦੱਸਿਆ ਕਿ ਫੈਕਟਰੀ ਪ੍ਰਬੰਧਕਾਂ ਨੂੰ ਪੁੱਛਣ 'ਤੇ ਪਤਾ ਲੱਗਿਆ ਕਿ ਰਾਤ ਕਰੀਬ 11 ਵਜੇ ਫੈਕਟਰੀ ਵਿੱਚ ਜ਼ਾਇਲੀਨ ਨਾਮਕ ਕੈਮੀਕਲ ਦਾ ਡਰੰਮ ਫਟ ਗਿਆ। ਇਸ ਕਾਰਨ ਇਲਾਕੇ ਵਿੱਚ ਗੈਸ ਦੇ ਧੂੰਏਂ ਫੈਲਣ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਅਤੇ ਅੱਖਾਂ ਵਿੱਚ ਜਲਨ ਹੋਣ ਲੱਗੀ ਹੈ। ਇਹ ਡਰੰਮ ਅਚਾਨਕ ਫਟ ਗਿਆ, ਪਰ ਸ਼ੁਕਰ ਹੈ ਕਿ ਕੈਮੀਕਲ ਘਾਤਕ ਨਾ ਹੋਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਗੈਸ ਕਾਰਨ ਸਾਹ ਲੈਣ ਵਿੱਚ ਦਿੱਕਤ ਹੋਣ ਕਾਰਨ ਲੋਕ ਘਬਰਾ ਕੇ ਘਰਾਂ ਤੋਂ ਬਾਹਰ ਆ ਗਏ।
ਫੈਕਟਰੀ ਪ੍ਰਬੰਧਕਾਂ ਅਨੁਸਾਰ ਫਾਇਰ ਬ੍ਰਿਗੇਡ ਨੇ ਡੇਢ ਘੰਟੇ ਬਾਅਦ ਇਸ 'ਤੇ ਕਾਬੂ ਪਾਇਆ। ਉਨ੍ਹਾਂ ਦੱਸਿਆ ਕਿ ਇਹ ਰਸਾਇਣ ਘਾਤਕ ਅਤੇ ਖ਼ਤਰਨਾਕ ਨਹੀਂ ਸੀ। ਰਾਤ ਸਮੇਂ ਸੌਰਵ ਫੈਕਟਰੀ ਦੇ ਯੂਨਿਟ 1 ਵਿੱਚ ਅਚਾਨਕ ਗੈਸ ਲੀਕ ਹੋ ਗਈ। ਇਸ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਅਤੇ ਅੱਖਾਂ ਵਿੱਚ ਜਲਨ ਹੋਣ ਲੱਗੀ। ਲੋਕਾਂ ਨੇ ਪੁਲਿਸ ਨੂੰ ਸੂਚਿਤ ਕਰਨ ਤੋਂ ਬਾਅਦ ਐਸਐਚਓ ਡੇਰਾਬਸੀ ਮੌਕੇ 'ਤੇ ਪੁੱਜੇ ਅਤੇ ਸਥਿਤੀ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਜਿੱਥੇ ਗੈਸ ਲੀਕ ਹੋ ਰਹੀ ਸੀ, ਉੱਥੇ ਧੂੰਏਂ ਦੇ ਬੱਦਲ ਛਾਏ ਹੋਏ ਸਨ। ਬਚਾਅ ਕਰਨ ਵਿਚ ਕਾਫੀ ਦਿੱਕਤ ਆ ਰਹੀ ਸੀ।