ਅਰਸ਼ਦੀਪ ਨੂੰ ਖਾਲਿਸਤਾਨੀ ਕਹਿਣ 'ਤੇ ਗੁੱਸੇ 'ਚ ਗਿਆਨੀ ਹਰਪ੍ਰੀਤ ਸਿੰਘ

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ, ਜੋ ਲੋਕ ਸ਼ੋਸ਼ਲ ਮੀਡੀਆ 'ਤੇ ਅਰਸ਼ਦੀਪ ਖਿਲਾਫ ਗੰਦਗੀ ਫੈਲਾ ਰਹੇ ਹਨ ਅਤੇ ਅਰਸ਼ਦੀਪ ਖਿਲਾਫ ਗੰਦੀ ਸ਼ਬਦਾਵਲੀ ਦੀ ਵਰਤੋਂ ਕਰ ਰਹੇ ਹਨ, ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਅਰਸ਼ਦੀਪ ਨੂੰ ਖਾਲਿਸਤਾਨੀ ਕਹਿਣ 'ਤੇ ਗੁੱਸੇ 'ਚ ਗਿਆਨੀ ਹਰਪ੍ਰੀਤ ਸਿੰਘ

ਅਰਸ਼ਦੀਪ ਸਿੰਘ ਨੂੰ ਟਵਿੱਟਰ 'ਤੇ ਖਾਲਿਸਤਾਨੀ ਕਿਹਾ ਜਾਣ ਲੱਗਾ, ਕਿਉਂਕਿ ਉਸ ਕੋਲੋਂ ਏਸ਼ੀਆ ਕੱਪ 2022 'ਚ ਪਾਕਿਸਤਾਨ ਖਿਲਾਫ ਮੈਚ ਦੌਰਾਨ ਕੈਚ ਖੁੰਝ ਗਿਆ ਸੀ। ਅਰਸ਼ਦੀਪ ਦੇ ਬਚਾਅ 'ਚ ਸਭ ਤੋਂ ਪਹਿਲਾਂ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਆਏ ਸਨ। ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਅਰਸ਼ਦੀਪ ਨੂੰ ਖਾਲਿਸਤਾਨੀ ਕਹਿਣ 'ਤੇ ਭੜਕੇ ਹੋਏ ਹਨ।

ਉਨ੍ਹਾਂ ਅਜਿਹਾ ਬੋਲਣ ਵਾਲਿਆਂ ਨੂੰ ਮਾੜੀ ਮਾਨਸਿਕਤਾ ਵਾਲਾ ਕਿਹਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕ੍ਰਿਕਟ ਇੱਕ ਅਜਿਹੀ ਖੇਡ ਹੈ, ਜਿਸ ਵਿੱਚ ਜਿੱਤ ਜਾਂ ਹਾਰ ਹੋਣੀ ਸੁਭਾਵਿਕ ਹੈ। ਅਰਸ਼ਦੀਪ ਸਿੰਘ ਪੂਰੀ ਲਗਨ ਨਾਲ ਕ੍ਰਿਕਟ ਮੈਚ ਖੇਡ ਰਿਹਾ ਸੀ। ਇੱਕ ਕੈਚ ਮਿਸ ਹੋਣ ਤੋਂ ਬਾਅਦ ਦੇਸ਼ ਦੇ ਅੰਦਰ ਮਾੜੀ ਮਾਨਸਿਕਤਾ ਵਾਲੇ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਅਰਸ਼ਦੀਪ ਸਿੰਘ ਨੂੰ ਗੰਦੇ ਤਰੀਕੇ ਨਾਲ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।

ਭਾਰਤ ਸਰਕਾਰ ਨੂੰ ਅਜਿਹੇ ਘਟੀਆ ਮਾਨਸਿਕਤਾ ਵਾਲੇ ਲੋਕਾਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਜੋ ਲੋਕ ਸ਼ੋਸ਼ਲ ਮੀਡੀਆ 'ਤੇ ਗੰਦਗੀ ਫੈਲਾ ਰਹੇ ਹਨ ਅਤੇ ਉਨ੍ਹਾਂ ਖਿਲਾਫ ਗੰਦੀ ਸ਼ਬਦਾਵਲੀ ਦੀ ਵਰਤੋਂ ਕਰ ਰਹੇ ਹਨ, ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਅਜਿਹੀ ਗੰਦੀ ਮਾਨਸਿਕਤਾ ਵਾਲੇ ਲੋਕ ਹੀ ਦੇਸ਼ ਅਤੇ ਕੌਮ ਦਾ ਨਾਮ ਖਰਾਬ ਕਰਦੇ ਹਨ ।

ਇਸ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਅਰਸ਼ਦੀਪ ਸਿੰਘ ਨੂੰ ਸੰਦੇਸ਼ ਵੀ ਦਿੱਤਾ। ਉਨ੍ਹਾਂ ਕਿਹਾ ਕਿ ਅਰਸ਼ਦੀਪ ਨੂੰ ਤਨ ਮਨ ਨਾਲ ਖੇਡਣਾ ਚਾਹੀਦਾ ਹੈ ਅਤੇ ਅਕਾਲ ਪੁਰਖ ਵਿੱਚ ਭਰੋਸਾ ਰੱਖਣਾ ਚਾਹੀਦਾ ਹੈ। ਵਾਹਿਗੁਰੂ ਆਉਣ ਵਾਲੇ ਸਮੇਂ ਵਿੱਚ ਕਾਮਯਾਬੀ ਬਖਸ਼ੇ। ਸੱਚਾ ਸਿੱਖ ਕਦੇ ਹਾਰ ਨਹੀਂ ਮੰਨਦਾ। ਇਸ ਲਈ ਪੂਰੀ ਲਗਨ ਨਾਲ ਖੇਡੋ ਅਤੇ ਦੇਸ਼ ਅਤੇ ਕੌਮ ਦਾ ਨਾਮ ਰੋਸ਼ਨ ਕਰੋ।

ਇਸਤੋਂ ਇਲਾਵਾ ਹਰਭਜਨ ਸਿੰਘ ਨੇ ਵੀ ਅਰਸ਼ਦੀਪ ਨੂੰ ਸਪੋਰਟ ਕੀਤਾ ਹੈ, ਹਰਭਜਨ ਸਿੰਘ ਨੇ ਆਪਣੇ ਟਵੀਟ ਵਿੱਚ ਕਿਹਾ ਕਿ ਅਰਸ਼ਦੀਪ ਸਿੰਘ ਦੀ ਆਲੋਚਨਾ ਕਰਨੀ ਬੰਦ ਕਰੋ। ਕੋਈ ਵੀ ਜਾਣਬੁੱਝ ਕੇ ਕੈਚ ਨਹੀਂ ਛੱਡਦਾ, ਸਾਨੂੰ ਆਪਣੇ ਮੁੰਡਿਆਂ 'ਤੇ ਮਾਣ ਹੈ, ਪਾਕਿਸਤਾਨ ਨੇ ਵਧੀਆ ਖੇਡਿਆ, ਇਸ ਲਈ ਉਹ ਜਿਤਿਆ ਹੈ। ਭਾਰਤ ਨੂੰ ਏਸ਼ੀਆ ਕੱਪ 2022 ਦੀ ਆਪਣੀ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ, ਦੁਬਈ ਦੇ ਇੰਟਰਨੈਸ਼ਨਲ ਸਟੇਡੀਅਮ ਵਿੱਚ ਐਤਵਾਰ ਨੂੰ ਆਪਣੇ ਪਹਿਲੇ ਸੁਪਰ 4 ਪੜਾਅ ਦੇ ਮੈਚ ਵਿੱਚ ਪਾਕਿਸਤਾਨ ਤੋਂ ਹਾਰ ਹੋਈ ਸੀ ।

Related Stories

No stories found.
logo
Punjab Today
www.punjabtoday.com