ਅਗਨੀਵੀਰ ਯੋਜਨਾ ਦੀ ਭਰਤੀ ਲਈ ਆਏ 20 ਸਾਲਾਂ ਨੌਜਵਾਨ ਦੀ ਟਰਾਇਲ ਦੌਰਾਨ ਮੌਤ

ਗੁਰਦਾਸਪੁਰ ਤਿੱਬੜੀ ਆਰਮੀ ਕੈਂਟ ਵਿੱਚ ਅਗਨੀ ਵੀਰ ਯੋਜਨਾਂ ਤਹਿਤ ਹੋ ਰਹੀ ਭਰਤੀ ਦੌਰਾਨ, ਰਨਿੰਗ ਟਰੈਕ ਤੇ ਦੌੜ ਲਗਾਉਂਦੇ ਸਮੇਂ 20 ਸਾਲਾਂ ਨੌਜਵਾਨ ਅਸ਼ਵਨੀ ਕੁਮਾਰ ਦੀ ਡਿੱਗਣ ਨਾਲ ਮੌਤ ਹੋ ਗਈ।
ਅਗਨੀਵੀਰ ਯੋਜਨਾ ਦੀ ਭਰਤੀ ਲਈ ਆਏ 20 ਸਾਲਾਂ ਨੌਜਵਾਨ ਦੀ ਟਰਾਇਲ ਦੌਰਾਨ ਮੌਤ

ਗੁਰਦਾਸਪੁਰ ਤਿੱਬੜੀ ਆਰਮੀ ਕੈਂਟ ਵਿੱਚ ਅਗਨੀ ਵੀਰ ਯੋਜਨਾ ਤਹਿਤ ਹੋ ਰਹੀ ਭਰਤੀ ਦੌਰਾਨ ਰਨਿੰਗ ਟਰੈਕ ਤੇ ਦੌੜ ਲਗਾਉਂਦੇ ਸਮੇਂ 20 ਸਾਲਾਂ ਨੌਜਵਾਨ ਅਸ਼ਵਨੀ ਕੁਮਾਰ ਦੀ ਡਿੱਗਣ ਨਾਲ ਮੌਤ ਹੋ ਗਈ। ਪ੍ਰਸਾਸ਼ਨਿਕ ਅਧਿਕਾਰੀਆ ਨੇ ਮ੍ਰਿਤਕ ਦੇਹ ਨੂੰ ਪੋਸਟਮਾਟਮ ਲਈ ਭੇਜ ਦਿੱਤਾ ਹੈ।

ਮ੍ਰਿਤਕ ਨੌਜਵਾਨ ਅਸ਼ਵਨੀ ਕੁਮਾਰ ਜਿਲਾ ਪਠਾਨਕੋਟ ਦੇ ਪਿੰਡ ਅਖਰੋਟਾਂ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਮ੍ਰਿਤਕ ਦਾ ਦੋਸਤ ਜੋ ਉਸ ਦੇ ਨਾਲ ਆਇਆ ਸੀ ਨੇ ਦੱਸਿਆ ਕਿ ਜਦ ਟਰਾਇਲ ਹੋ ਰਿਹਾ ਸੀ ਤਾਂ ਅਸ਼ਵਨੀ ਦੌੜ ਦੌਰਾਨ ਡਿੱਗ ਪਿਆ ਅਤੇ ਜਦੋਂ ਉਸਨੂੰ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰਾਰ ਦਿੱਤਾ ਗਿਆ।

SDM ਗੁਰਦਾਸਪੁਰ ਨੇ ਦੱਸਿਆ ਕਿ ਉਹਨਾਂ ਨੂੰ ਨੌਜਵਾਨ ਦੀ ਹਾਲਤ ਗੰਭੀਰ ਹੋਣ ਦੀ ਸੂਚਨਾ ਮਿਲੀ ਸੀ ਲੇਕਿਨ ਜਦ ਤੱਕ ਉਹ ਐਮਬੂਲੈਂਸ ਰਾਹੀਂ ਹਸਪਤਾਲ ਪਹੁੰਚਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ ਅਤੇ ਮ੍ਰਿਤਕ ਦੇ ਪਰਿਵਾਰ ਵਾਲੇ ਵੀ ਪਹੁੰਚ ਚੁੱਕੇ ਹਨ ਅਤੇ ਉਹਨਾਂ ਦੇ ਕਹਿਣ ਤੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।

Related Stories

No stories found.
logo
Punjab Today
www.punjabtoday.com