ਮਿਸ ਯੂਨੀਵਰਸ ਹਰਨਾਜ਼ ਸੰਧੂ ਨੇ ਡੈਬਿਊ ਲਈ ਚੁਣੀ ਪੰਜਾਬੀ ਫਿਲਮ

ਹਰਨਾਜ਼ ਕੋਲ ਬੇਸ਼ੱਕ ਕੋਈ ਬਾਲੀਵੁੱਡ ਪ੍ਰੋਜੈਕਟ ਨਹੀਂ ਹੈ,ਪਰ ਉਹ ਪਹਿਲਾਂ ਹੀ ਸ਼ਾਹਰੁਖ ਖਾਨ ਨਾਲ ਸਕ੍ਰੀਨ 'ਤੇ ਰੋਮਾਂਸ ਕਰਨ ਦੀ ਇੱਛਾ ਜ਼ਾਹਰ ਕਰ ਚੁੱਕੀ ਹੈ। ਉਹ ਸ਼ਾਹਰੁਖ ਨੂੰ ਬਚਪਨ ਤੋਂ ਹੀ ਬਹੁਤ ਪਸੰਦ ਕਰਦੀ ਹੈ।
ਮਿਸ ਯੂਨੀਵਰਸ ਹਰਨਾਜ਼ ਸੰਧੂ ਨੇ ਡੈਬਿਊ ਲਈ ਚੁਣੀ ਪੰਜਾਬੀ ਫਿਲਮ

ਮਿਸ ਯੂਨੀਵਰਸ 2021 ਦਾ ਤਾਜ ਜਿੱਤ ਕੇ ਇਤਿਹਾਸ ਰਚਣ ਵਾਲੀ ਹਰਨਾਜ਼ ਕੌਰ ਸੰਧੂ ਜਲਦ ਹੀ ਪੰਜਾਬੀ ਫਿਲਮ 'ਬਾਈ ਜੀ ਕੁਟਣਗੇ ' 'ਚ ਨਜ਼ਰ ਆਵੇਗੀ। ਇਹ ਫਿਲਮ ਅਭਿਨੇਤਰੀ ਉਪਾਸਨਾ ਸਿੰਘ ਬਣਾ ਰਹੀ ਹੈ, ਜਿਸ ਰਾਹੀਂ ਉਹ ਆਪਣੇ ਬੇਟੇ ਨਾਨਕ ਨੂੰ ਲਾਂਚ ਕਰ ਰਹੀ ਹੈ। ਫਿਲਮ 'ਚ ਹਰਨਾਜ਼ ਨਾਨਕ ਦੇ ਨਾਲ ਨਜ਼ਰ ਆਵੇਗੀ।

ਦਰਸ਼ਕ ਮਿਸ ਯੂਨੀਵਰਸ ਨੂੰ ਪਰਦੇ 'ਤੇ ਦੇਖਣ ਲਈ ਉਤਸ਼ਾਹਿਤ ਹਨ, ਪਰ ਸਵਾਲ ਇਹ ਹੈ ਕਿ ਹਰਨਾਜ਼ ਨੇ ਅਦਾਕਾਰੀ ਦੀ ਦੁਨੀਆ 'ਚ ਡੈਬਿਊ ਕਰਨ ਲਈ ਪੰਜਾਬੀ ਫਿਲਮ ਦੀ ਚੋਣ ਕਿਉਂ ਕੀਤੀ। ਅਜਿਹੇ ਦੌਰ 'ਚ ਜਦੋਂ ਛੋਟੇ-ਛੋਟੇ ਸਿਤਾਰੇ ਵੀ ਬਾਲੀਵੁੱਡ ਦੀਆਂ ਫਿਲਮਾਂ 'ਤੇ ਨਜ਼ਰ ਰੱਖਦੇ ਹਨ ਤਾਂ ਹਰਨਾਜ਼ ਬਾਲੀਵੁੱਡ ਵੱਲ ਰੁੱਖ ਕਿਉਂ ਨਹੀਂ ਕਰ ਰਹੀ ਹੈ । ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਤੋਂ ਬਾਅਦ, ਕੁਝ ਸ਼ੁਰੂਆਤੀ ਇੰਟਰਵਿਊਆਂ ਦੌਰਾਨ, ਜਦੋਂ ਹਰਨਾਜ਼ ਸੰਧੂ ਤੋਂ ਉਸ ਦੇ ਬਾਲੀਵੁੱਡ ਡੈਬਿਊ ਬਾਰੇ ਪੁੱਛਿਆ ਗਿਆ, ਤਾਂ ਉਸਨੇ ਬਾਲੀਵੁੱਡ ਫਿਲਮਾਂ ਵਿੱਚ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ। ਇੰਨਾ ਹੀ ਨਹੀਂ ਉਹ ਕਾਫੀ ਨਿਰਾਸ਼ ਨਜ਼ਰ ਆ ਰਹੀ ਸੀ।

ਉਸ ਨੇ ਸਾਫ਼ ਕਿਹਾ ਸੀ ਕਿ ਉਹ ਵੀ ਸੁਸ਼ਮਿਤਾ ਸੇਨ ਅਤੇ ਲਾਰਾ ਦੱਤਾ ਵਾਂਗ ਅਦਾਕਾਰੀ ਦੀ ਦੁਨੀਆਂ ਵਿੱਚ ਆਉਣਾ ਚਾਹੇਗੀ। ਲੋਕਾਂ ਨੇ ਇਹ ਵੀ ਮਹਿਸੂਸ ਕੀਤਾ ਕਿ ਹਰਨਾਜ਼ ਨੂੰ ਬਾਲੀਵੁੱਡ ਪ੍ਰੋਜੈਕਟ ਮਿਲਣ ਵਾਲੇ ਹਨ। ਪਰ ਹੁਣ ਤੱਕ ਉਸਦੇ ਬਾਲੀਵੁੱਡ ਡੈਬਿਊ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਜਦੋਂ ਹਰਨਾਜ਼ ਨੂੰ ਉਸ ਦੀ ਪੰਜਾਬੀ ਡੈਬਿਊ ਫਿਲਮ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਸ ਨੇ ਕਿਹਾ, 'ਫਿਲਮ 'ਬਾਈ ਜੀ ਕੁਟਣਗੇ' 'ਚ ਮੇਰਾ ਬਹੁਤ ਵਧੀਆ ਰੋਲ ਹੈ। ਇਸ ਰਾਹੀਂ ਮੈਨੂੰ ਆਪਣਾ ਵੱਖਰਾ ਪੱਖ ਦਿਖਾਉਣ ਦਾ ਮੌਕਾ ਮਿਲਿਆ ਹੈ। ਯਕੀਨੀ ਤੌਰ 'ਤੇ ਇਸ ਫਿਲਮ ਨੂੰ ਦੇਖ ਕੇ ਆਨੰਦ ਮਿਲੇਗਾ, ਇਹ ਇੱਕ ਸ਼ਾਨਦਾਰ ਫਿਲਮ ਹੈ।

ਹਰਨਾਜ਼ ਨੇ ਪੰਜ ਸਾਲ ਥੀਏਟਰ ਕੀਤਾ ਹੈ। ਇਸ ਤੋਂ ਇਲਾਵਾ ਉਹ ਟੀਵੀ ਦੀ ਦੁਨੀਆ 'ਚ ਵੀ ਦਸਤਕ ਦੇ ਚੁੱਕੀ ਹੈ। ਇਸ ਤੋਂ ਬਾਅਦ ਵੀ ਉਨ੍ਹਾਂ ਨੇ ਫਿਲਮਾਂ 'ਚ ਕੰਮ ਕਰਨ ਲਈ ਖੇਤਰੀ ਸਿਨੇਮਾ ਨੂੰ ਹੀ ਚੁਣਿਆ ਹੈ। ਹਾਲ ਹੀ 'ਚ ਮਾਨੁਸ਼ੀ ਛਿੱਲਰ ਫਿਲਮ 'ਸਮਰਾਟ ਪ੍ਰਿਥਵੀਰਾਜ' 'ਚ ਜ਼ਰੂਰ ਨਜ਼ਰ ਆਈ ਸੀ। ਪਰ ਸਾਲ 2017 'ਚ ਖਿਤਾਬ ਜਿੱਤਣ ਤੋਂ ਬਾਅਦ ਉਸ ਨੇ ਸਾਲ 2022 'ਚ ਪਰਦੇ 'ਤੇ ਆਉਣ ਲਈ ਵੀ ਕਾਫੀ ਸਮਾਂ ਲਿਆ ਹੈ। ਇੱਥੇ ਮਿਸ ਹਰਨਾਜ਼ ਬਾਲੀਵੁੱਡ ਵਿੱਚ ਡੈਬਿਊ ਕਰਨ ਦੀ ਇੱਛਾ ਜ਼ਾਹਰ ਕਰਨ ਤੋਂ ਬਾਅਦ ਵੀ ਖਾਲੀ ਹੱਥ ਬੈਠੀ ਹੈ।

ਹਰਨਾਜ਼ ਕੋਲ ਬੇਸ਼ੱਕ ਕੋਈ ਬਾਲੀਵੁੱਡ ਪ੍ਰੋਜੈਕਟ ਨਹੀਂ ਹੈ, ਪਰ ਉਹ ਪਹਿਲਾਂ ਹੀ ਸ਼ਾਹਰੁਖ ਖਾਨ ਨਾਲ ਸਕ੍ਰੀਨ 'ਤੇ ਰੋਮਾਂਸ ਕਰਨ ਦੀ ਇੱਛਾ ਜ਼ਾਹਰ ਕਰ ਚੁੱਕੀ ਹੈ। ਹਰਨਾਜ਼ ਦਾ ਕਹਿਣਾ ਹੈ ਕਿ ਉਹ ਸ਼ਾਹਰੁਖ ਖਾਨ ਨੂੰ ਬਚਪਨ ਤੋਂ ਹੀ ਬਹੁਤ ਪਸੰਦ ਕਰਦੀ ਹੈ। ਉਨ੍ਹਾਂ ਤੋਂ ਬਹੁਤ ਪ੍ਰੇਰਿਤ ਹੈ। ਇਸ ਦੇ ਨਾਲ ਹੀ ਜਦੋਂ ਹਰਨਾਜ਼ ਤੋਂ ਪੁੱਛਿਆ ਗਿਆ ਕਿ ਉਹ ਆਪਣੀ ਪਹਿਲੀ ਫਿਲਮ ਕਿਸ ਨਿਰਦੇਸ਼ਕ ਨਾਲ ਕਰਨਾ ਚਾਹੇਗੀ। ਇਸ 'ਤੇ ਉਨ੍ਹਾਂ ਦਾ ਜਵਾਬ ਸੀ, 'ਸੰਜੇ ਲੀਲਾ ਭੰਸਾਲੀ'।

ਹਰਨਾਜ਼ ਨੇ ਕਿਹਾ ਸੀ ਕਿ ਉਨ੍ਹਾਂ ਦੀਆਂ ਫਿਲਮਾਂ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਜੇਕਰ ਮੈਨੂੰ ਮੌਕਾ ਮਿਲਿਆ ਤਾਂ ਮੈਂ ਉਸ ਨਾਲ ਬਾਲੀਵੁੱਡ 'ਚ ਕੰਮ ਕਰਨਾ ਪਸੰਦ ਕਰਾਂਗੀ। ਇੰਨਾ ਹੀ ਨਹੀਂ ਉਸ ਨੇ ਅਜਿਹੀਆਂ ਔਰਤਾਂ ਕੇਂਦਰਿਤ ਫਿਲਮਾਂ 'ਚ ਕੰਮ ਕਰਨ ਦੀ ਗੱਲ ਵੀ ਕਹੀ, ਜਿਸ 'ਚ ਲਾਰਾ ਦੱਤਾ, ਸੁਸ਼ਮਿਤਾ ਸੇਨ ਅਤੇ ਪ੍ਰਿਅੰਕਾ ਚੋਪੜਾ ਹੋਣਗੀਆਂ। ਤੁਹਾਨੂੰ ਦੱਸ ਦੇਈਏ ਕਿ ਪੰਜਾਬੀ ਫਿਲਮ ‘ਬਾਈ ਜੀ ਕੁਟਣਗੇ ’ ਉਪਾਸਨਾ ਸਿੰਘ ਦੇ ਪ੍ਰੋਡਕਸ਼ਨ ਹਾਊਸ ਸੰਤੋਸ਼ ਐਂਟਰਟੇਨਮੈਂਟ ਸਟੂਡੀਓ ਵੱਲੋਂ ਬਣਾਈ ਜਾ ਰਹੀ ਹੈ।

ਇਸ ਵਿੱਚ ਐਕਸ਼ਨ ਹੀਰੋ ਦੇਵ ਖਰੌੜ, ਗੁਰਪ੍ਰੀਤ ਘੁੱਗੀ, ਉਪਾਸਨਾ ਅਤੇ ਹੌਬੀ ਧਾਲੀਵਾਲ ਵੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਇਹ ਫਿਲਮ ਮਈ 'ਚ ਰਿਲੀਜ਼ ਹੋਣੀ ਸੀ ਪਰ ਇਸ ਦੀ ਰਿਲੀਜ਼ ਡੇਟ ਨੂੰ ਲਗਾਤਾਰ ਟਾਲਿਆ ਜਾ ਰਿਹਾ ਹੈ। ਖਬਰਾਂ ਮੁਤਾਬਕ ਇਹ ਫਿਲਮ ਹੁਣ 19 ਅਗਸਤ ਨੂੰ ਰਿਲੀਜ਼ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਹਰਨਾਜ਼ ਮਿਸ ਯੂਨੀਵਰਸ ਦਾ ਤਾਜ ਪਹਿਨਣ ਵਾਲੀ ਤੀਜੀ ਭਾਰਤੀ ਹੈ। ਉਨ੍ਹਾਂ ਤੋਂ ਪਹਿਲਾਂ ਸੁਸ਼ਮਿਤਾ ਸੇਨ ਨੇ ਸਾਲ 1994 ਅਤੇ ਲਾਰਾ ਦੱਤਾ ਨੇ ਸਾਲ 2000 ਵਿੱਚ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਸੀ।

Related Stories

No stories found.
logo
Punjab Today
www.punjabtoday.com