ਹਰਨਾਜ਼ ਸੰਧੂ ਨੇ ਕਿਹਾ, ਉਪਾਸਨਾ ਮੇਰਾ ਅਕਸ ਖਰਾਬ ਕਰਨ ਦੀ ਕਰ ਰਹੀ ਕੋਸ਼ਿਸ਼

ਉਪਾਸਨਾ ਸਿੰਘ ਨੇ ਹਰਨਾਜ਼ ਸੰਧੂ 'ਤੇ ਆਪਣੀ ਪੰਜਾਬੀ ਫਿਲਮ ਨੂੰ ਲੈ ਕੇ ਇਕਰਾਰਨਾਮੇ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਸੀ।
ਹਰਨਾਜ਼ ਸੰਧੂ ਨੇ ਕਿਹਾ, ਉਪਾਸਨਾ ਮੇਰਾ ਅਕਸ ਖਰਾਬ ਕਰਨ ਦੀ ਕਰ ਰਹੀ ਕੋਸ਼ਿਸ਼

ਹਰਨਾਜ਼ ਕੌਰ ਸੰਧੂ ਅਤੇ ਅਦਾਕਾਰਾਂ ਉਪਾਸਨਾ ਸਿੰਘ ਵਿਚਾਲੇ ਵਿਵਾਦ ਗਹਿਰਾਉਂਦਾ ਜਾ ਰਿਹਾ ਹੈ। ਸਾਬਕਾ ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਨੇ ਅਭਿਨੇਤਰੀ ਉਪਾਸਨਾ ਸਿੰਘ ਵੱਲੋਂ ਆਪਣੇ ਖਿਲਾਫ ਦਾਇਰ 1 ਕਰੋੜ ਰੁਪਏ ਦੇ ਰਿਕਵਰੀ ਸੂਟ ਕੇਸ 'ਤੇ ਚੰਡੀਗੜ੍ਹ ਦੀ ਅਦਾਲਤ 'ਚ ਜਵਾਬ ਦਾਖਲ ਕੀਤਾ ਹੈ। ਉਪਾਸਨਾ ਸਿੰਘ ਨੇ ਪੰਜਾਬੀ ਫ਼ਿਲਮ 'ਬਾਈ ਜੀ ਕੁਟਾਂਗੇਂ' ਨਾਲ ਜੁੜੇ ਵਿਵਾਦ ਨੂੰ ਲੈ ਕੇ ਪਿਛਲੇ ਸਾਲ 4 ਅਗਸਤ ਨੂੰ ਚੰਡੀਗੜ੍ਹ ਦੀ ਅਦਾਲਤ ਵਿੱਚ ਹਰਨਾਜ਼ ਸਮੇਤ 14 ਹੋਰਾਂ ਖ਼ਿਲਾਫ਼ ਕੇਸ ਦਾਇਰ ਕੀਤਾ ਸੀ।

ਹਰਨਾਜ਼ ਨੇ ਕਿਹਾ ਹੈ ਕਿ ਉਹ ਆਪਣੀ ਪਹਿਲੀ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਸੀ। ਉਹ ਫਿਲਮ ਦੇ ਮੁੱਖ ਮੈਂਬਰਾਂ ਨਾਲ ਲਗਾਤਾਰ ਸੰਪਰਕ ਵਿੱਚ ਸੀ। ਉਸਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਪਾਸਨਾ ਸਿੰਘ 'ਦਿ ਕਪਿਲ ਸ਼ਰਮਾ ਸ਼ੋਅ' ਵਿੱਚ ਬੁਆ ਦੇ ਕਿਰਦਾਰ ਨਾਲ ਬਹੁਤ ਮਸ਼ਹੂਰ ਹੋਈ ਸੀ। ਉਪਾਸਨਾ ਨੇ ਹਰਨਾਜ਼ 'ਤੇ ਆਪਣੀ ਪੰਜਾਬੀ ਫਿਲਮ ਨੂੰ ਲੈ ਕੇ ਇਕਰਾਰਨਾਮੇ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਸੀ। ਮਾਮਲੇ ਦੀ ਅਗਲੀ ਸੁਣਵਾਈ 13 ਅਪ੍ਰੈਲ ਨੂੰ ਹੋਵੇਗੀ।

ਸਾਬਕਾ ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਨੇ ਅਭਿਨੇਤਰੀ ਉਪਾਸਨਾ ਸਿੰਘ ਦੁਆਰਾ ਆਪਣੇ 'ਤੇ ਲਗਾਏ ਗਏ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਹਰਨਾਜ਼ ਨੇ ਆਪਣੇ ਜਵਾਬ ਵਿੱਚ ਕਿਹਾ ਹੈ ਕਿ ਉਪਾਸਨਾ ਸਿੰਘ ਨੇ ਸਿਵਲ ਸੂਟ (ਕੇਸ) ਵਿੱਚ ਅਦਾਲਤ ਤੋਂ ਕਈ ਤੱਥ ਛੁਪਾਏ ਹਨ। ਜਿਸ ਵਿੱਚ ਪਟੀਸ਼ਨਰ ਅਤੇ ਉਸਦੀ ਫਰਮ ਦੁਆਰਾ ਸਮਝੌਤਾ ਅਸਪਸ਼ਟ, ਗੁੰਮਰਾਹਕੁੰਨ, ਜਾਅਲੀ ਅਤੇ ਬਦਲਾਖੋਰੀ ਵਾਲਾ ਸੀ। ਫਿਲਮ ਦੇ ਪ੍ਰਚਾਰ ਨੂੰ ਲੈ ਕੇ ਕੋਈ ਨਿਸ਼ਚਿਤ ਸਮਾਂ ਮਿਆਦ ਨਹੀਂ ਸੀ।

ਇਸ ਦੇ ਨਾਲ ਹੀ ਕਿਹਾ ਕਿ ਉਸਨੇ ਸਮਝੌਤੇ ਦੀ ਕਿਸੇ ਵੀ ਸ਼ਰਤ ਦੀ ਉਲੰਘਣਾ ਨਹੀਂ ਕੀਤੀ, ਕਿਉਂਕਿ ਉਸ ਨੇ ਸਬੰਧਤ ਸਮੇਂ ਦੌਰਾਨ ਕਿਸੇ ਵੀ ਹੋਰ ਫਿਲਮ ਜਾਂ ਟੀਵੀ ਸੀਰੀਅਲ ਦੀ ਸ਼ੂਟਿੰਗ ਲਈ ਕਿਸੇ ਨਿਰਮਾਤਾ ਜਾਂ ਫਿਲਮ ਨਿਰਮਾਤਾ ਨੂੰ ਤਾਰੀਖਾਂ ਨਹੀਂ ਦਿੱਤੀਆਂ। ਹਰਨਾਜ਼ ਨੇ ਦੋਸ਼ ਲਾਇਆ ਹੈ ਕਿ ਇਹ ਕੇਸ ਸਿਰਫ਼ ਉਸਦੇ ਅਕਸ ਨੂੰ ਢਾਹ ਲਾਉਣ ਲਈ ਦਰਜ ਕੀਤਾ ਗਿਆ ਹੈ। ਜਿਸ ਵਿਚ ਕਿਹਾ ਗਿਆ ਹੈ ਕਿ ਪਟੀਸ਼ਨਰ ਨੇ ਖੁਦ ਮੰਨਿਆ ਕਿ ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਤੋਂ ਬਾਅਦ ਉਸ (ਹਰਨਾਜ਼) ਨੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਬਾਹਰ ਫਿਲਮ ਦੀ ਪ੍ਰਮੋਸ਼ਨ ਬਾਰੇ ਗੱਲ ਕੀਤੀ ਸੀ।

ਦੂਜੇ ਪਾਸੇ ਹਰਨਾਜ਼ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਸਮਝੌਤਾ ਚੰਡੀਗੜ੍ਹ ਵਿੱਚ ਹੋਇਆ ਸੀ ਜਿਵੇਂ ਦਿੱਲੀ ਵਿੱਚ ਦਿਖਾਇਆ ਗਿਆ ਸੀ। ਅਜਿਹੇ 'ਚ ਤੱਥਾਂ ਨੂੰ ਛੁਪਾ ਕੇ ਅਦਾਲਤ ਨੂੰ ਗੁੰਮਰਾਹ ਕੀਤਾ ਗਿਆ। ਇਸ ਦੇ ਨਾਲ ਹੀ ਪਟੀਸ਼ਨਕਰਤਾ ਵੱਲੋਂ 1 ਕਰੋੜ ਰੁਪਏ ਦੇ ਕਲੇਮ ਕੇਸ ਨਾਲ ਸਬੰਧਤ ਫੀਸ ਵੀ ਅਦਾਲਤ ਵਿੱਚ ਜਮ੍ਹਾ ਨਹੀਂ ਕਰਵਾਈ ਗਈ। ਅਜਿਹੇ 'ਚ ਖਰਚੇ ਸਮੇਤ ਕੇਸ ਰੱਦ ਕਰਨ ਦੀ ਮੰਗ ਕੀਤੀ ਗਈ ਹੈ।

Related Stories

No stories found.
logo
Punjab Today
www.punjabtoday.com