ਪੰਜਾਬ ਬਜਟ 'ਚ ਟੂਰਿਜ਼ਮ ਲਈ 281 ਕਰੋੜ, ਐਂਗਲੋ-ਸਿੱਖ ਵਾਰ ਸਰਕਟ ਹੋਵੇਗਾ ਵਿਕਸਤ

ਪੰਜਾਬ ਨੂੰ ਟੂਰਿਸਟ ਬ੍ਰਾਂਡ ਬਣਾਉਣ ਅਤੇ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ, ਰੋਡ ਸ਼ੋਅ, ਸੋਸ਼ਲ ਮੀਡੀਆ ਆਦਿ ਰਾਹੀਂ ਇਸ ਦਾ ਪ੍ਰਚਾਰ ਕਰਨ ਲਈ 5 ਕਰੋੜ ਰੁਪਏ ਦਾ ਪ੍ਰਸਤਾਵ ਰੱਖਿਆ ਗਿਆ ਹੈ।
ਪੰਜਾਬ ਬਜਟ 'ਚ ਟੂਰਿਜ਼ਮ ਲਈ 281 ਕਰੋੜ, ਐਂਗਲੋ-ਸਿੱਖ ਵਾਰ ਸਰਕਟ ਹੋਵੇਗਾ ਵਿਕਸਤ

ਪੰਜਾਬ ਸਰਕਾਰ ਨੇ ਬਜਟ 2023-24 ਦੇ ਵਿਚ ਪੰਜਾਬ ਦੇ ਟੂਰਿਜ਼ਮ ਨੂੰ ਵਧਾਉਣ ਲਈ ਕਈ ਯੌਜਨਾਵਾਂ ਤਿਆਰ ਕੀਤੀਆਂ ਹਨ। ਪੰਜਾਬ ਨੂੰ ਟੂਰਿਜ਼ਮ ਦੇ ਨਕਸ਼ੇ 'ਤੇ ਲਿਆਉਣ ਅਤੇ ਇਸ ਨੂੰ ਪਸੰਦੀਦਾ ਟੂਰਿਜ਼ਮ ਸਥਾਨ ਵਜੋਂ ਵਿਕਸਤ ਕਰਨ ਲਈ 281 ਕਰੋੜ ਰੁਪਏ ਦਾ ਬਜਟ ਉਪਬੰਧ ਰੱਖਿਆ ਗਿਆ ਹੈ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਹ ਬਜਟ ਸਾਲ 2022-23 (ਬਜਟ ਅਨੁਮਾਨ) ਨਾਲੋਂ 8 ਫੀਸਦੀ ਵੱਧ ਹੈ। ਉਨ੍ਹਾਂ ਦੱਸਿਆ ਕਿ ਸੂਬੇ ਦੀਆਂ ਕਈ ਸੈਰ ਸਪਾਟਾ ਸੰਪਤੀਆਂ ਦੇ ਸੰਚਾਲਨ ਅਤੇ ਰੱਖ-ਰਖਾਅ ਲਈ 9 ਨਿੱਜੀ ਪਾਰਟੀਆਂ ਨਾਲ ਸਮਝੌਤੇ ਕੀਤੇ ਗਏ ਹਨ। ਖਟਕੜ ਕਲਾਂ ਵਿੱਚ ਸ਼ਹੀਦ ਭਗਤ ਸਿੰਘ ਅਜਾਇਬ ਘਰ ਦੇ ਨਵੀਨੀਕਰਨ ਦਾ ਕੰਮ ਚੱਲ ਰਿਹਾ ਹੈ। ਇਤਿਹਾਸਕ-ਮਿਲਟਰੀ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਐਂਗਲੋ-ਸਿੱਖ ਵਾਰ ਸਰਕਟ ਵਿਕਸਤ ਕੀਤਾ ਜਾਵੇਗਾ ਅਤੇ ਸੁਲਤਾਨਪੁਰ ਲੋਧੀ, ਜ਼ਿਲ੍ਹਾ ਕਪੂਰਥਲਾ ਵਿਖੇ ਵਿਰਾਸਤੀ ਕੰਪਲੈਕਸ 'ਪਿੰਡ ਬਾਬਾ ਨਾਨਕ ਦਾ' ਵਿਕਸਤ ਕੀਤਾ ਜਾ ਰਿਹਾ ਹੈ।

ਵਿੱਤੀ ਸਾਲ 2023-24 ਵਿੱਚ ਰਾਜ ਵਿੱਚ ਵੱਖ-ਵੱਖ ਸਮਾਰਕਾਂ ਦੇ ਨਿਰਮਾਣ, ਰੱਖ-ਰਖਾਅ ਅਤੇ ਬਹਾਲੀ ਲਈ 110 ਕਰੋੜ ਰੁਪਏ ਦੀ ਵੰਡ ਦਾ ਪ੍ਰਸਤਾਵ ਹੈ। ਇਸ ਤੋਂ ਇਲਾਵਾ ਸ੍ਰੀ ਚਮਕੌਰ ਸਾਹਿਬ ਨੂੰ 32 ਕਰੋੜ ਰੁਪਏ ਦੀ ਲਾਗਤ ਨਾਲ ਪ੍ਰਸ਼ਾਦ ਸਕੀਮ ਤਹਿਤ ਵਿਕਸਤ ਕੀਤਾ ਜਾ ਰਿਹਾ ਹੈ। ਸਰਕਾਰ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਅੰਮ੍ਰਿਤਸਰ ਦੇ ਪ੍ਰਸਿੱਧ ਤੀਰਥ ਅਸਥਾਨ ਸ੍ਰੀ ਦੁਰਗਿਆਣਾ ਮੰਦਿਰ ਅਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਇਸ ਸਕੀਮ ਤਹਿਤ ਸ਼ਾਮਲ ਕੀਤਾ ਜਾਵੇ।

ਪੰਜਾਬ ਨੂੰ ਟੂਰਿਸਟ ਬ੍ਰਾਂਡ ਬਣਾਉਣ ਅਤੇ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ, ਰੋਡ ਸ਼ੋਅ, ਸੋਸ਼ਲ ਮੀਡੀਆ ਆਦਿ ਰਾਹੀਂ ਇਸ ਦਾ ਪ੍ਰਚਾਰ ਕਰਨ ਲਈ 5 ਕਰੋੜ ਰੁਪਏ ਦੀ ਤਜਵੀਜ਼ ਹੈ। ਵਿੱਤੀ ਸਾਲ 2023-24 ਦੌਰਾਨ ਅੰਮ੍ਰਿਤਸਰ ਦੇ ਵਾਰ ਮੈਮੋਰੀਅਲ ਕੰਪਲੈਕਸ ਵਿਖੇ ਦੋ ਨਵੀਆਂ ਗੈਲਰੀਆਂ ਨੂੰ ਅਪਗ੍ਰੇਡ ਕਰਨ ਅਤੇ ਸਥਾਪਤ ਕਰਨ ਲਈ 15 ਕਰੋੜ ਰੁਪਏ ਦਾ ਉਪਬੰਧ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਸੈਨਿਕ ਸਕੂਲ ਕਪੂਰਥਲਾ ਦੇ ਰੱਖ-ਰਖਾਅ ਲਈ 3 ਕਰੋੜ ਰੁਪਏ ਖਰਚ ਕੀਤੇ ਜਾਣਗੇ। ਪੰਜਾਬ ਸਰਕਾਰ ਨੇ ਆਪਣੀ ਮਾਤ ਭੂਮੀ ਦੇ ਵਿਕਾਸ ਵਿੱਚ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੇ ਯੋਗਦਾਨ ਦੀ ਆਸ ਰੱਖਦੇ ਹੋਏ 'ਪੰਜਾਬ ਸਿੱਖੀਆ ਤੇ ਸਿਹਤ ਫੰਡ’ (ਪੰਜਾਬ ਸਿੱਖਿਆ ਅਤੇ ਸਿਹਤ ਫੰਡ) ਤਿਆਰ ਕੀਤਾ ਹੈ।

Related Stories

No stories found.
logo
Punjab Today
www.punjabtoday.com