ਜਲੰਧਰ 'ਚ ਬੀਜੇਪੀ ਨੂੰ ਜਿਤਾਉਣ ਲਈ ਹਰਿਆਣਾ ਦੇ ਆਗੂ ਨਿਭਾਉਣਗੇ ਅਹਿਮ ਭੂਮਿਕਾ

ਕੇਂਦਰੀ ਲੀਡਰਸ਼ਿਪ ਨੇ ਜਲੰਧਰ ਜ਼ਿਮਨੀ ਚੋਣ ਲਈ ਹਰਿਆਣਾ ਦੇ 15 ਭਾਜਪਾ ਆਗੂਆਂ ਦੀ ਡਿਊਟੀ ਲਗਾਈ ਹੈ। ਇਹ ਆਗੂ ਜਲੰਧਰ ਉਪ ਚੋਣ ਵਿੱਚ ਪਾਰਟੀ ਉਮੀਦਵਾਰ ਲਈ ਚੋਣ ਪ੍ਰਚਾਰ ਕਰਨਗੇ।
ਜਲੰਧਰ 'ਚ ਬੀਜੇਪੀ ਨੂੰ ਜਿਤਾਉਣ ਲਈ ਹਰਿਆਣਾ ਦੇ ਆਗੂ ਨਿਭਾਉਣਗੇ ਅਹਿਮ ਭੂਮਿਕਾ

ਜਲੰਧਰ ਉਪ ਚੋਣ ਜਿੱਤਣ ਲਈ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਜ਼ੋਰ ਲਾ ਰਹੀਆਂ ਹਨ। ਪੰਜਾਬ 'ਚ 10 ਮਈ ਨੂੰ ਹੋਣ ਵਾਲੀ ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ 'ਚ ਭਾਜਪਾ ਉਮੀਦਵਾਰ ਦੀ ਬੇੜੀ ਹਰਿਆਣੇ ਦੇ ਆਗੂਆਂ ਵੱਲੋਂ ਪਾਰ ਕਰਵਾਈ ਜਾਵੇਗੀ । ਕੇਂਦਰੀ ਲੀਡਰਸ਼ਿਪ ਨੇ ਜਲੰਧਰ ਜ਼ਿਮਨੀ ਚੋਣ ਲਈ ਹਰਿਆਣਾ ਦੇ 15 ਭਾਜਪਾ ਆਗੂਆਂ ਦੀ ਡਿਊਟੀ ਲਗਾਈ ਹੈ। ਇਹ ਆਗੂ ਜਲੰਧਰ ਉਪ ਚੋਣ ਵਿੱਚ ਪਾਰਟੀ ਉਮੀਦਵਾਰ ਲਈ ਚੋਣ ਪ੍ਰਚਾਰ ਕਰਨਗੇ।

ਇਸ ਦੇ ਨਾਲ ਹੀ ਭਾਜਪਾ ਦੇ ਸੰਗਠਨ ਨਾਲ ਹੋਣ ਵਾਲੀਆਂ ਵੱਖ-ਵੱਖ ਮੀਟਿੰਗਾਂ 'ਚ ਹਿੱਸਾ ਲੈਣਗੇ। ਇਸ ਦੇ ਨਾਲ ਹੀ ਉਹ ਚੋਣ ਪ੍ਰਚਾਰ ਨੂੰ ਧਾਰ ਦੇਣ ਦਾ ਕੰਮ ਕਰਨਗੇ। ਜਲੰਧਰ ਭੇਜੇ ਜਾ ਰਹੇ ਆਗੂਆਂ ਵਿੱਚ ਹਰਿਆਣਾ ਦੇ 15 ਭਾਜਪਾ ਆਗੂਆਂ ਦੇ ਨਾਂ ਸ਼ਾਮਲ ਹਨ। ਇਨ੍ਹਾਂ ਵਿੱਚ ਭਾਜਪਾ ਦੇ ਦਿੱਗਜ ਨੇਤਾ ਅਤੇ ਪ੍ਰਦੇਸ਼ ਭਾਜਪਾ ਦੇ ਉਪ ਪ੍ਰਧਾਨ ਮਨੀਸ਼ ਕੁਮਾਰ ਗਰੋਵਰ, ਲੋਕ ਸਭਾ ਮੈਂਬਰ ਸੁਨੀਤਾ ਦੁੱਗਲ, ਰਾਜ ਸਭਾ ਮੈਂਬਰ ਕ੍ਰਿਸ਼ਨ ਪਵਾਰ, ਡਿਪਟੀ ਸਪੀਕਰ ਰਣਬੀਰ ਗੰਗਵਾ, ਵਿਧਾਇਕ ਡਾ. ਮਿੱਡਾ, ਵਿਧਾਇਕ ਵਿਨੋਦ ਭਿਆਨਾ ਦੇ ਨਾਂ ਸ਼ਾਮਲ ਹਨ।

ਇਨ੍ਹਾਂ ਤੋਂ ਇਲਾਵਾ ਪਾਰਟੀ ਦੇ ਸੂਬਾ ਸਕੱਤਰ ਤੇ ਵਿਧਾਇਕ ਸਤਿਆਪ੍ਰਕਾਸ਼ ਜਾਰਵਤਾ, ਵਿਧਾਇਕ ਬਿਸ਼ਨੋਈ, ਲਕਸ਼ਮਣ ਨਾਪਾ, ਸਾਬਕਾ ਵਿਧਾਇਕ ਬਲਕੌਰ ਸਿੰਘ, ਸਾਬਕਾ ਚੇਅਰਮੈਨ ਤੇ ਸੂਬਾ ਕਾਰਜਕਾਰਨੀ ਮੈਂਬਰ ਹਰਪਾਲ ਚੀਕਾ, ਮੇਅਰ ਅਵਨੀਤ ਕੌਰ, ਨਰਿੰਦਰ ਗੁਰਜਰ, ਦੇਵਕੁਮਾਰ ਸ਼ਰਮਾ ਤੋਂ ਇਲਾਵਾ ਮੇਘਰਾਜ ਗੁਪਤਾ ਦਾ ਨਾਂ ਸ਼ਾਮਲ ਹੈ।

ਪੰਜਾਬ ਵਿੱਚ ਹੋਣ ਵਾਲੀ ਜਲੰਧਰ ਉਪ ਚੋਣ ਵਿੱਚ ਪਾਰਟੀ ਉਮੀਦਵਾਰ ਦੀ ਜਿੱਤ 2024 ਲਈ ਵੀ ਅਹਿਮ ਹੈ। ਜੇਕਰ ਪਾਰਟੀ ਦਾ ਉਮੀਦਵਾਰ ਇਹ ਸੀਟ ਜਿੱਤਦਾ ਹੈ ਤਾਂ ਇਹ ਪੰਜਾਬ ਦੇ ਨਾਲ-ਨਾਲ ਹਰਿਆਣਾ ਲਈ ਜੀਵਨ ਰੇਖਾ ਸਾਬਤ ਹੋਵੇਗਾ। ਇਸ ਲਈ ਕੇਂਦਰੀ ਲੀਡਰਸ਼ਿਪ ਇਸ ਸੀਟ ਨੂੰ ਜਿੱਤਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਪਾਰਟੀ ਨੂੰ ਜਿੱਤ ਦੇ ਵਧੇਰੇ ਮੌਕੇ ਨਜ਼ਰ ਆ ਰਹੇ ਹਨ। ਜਲੰਧਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਪੰਜਾਬ 'ਚ ਉਤਸ਼ਾਹ ਵਧਦਾ ਜਾ ਰਿਹਾ ਹੈ। ਭਾਰਤੀ ਜਨਤਾ ਪਾਰਟੀ ਦੇ ਆਗੂ ਇੰਦਰ ਇਕਬਾਲ ਸਿੰਘ ਅਟਵਾਲ ਆਪਣੀ ਨਾਮਜ਼ਦਗੀ ਪੱਤਰ ਦਾਖਲ ਕਰ ਚੁਕੇ ਹਨ । ਇੰਦਰ ਇਕਬਾਲ ਸਿੰਘ ਅਟਵਾਲ ਕੁਝ ਦਿਨ ਪਹਿਲਾਂ ਹੀ ਅਕਾਲੀ ਦਲ ਤੋਂ ਭਾਜਪਾ ਵਿਚ ਸ਼ਾਮਲ ਹੋਏ ਸਨ। ਇੰਦਰ ਇਕਬਾਲ ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਦੇ ਪੁੱਤਰ ਹਨ।

Related Stories

No stories found.
logo
Punjab Today
www.punjabtoday.com