Sunday Column: ਵਿਰਸਾ ਅਤੇ ਸੱਭਿਆਚਾਰ, ਪੰਜਾਬੀ ਸੱਭਿਆਚਾਰ ਵਿੱਚ ਖੂਹ

ਪੰਜਾਬੀ ਸੱਭਿਆਚਾਰ ਵਿੱਚ ਖੂਹ ਦਾ ਵਿਸ਼ੇਸ਼ ਸਥਾਨ ਰਿਹਾ ਹੈ ਅਤੇ ਲੋਕ ਇਸ ਨੂੰ ਖੁਆਜਾ ਪੀਰ ਕਹਿ ਕੇ ਇਸ ਦੀ ਪੂਜਾ ਵੀ ਕਰਦੇ ਰਹੇ ਹਨ।
Sunday Column: ਵਿਰਸਾ ਅਤੇ ਸੱਭਿਆਚਾਰ, ਪੰਜਾਬੀ ਸੱਭਿਆਚਾਰ ਵਿੱਚ ਖੂਹ

ਖੂਹ ਕੋਈ ਐਸ਼ਪ੍ਰਸਤੀਆਂ ਸਜਾਵਟ ਦੀ ਵਸਤੂ ਨਾ ਹੋ ਕੇ ਹਰ ਪਿੰਡ ਦੀ ਬੁਨਿਆਦੀ ਲੋੜ ਹੁੰਦਾ ਸੀ ਕਿਉਂਕਿ ਇਹ ਪਿੰਡ ਦੇ ਲੋਕਾਂ ਦੀ ਨਾ ਕੇਵਲ ਪੀਣ ਵਾਲੇ ਪਾਣੀ ਦੀ ਬੁਨਿਆਦੀ ਲੋੜ ਪੂਰੀ ਕਰਦਾ ਸੀ ਸਗੋਂ ਉਨ੍ਹਾਂ ਦੇ ਨਹਾਉਣ ਧੋਣ ਵਾਸਤੇ ਵੀ ਪਾਣੀ ਦਾ ਪ੍ਰਮੁੱਖ ਸੋਮਾ ਸੀ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਤੇ ਖੂਹ ਕੇਵਲ ਪਿੰਡਾਂ ਵਿੱਚ ਹੀ ਨਹੀਂ ਲਗਾਏ ਜਾਂਦੇ ਸਨ ਸਗੋਂ ਸ਼ਹਿਰਾਂ ਅਤੇ ਕਸਬਿਆਂ ਵਿੱਚ ਵੀ ਇਹ ਆਮ ਦੇਖਣ ਨੂੰ ਮਿਲਦੇ ਸਨ। ਹੁਣ ਵੀ ਅਸੀਂ ਜੇਕਰ ਕਿਸੇ ਸ਼ਹਿਰ ਵਿਚ ਚਾਹੁੰਦੇ ਹਾਂ ਤਾਂ ਉਸ ਸ਼ਹਿਰ ਵਿੱਚ ਕਿਤੇ ਨਾ ਕਿਤੇ ਖੂਹ ਵਾਲੀ ਗਲੀ ਜ਼ਰੂਰ ਹੁੰਦੀ ਹੈ। ਖੂਹ ਵਾਲੀ ਗਲੀ ਤੋਂ ਭਾਵੇਂ ਹੀ ਸੀ ਕਿ ਉਸ ਸ਼ਹਿਰ ਵਿੱਚ ਉਸ ਗਲੀ ਦੇ ਵਿੱਚ ਖੂਹ ਹੁੰਦਾ ਸੀ।

ਪਹਿਲੇ ਪਹਿਲ ਇਨ੍ਹਾਂ ਖੂਹਾਂ ਵਿੱਚੋਂ ਚਮੜੇ ਦੇ ਬੋਕਿਆਂ ਨਾਲ ਪਾਣੀ ਖਿੱਚਿਆ ਜਾਂਦਾ ਸੀ ਪਰ ਬਾਅਦ ਵਿੱਚ ਮੌਕਿਆਂ ਦੀ ਥਾਂ ਲੋਹੇ ਦੇ ਢੋਲਾਂ ਨੇ ਲੈ ਲਈ। ਚਮੜੀ ਦੇ ਬੋਕੇ ਚਮੜੇ ਦੇ ਥੈਲੇ ਦੀ ਤਰ੍ਹਾਂ ਹੁੰਦੇ ਹਨ। ਬੋਕੇ ਵਿੱਚ ਦੋ ਤਿੰਨ ਮਸ਼ਕਾਂ ਹੀ ਪਾਣੀ ਭਰ ਸਕਦਾ ਸੀ ਅਤੇ ਇਨ੍ਹਾਂ ਨੂੰ ਹੱਥਾਂ ਨਾਲ ਹੀ ਖਿੱਚ ਲਿਆ ਜਾਂਦਾ ਸੀ ਪਰ ਲੋਹੇ ਦੇ ਢੋਲ ਕਿਉਂਕਿ ਭਾਰੀ ਹੁੰਦੇ ਸਨ ਇਨ੍ਹਾਂ ਨੂੰ ਫਿਰ ਝੋਟਿਆਂ ਨਾਲ ਖਿੱਚਿਆ ਜਾਣ ਲੱਗ ਪਿਆ।ਇਨ੍ਹਾਂ ਖੂਹਾਂ ਤੋਂ ਪਾਣੀ ਖਿੱਚਣ ਤੋਂ ਬਾਅਦ ਉਸ ਨੂੰ ਖੂਹ ਦੇ ਨਾਲ ਬਣੇ ਚੁਬੱਚੇ ਵਿੱਚ ਹੀ ਪਾ ਦਿੰਦੇ ਹਨ। ਬਾਅਦ ਵਿੱਚ ਉਹ ਚਮੜੇ ਦੀਆਂ ਮਸ਼ਕਾਂ ਨਾਲ ਅਤੇ ਉਨ੍ਹਾਂ ਦੀਆਂ ਔਰਤਾਂ ਟੋਕਰੀਆਂ ਨਾਲ ਉਹੀ ਪਾਣੀ ਦੁਕਾਨਾਂ ਜਾਂ ਘਰਾਂ ਵਿਚ ਸਪਲਾਈ ਕਰਦੇ ਰਹਿੰਦੇ ਸਨ।

ਖੂਹਾਂ ਦੀ ਗਿਣਤੀ ਪਿੰਡ ਦੀ ਆਬਾਦੀ ਤੇ ਨਿਰਭਰ ਕਰਦੀ ਸੀ। ਕੁਝ ਪਿੰਡਾਂ ਵਿੱਚ ਚੋਰ ਝੋਟਾ ਰੇਹੜੀ ਉੱਪਰ ਜੜੀ ਟੈਂਕਰ ਨੌਵਾਂ ਛੋਟੀ ਜਿਹੀ ਟੈਂਕੀ ਰਾਹੀਂ ਵੀ ਘਰਾਂ ਵਿਚ ਪਾਣੀ ਸਪਲਾਈ ਕਰਨ ਲੱਗ ਪਏ ਸਨ। ਇਸ ਟੈਂਕੀ ਨੂੰ ਗੱਡੀ ਕਿਹਾ ਜਾਂਦਾ ਸੀ ਅਤੇ ਇਸ ਦੇ ਪਿਛਲੇ ਪਾਸੇ ਇੱਕ ਟੂਟੀ ਲੱਗੀ ਹੁੰਦੀ ਸੀ ਜਿਸ ਨੂੰ ਖੋਲ੍ਹ ਕੇ ਚੋਰ ਆਪਣੀ ਮਸ਼ਕ ਭਰ ਲੈਂਦਾ ਤੇ ਲੋਡ਼ ਅਨੁਸਾਰ ਘਰੋ ਘਰੀ ਪਾਣੀ ਸਪਲਾਈ ਕਰਦਾ ਰਹਿੰਦਾ। ਵਧੇਰੇ ਕਰਕੇ ਔਰਤਾਂ ਖੁਦ ਹੀ ਖੂਹ ਤੋਂ ਪਾਣੀ ਭਰਦੀਆਂ ਸਨ।

ਪੁਰਾਣੇ ਸਮੇਂ ਵਿੱਚ ਖੂਬ ਪਟਨਾ ਅਤੇ ਲਗਾਉਣਾ ਇਕ ਬਹੁਤ ਹੀ ਅਹਿਮ ਘਟਨਾ ਮੰਨੀ ਜਾਂਦੀ ਸੀ। ਖੂਹ ਪੁੱਟਣਾ ਸ਼ੁਰੂ ਕਰਨ ਤੋਂ ਪਹਿਲਾਂ ਚੱਕ ਦੀ ਨਹਾਈ ਧੋਈ ਕੀਤੀ ਜਾਂਦੀ ਅਤੇ ਪਿੰਡ ਦੀਆਂ ਨੂੰਹਾਂ ਧੀਆਂ ਇਸ ਰਸਮ ਤੇ ਵਿਆਹ ਵਾਂਗ ਗੀਤ ਗਾਉਂਦੀਆਂ ਸਨ। ਪਿੰਡ ਦੇ ਲੋਕ ਪੁੰਨਦਾਨ ਕਰਦੇ, ਮੱਥਾ ਟੇਕਦੇ ਅਤੇ ਖੂਹ ਦੇ ਨਿਰਵਿਘਨ ਪੂਰ ਚੜ੍ਹਨ ਲਈ ਅਰਦਾਸਾਂ ਕਰਦੇ। ਹੁਣ ਵੀ ਜੇਕਰ ਘਰ ਜਾਂ ਖੇਤਾਂ ਦੇ ਵਿੱਚ ਹੋਈ ਸਬਮਰਸੀਬਲ ਲਈ ਬੋਰ ਕਰਵਾਉਂਦਾ ਹੈ , ਤਾਂ ਉਸ ਸਮੇਂ ਵੀ ਅਰਦਾਸ ਕੀਤੀ ਜਾਂਦੀ ਹੈ। ਹੌਲੀ ਹੌਲੀ ਚੱਕ ਨੂੰ ਹੇਠਾਂ ਵੱਲ ਉਤਾਰਨਾ ਸ਼ੁਰੂ ਕੀਤਾ ਜਾਂਦਾ ਤੇ ਚੱਕ ਵਿੱਚੋਂ ਦੀ ਉੱਪਰ ਆ ਰਹੀ ਮਿੱਟੀ ਨੂੰ ਬਾਲਟੀਆਂ ਨਾਲ ਬਾਹਰ ਕੱਢੇ ਜਾਣ ਅਤੇ ਨਾਲ ਹੀ ਨਾਲ ਨਾਲ ਹੀ ਚੱਕ ਉੱਪਰ ਇੱਟਾਂ ਦੀ ਚਿਣਾਈ ਸ਼ੁਰੂ ਕਰ ਦਿੱਤੀ ਜਾਂਦੀ। ਇਹ ਪ੍ਰਕਿਰਿਆ ਤਦ ਤੱਕ ਜਾਰੀ ਰਹੇਗੀ ਜਦ ਤੱਕ ਪਾਣੀ ਨਾ ਨਿਕਲ ਆਉਂਦਾ। ਫਿਰ ਚੱਕ ਨੂੰ ਉੱਥੇ ਹੀ ਛੱਡ ਦਿੱਤਾ ਜਾਂਦਾ ਤੇ ਵਿਦਾਇਗੀ ਦੀ ਰਸਮ ਹੁੰਦੀ।

ਖ਼ੂਨ ਤੜਕੇ ਹੀ ਚੱਲਣੇ ਸ਼ੁਰੂ ਹੋ ਜਾਂਦੇ ਸਨ ਅਤੇ ਸਵੇਰੇ ਸ਼ਾਮ ਇਨ੍ਹਾਂ ਨਜ਼ਾਰਾ ਵੇਖਣ ਵਾਲਾ ਹੁੰਦਾ ਸੀ। ਵਧੇਰੇ ਹਿੰਮਤੀ ਮਰਦ ਹੱਥਾਂ ਵਿਚ ਗੜਵੀਆਂ ਲੈ ਕੇ ਇਸ਼ਨਾਨ ਲਈ ਖੂਹ ਤੇ ਪਹੁੰਚ ਜਾਂਦੇ ਸਨ। ਜਾਂ ਥੋੜ੍ਹਾ ਚਾਨਣ ਹੋਣਾ ਸ਼ੁਰੂ ਹੋ ਜਾਂਦਾ ਤਾਂ ਮੁਟਿਆਰਾਂ ਦੀਆਂ ਟੋਲੀਆਂ ਸਿਰਾਂ ਜਾਂ ਢਾਕਾ ਤੇ ਘੜੇ ਚੁੱਕੀ ਖੂਹਾਂ ਵੱਲ ਤੁਰ ਪੈਂਦੀਆਂ।

ਖੂਹ ਕਈ ਕਿਸਮ ਦੇ ਹੁੰਦੇ ਸਨ ਜਿਵੇਂ ਇੱਕ ਵਿੱਢੇ, ਦੋ ਵਿੱਢੇ, ਤਿੰਨ ਵਿੱਢੇ ਅਤੇ ਚਾਰ ਵਿੱਢੇ ਖੂਹ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਸਪੁੱਤਰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਅਵਤਾਰ ਧਾਰਨ ਦੀ ਖੁਸ਼ੀ ਵਿਚ ਛੇ ਹਲਟਾਂ ਵਾਲਾ ਖੂਹ ਲਗਵਾਇਆ ਸੀ ਜਿਸ ਸਥਾਨ ਤੇ ਮੌਜੂਦ ਗੁਰਦੁਆਰਾ ਅਤੇ ਨਗਰ ਛੇਹਰਟਾ ਸਾਹਿਬ ਸੁਸ਼ੋਭਿਤ ਹੈ। ਖੇਤਾਂ ਵਿੱਚ ਖੂਹਾਂ ਤੇ ਹਲਟ ਲੱਗੇ ਹੁੰਦੇ ਸਨ ਜਿਨ੍ਹਾਂ ਨੂੰ ਬਲਦਾਂ ਦੀ ਜੋੜੀ ਜਾਂ ਉੱਠ ਦੁਆਰਾ ਗਿਣਿਆ ਜਾਂਦਾ ਸੀ। ਕਿਸਾਨ ਗਾਧੀ ਤੇ ਬੈਠ ਕੇ ਉਨ੍ਹਾਂ ਨੂੰ ਹੱਕਦਾ ਰਹਿੰਦਾ ਅਤੇ ਖੂਹ ਵਿੱਚੋਂ ਪਾਣੀ ਦੀਆਂ ਟਿੰਡਾਂ ਭਰ ਭਰ ਬਾਹਰ ਆਉਂਦੀਆਂ ਰਹਿੰਦੀਆਂ ਅਤੇ ਖੇਤ ਨੂੰ ਪਾਣੀ ਲਗਦਾ ਰਹਿੰਦਾ। ਹਲਟ ਦੁਆਲੇ ਵਧੀਆ ਛਾਂਦਾਰ ਰੁੱਖਾਂ ਦਾ ਝੁੰਡ ਹੁੰਦੇ ਅਤੇ ਉੱਥੇ ਬੈਠਣ ਅਤੇ ਮੰਜੀ ਡਾਹ ਕੇ ਆਰਾਮ ਕਰਨ ਦਾ ਆਪਣਾ ਹੀ ਆਨੰਦ ਹੁੰਦਾ ਸੀ। ਖੂਹਾਂ ਦੀ ਮਹੱਤਤਾ ਨੂੰ ਦਰਸਾਉਣ ਲਈ ਪੰਜਾਬੀ ਦੇ ਬਹੁਤ ਹੀ ਹਰਮਨ ਪਿਆਰੇ ਕਵੀ ਪ੍ਰੋ ਮੋਹਨ ਸਿੰਘ ਨੇ ਇਕ ਕਵਿਤਾ ਵੀ ਲਿਖੀ ਹੈ ਜਿਸ ਦਾ ਸਾਰਾਂਸ਼ ਹੈ ਸਾਡੇ ਖੂਹ ਤੇ ਵਸਦਾ ਰੱਬ ਨੀ। ਇਸ ਕਵਿਤਾ ਦੀਆਂ ਕੁਝ ਸਤਰਾਂ ਇਸ ਪ੍ਰਕਾਰ ਹਨ:

"ਇਹ ਗਾਧੀ ਬਣੀ ਨਵਾਰੀ, ਅੱਗੇ ਵਗਦਾ ਬਲਦ ਹਜ਼ਾਰੀ, ਕਰ ਇਸ ਉਤੇ ਅਸਵਾਰੀ, ਭੁੱਲ ਜਾਂਦਾ ਸਾਰਾ ਜੱਗ ਨੀਂ, ਸਾਡੇ ਖੂਹ ਤੇ ਵਸਦਾ ਰੱਬ ਨੀਂ"

ਕੁਝ ਤਕੜੇ ਪਰਿਵਾਰ ਆਪਣੇ ਘਰਾਂ ਵਿੱਚ ਵੀ ਖੂਹੀਆਂ ਲਵਾ ਲੈਂਦੇ ਸਨ ਜੋ ਆਕਾਰ ਵਿੱਚ ਖੂਹਾਂ ਤੋਂ ਛੋਟੀਆਂ ਹੁੰਦੀਆਂ ਸਨ। ਪਿੰਡਾਂ ਵਿੱਚ ਮੁਟਿਆਰਾਂ ਨੂੰ ਖੂਹਾਂ ਤੋਂ ਪਾਣੀ ਖੁਦ ਹੀ ਭਰਨਾ ਪੈਂਦਾ ਸੀ ਜਿਸ ਕਾਰਨ ਇਨ੍ਹਾਂ ਨਾਲ ਬਹੁਤ ਸਾਰੇ ਰੋਮਾਂਟਿਕ ਗੱਲਾਂ ਵੀ ਜੁੜ ਗਈਆਂ ਅਤੇ ਇਹ ਜੀਵਨ ਦੀ ਇਕ ਅਹਿਮ ਲੋੜ ਪੂਰੀ ਕਰਨ ਦੇ ਨਾਲ ਨਾਲ ਲੋਕਧਾਰਾ ਦਾ ਵੀ ਅਹਿਮ ਅੰਗ ਬਣ ਗਏ। ਪੁਰਾਤਨ ਲੋਕ ਸਾਹਿਤ ਤੇ ਸਰਸਰੀ ਝਾਤ ਮਾਰਿਆਂ ਵੀ ਅਸੀਂ ਅਨੇਕਾਂ ਹੀ ਅਜਿਹੇ ਗੀਤ, ਅਖਾਣ, ਕਹਾਣੀਆਂ ਅਤੇ ਲੋਕ ਗਾਥਾਵਾਂ ਦੇ ਸਨਮੁੱਖ ਹੁੰਦੇ ਹਾਂ ਜਿਨ੍ਹਾਂ ਦਾ ਕੇਂਦਰ ਬਿੰਦੂ ਕਿਸੇ ਨਾ ਕਿਸੇ ਰੂਪ ਵਿੱਚ ਖੂਹ ਜਾਂ ਇਸ ਨਾਲ ਜੁੜੀਆਂ ਕਿਰਿਆਵਾਂ ਹੀ ਹਨ। ਪੰਜਾਬੀ ਦੀ ਪ੍ਰਸਿੱਧ ਲੋਕ ਗਾਥਾ ਮਲਕੀ ਕੀਮਾ ਦੀ ਸ਼ੁਰੂਆਤ ਹੀ ਮਲਕੀ ਅਤੇ ਕੀਮਾ ਦੀ ਖੂਹ ਤੇ ਹੋਈ ਮੁਲਾਕਾਤ ਹੁੰਦੀ ਹੈ। ਮਲਕੀ ਕੀਮਾ ਦੇ ਸ਼ੁਰੂਆਤੀ ਬੋਲ ਵੀ ਇਸ ਤਰ੍ਹਾਂ ਹਨ:

ਮਲਕੀ ਖੂਹ ਦੇ ਉੱਤੇ ਭਰਦੀ ਪਈ ਸੀ ਪਾਣੀ ,

ਕੀਮਾ ਕੋਲ ਆ ਕੇ ਬੇਨਤੀ ਗੁਜ਼ਾਰੇ,

ਲੰਮਾ ਪੈਂਡਾ ਰਾਹੀਂ ਮਰਗੇ ਨ੍ਹੀਂ ਪਿਆਸੇ,

ਛੰਨਾਂ ਪਾਣੀ ਦਾ ਪਿਆਦੇ ਨੀਂ ਮੁਟਿਆਰੇ।

ਖੂਹ ਨਾਲ ਬਹੁਤ ਸਾਰੇ ਅਖਾਣ ਵੀ ਜੁੜੇ ਹੋਏ ਹਨ ਜਿਵੇਂ ਪਿਆਸਾ ਖੂਹ ਕੋਲ ਜਾਂਦਾ, ਖੂਹ ਪਿਆਸੇ ਕੁਛ ਨ੍ਹੀਂ ਆਉਂਦਾ; ਅਕਲ ਬਿਨਾਂ ਖੂਹ ਖਾਲੀ ਆਦਿ ਪ੍ਰਚੱਲਤ ਸਨ।

ਅੱਜਕੱਲ੍ਹ ਬਹੁਗਿਣਤੀ ਖੂਹ ਭਰੇ ਜਾ ਚੁੱਕੇ ਹਨ ਅਤੇ ਜੇਕਰ ਕਿਤੇ ਕੋਈ ਟਾਵਾਂ ਟੱਲਾ ਖੂਹ ਦਿਖਾਈ ਵੀ ਦਿੰਦਾ ਹੈ ਤਾਂ ਉਹ ਵੀਰਾਨ ਹਾਲਤ ਵਿੱਚ ਹੈ ਅਤੇ ਆਪਣੀ ਹੋਣੀ ਤੇ ਭੁੱਬਾਂ ਮਾਰ ਰਿਹਾ ਜਾਪਦਾ ਹੈ। ਖੇਤਾਂ ਵਿੱਚ ਖੂਹਾਂ ਦੀ ਥਾਂ ਟਿਊਬਵੈੱਲ ਲੱਗ ਚੁੱਕੇ ਹਨ ਅਤੇ ਮਸ਼ੀਨਰੀ ਦੀ ਵਰਤੋਂ ਨਾਲ ਨਾ ਕੇਵਲ ਧਰਤੀ ਵਿੱਚੋਂ ਪਾਣੀ ਕੱਢਣਾ ਹੀ ਸੁਖਾਲਾ ਹੋ ਗਿਆ ਹੈ ਸਗੋਂ ਪਾਣੀ ਕੱਢਣ ਦੀ ਮਾਤਰਾ ਵਿੱਚ ਵੀ ਭਾਰੀ ਵਾਧਾ ਹੋ ਚੁੱਕਿਆ ਹੈ। ਇਸ ਨਾਲ ਸਾਨੂੰ ਨੁਕਸਾਨ ਵੀ ਝੱਲਣਾ ਪੈ ਰਿਹਾ ਹੈ ਕਿਉਂਕਿ ਪਾਣੀ ਦਾ ਪੱਧਰ ਲਗਾਤਾਰ ਘਟਦਾ ਜਾ ਰਿਹਾ ਹੈ।

ਅਜੋਕੇ ਸਮੇਂ ਵਿਚ ਘਰਾਂ ਵਿਚ ਵੀ ਨਲਕਿਆਂ ਦੀ ਥਾਂ ਮੋਟਰਾਂ ਨੇ ਲੈ ਲਈ ਹੈ ਅਤੇ ਖੂਹ ਵੀ ਅਲੋਪ ਹੁੰਦੇ ਜਾ ਰਹੇ ਹਨ।

Related Stories

No stories found.
logo
Punjab Today
www.punjabtoday.com