ਅਮਰੀਕਾ ਦੀ ਹੋਟਲ ਇੰਡਸਟਰੀ ਦੇ ਕਿੰਗ ਘੁਮਾਣ ਭਰਾਵਾਂ ਦੀ ਮਾਤਾ ਜੀ ਦਾ ਦਿਹਾਂਤ

ਮਾਤਾ ਜੀ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਜੱਦੀ ਪਿੰਡ ਘੁਮਾਣ ਗੁਰਦਾਸਪੁਰ ਵਿਖੇ ਲਿਆਂਦੀ ਜਾਵੇਗੀ ਤੇ 5 ਮਾਰਚ ਐਤਵਾਰ ਨੂੰ ਘੁਮਾਣ ਦੇ ਉਨ੍ਹਾਂ ਦੇ ਫਾਰਮ ਹਾਉਸ ਵਿਚ ਦੁਪਹਿਰ 1 ਵਜੇ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਅਮਰੀਕਾ ਦੀ ਹੋਟਲ ਇੰਡਸਟਰੀ ਦੇ ਕਿੰਗ ਘੁਮਾਣ ਭਰਾਵਾਂ ਦੀ ਮਾਤਾ ਜੀ ਦਾ ਦਿਹਾਂਤ
Updated on
1 min read

ਜਿਲਾ ਗੁਰਦਾਸਪੁਰ ਦੇ ਕਸਬਾ ਘੁਮਾਣ ਦੇ ਜੰਮਪਲ ਅਮਰੀਕਾ ਵਿਚ ਰਹਿੰਦੇ ਹੋਟਲ ਇੰਡਸਟਰੀ ਦੇ ਕਿੰਗ ਵਜੋਂ ਜਾਣੇ ਜਾਂਦੇ ਮਸ਼ਹੂਰ ਸਮਾਜ ਸੇਵੀ, ਖੇਡ ਪ੍ਰਮੋਟਰ ਅਮਰਬੀਰ ਸਿੰਘ ਘੁਮਾਣ ਯੂਐੱਸਏ ਅਤੇ ਹਰਸ਼ਰਨ ਸਿੰਘ ਘੁਮਾਣ ਯੂਐੱਸਏ ਨੂੰ ਗਹਿਰਾ ਸਦਮਾ ਲਗਿਆ ਹੈ। ਉਨ੍ਹਾਂ ਦੀ ਪੂਜਨੀਕ ਮਾਤਾ ਮਨਜੀਤ ਕੌਰ ਘੁਮਾਣ ਪਤਨੀ ਸਵਰਗਵਾਸੀ ਮਾਸਟਰ ਹਰਭਜਨ ਸਿੰਘ ਘੁਮਾਣ ਦਾ ਚੰਡੀਗੜ੍ਹ ਦੇ ਨਿਜੀ ਹਸਪਤਾਲ ਵਿਖੇ ਅਚਨਚੇਤ ਦਿਹਾਂਤ ਹੋ ਗਿਆ ਹੈ। ਅਮਰੀਕਾ ਤੋਂ ਪੁਜੇ ਅਮਰਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਤਾ ਜੀ ਕੁਝ ਦਿਨ ਪਹਿਲਾ ਅਮਰੀਕਾ ਤੋਂ ਚੰਡੀਗੜ੍ਹ ਆਪਣੇ ਘਰ ਆਏ ਸਨ। ਉਨਾਂ ਦੀ ਤਬੀਯਤ ਅਚਾਨਕ ਵਿਗੜ ਗਈ ਅਤੇ ਉਨ੍ਹਾਂ ਨੂੰ ਨਿਜ਼ੀ ਹਸਪਤਾਲ ਵਿਚ ਦਾਖਲ ਕਰਵਾਉਣਾ ਪਿਆ ਸੀ । ਇਲਾਜ਼ ਦੇ 3 ਦਿਨਾਂ ਬਾਦ ਉਹ ਗੁਰੂ ਚਰਨਾਂ ਵਿਚ ਬਿਰਾਜੇ ਗਏ। ਉਨਾਂ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਜੱਦੀ ਪਿੰਡ ਘੁਮਾਣ ਗੁਰਦਾਸਪੁਰ ਵਿਖੇ ਲਿਆਂਦੀ ਜਾਵੇਗੀ ਤੇ 5 ਮਾਰਚ ਐਤਵਾਰ ਨੂੰ ਘੁਮਾਣ ਦੇ ਉਨ੍ਹਾਂ ਦੇ ਫਾਰਮ ਹਾਉਸ ਵਿਚ ਦੁਪਹਿਰ 1 ਵਜੇ ਅੰਤਿਮ ਸੰਸਕਾਰ ਕੀਤਾ ਜਾਵੇਗਾ।

Related Stories

No stories found.
logo
Punjab Today
www.punjabtoday.com