ਭ੍ਰਿਸ਼ਟਾਚਾਰ ਮਾਮਲਾ : IAS ਪੋਪਲੀ ਦੇ ਬੇਟੇ ਦੀ ਗੋਲੀ ਲਗਣ ਨਾਲ ਮੌਤ

ਕਾਰਤਿਕ ਦਾ ਕੁਝ ਸਮਾਂ ਪਹਿਲਾਂ ਵਿਆਹ ਹੋਇਆ ਸੀ ਅਤੇ ਉਹ ਲਾਅ ਦਾ ਵਿਦਿਆਰਥੀ ਸੀ। ਕਾਰਤਿਕ ਫਿਲਹਾਲ ਆਈਏਐਸ ਦੀ ਤਿਆਰੀ ਕਰ ਰਿਹਾ ਸੀ।
ਭ੍ਰਿਸ਼ਟਾਚਾਰ ਮਾਮਲਾ : IAS ਪੋਪਲੀ ਦੇ ਬੇਟੇ ਦੀ ਗੋਲੀ ਲਗਣ ਨਾਲ ਮੌਤ

ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਪੰਜਾਬ ਦੇ ਆਈਏਐਸ ਅਧਿਕਾਰੀ ਸੰਜੇ ਪੋਪਲੀ ਦੇ ਪੁੱਤਰ ਕਾਰਤਿਕ ਪੋਪਲੀ (26) ਦੀ ਸ਼ਨੀਵਾਰ ਨੂੰ ਚੰਡੀਗੜ੍ਹ ਸਥਿਤ ਰਿਹਾਇਸ਼ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਕਾਰਤਿਕ ਦੇ ਸਿਰ ਵਿੱਚ ਗੋਲੀ ਲੱਗੀ ਹੈ। ਕਾਰਤਿਕ ਨੂੰ 7.62 ਐਮਐਮ ਦੀ ਗੋਲੀ ਲੱਗੀ ਹੈ।

ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕਾਰਤਿਕ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਇਸ ਦੇ ਨਾਲ ਹੀ ਕਾਰਤਿਕ ਦੀ ਮਾਂ ਨੇ ਦੋਸ਼ ਲਾਇਆ ਕਿ ਵਿਜੀਲੈਂਸ ਉਸ ਦੇ ਬੇਟੇ 'ਤੇ ਤਸ਼ੱਦਦ ਕਰਦੀ ਸੀ। ਵਿਜੀਲੈਂਸ ਮੁਲਾਜ਼ਮਾਂ ਨੇ ਬੇਟੇ ਨੂੰ ਗੋਲੀ ਮਾਰ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਇਹ ਲੋਕ ਸਾਡੇ ਨਾਲ ਅਜਿਹਾ ਕਰ ਸਕਦੇ ਹਨ ਤਾਂ ਆਮ ਜਨਤਾ ਦਾ ਕੀ ਕਰ ਸਕਦੇ ਹਨ।

ਦੂਜੇ ਪਾਸੇ ਪੁਲਿਸ ਨੇ ਉਸ ਦੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।ਪੁਲਿਸ ਨੇ ਦੱਸਿਆ ਕਿ ਪੋਪਲੀ ਦੇ ਬੇਟੇ ਨੇ ਲਾਇਸੈਂਸੀ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰ ਲਈ। ਪਿਸਤੌਲ ਸੀਲ ਹੈ। ਸੰਜੇ ਪੋਪਲੀ ਦੀ ਪਤਨੀ ਨੇ ਦੱਸਿਆ ਕਿ ਅੱਜ ਸੰਜੇ ਪੋਪਲੀ ਦੀ ਪ੍ਰੋਡਕਸ਼ਨ ਸੀ,ਪੇਸ਼ੀ ਤੋਂ ਬਾਅਦ ਵਿਜੀਲੈਂਸ ਸੰਜੇ ਪੋਪਲੀ ਨੂੰ ਨਾਲ ਲੈ ਕੇ ਆਈ।

ਵਿਜੀਲੈਂਸ ਟੀਮ ਨੇ ਉਸ ਦੇ ਲੜਕੇ ਵੱਲ ਪਿਸਤੌਲ ਤਾਣ ਲਈ ਸੀ। ਉਸਨੇ ਕਿਹਾ ਕਿ ਮੇਰੇ ਬੇਟੇ ਨੂੰ12 ਘੰਟੇ ਥਾਣੇ 'ਚ ਬੈਠਾ ਕੇ ਤਸ਼ੱਦਦ ਕੀਤਾ ਗਿਆ। ਕਾਰਤਿਕ ਦਾ ਕੁਝ ਸਮਾਂ ਪਹਿਲਾਂ ਵਿਆਹ ਹੋਇਆ ਸੀ ਅਤੇ ਉਹ ਲਾਅ ਦਾ ਵਿਦਿਆਰਥੀ ਸੀ। ਕਾਰਤਿਕ ਫਿਲਹਾਲ ਆਈਏਐਸ ਦੀ ਤਿਆਰੀ ਕਰ ਰਿਹਾ ਸੀ। ਸੂਚਨਾ ਮਿਲਣ ’ਤੇ ਐਸਐਸਪੀ ਕੁਲਦੀਪ ਚਾਹਲ ਸਮੇਤ ਕਈ ਪੁਲੀਸ ਅਧਿਕਾਰੀ ਮੌਕੇ ’ਤੇ ਪੁੱਜੇ।

2008 ਬੈਚ ਦੇ ਸੀਨੀਅਰ ਆਈਏਐਸ ਸੰਜੇ ਪੋਪਲੀ ਨੂੰ ਕੁਝ ਦਿਨ ਪਹਿਲਾਂ ਪੰਜਾਬ ਵਿਜੀਲੈਂਸ ਨੇ ਉਸ ਦੇ ਸੈਕਟਰ 11 ਚੰਡੀਗੜ੍ਹ ਦੇ ਘਰ ਤੋਂ ਇੱਕ ਠੇਕੇਦਾਰ ਤੋਂ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ। ਆਈਏਐਸ ਅਧਿਕਾਰੀ ਸੰਜੇ ਪੋਪਲੀ ਪੰਜਾਬ ਸਰਕਾਰ ਵਿੱਚ ਪੈਨਸ਼ਨ ਡਾਇਰੈਕਟਰ ਵਜੋਂ ਤਾਇਨਾਤ ਸਨ।

ਕੁਝ ਦਿਨ ਪਹਿਲਾਂ ਵਿਜੀਲੈਂਸ ਬਿਊਰੋ ਨੇ ਉਸ ਨੂੰ ਚੰਡੀਗੜ੍ਹ ਤੋਂ ਗ੍ਰਿਫਤਾਰ ਕੀਤਾ ਸੀ। ਦੋਸ਼ ਸੀ ਕਿ ਸੀਵਰੇਜ ਬੋਰਡ ਦੇ ਸੀਈਓ ਹੁੰਦਿਆਂ ਉਨ੍ਹਾਂ ਨੇ 7.3 ਕਰੋੜ ਰੁਪਏ ਦੇ ਸੀਵਰੇਜ ਪ੍ਰਾਜੈਕਟ ਵਿੱਚ 1 ਫੀਸਦੀ ਕਮਿਸ਼ਨ ਮੰਗਿਆ ਸੀ। ਜਿਸ ਵਿੱਚੋਂ 3.50 ਲੱਖ ਦੀ ਪਹਿਲੀ ਕਿਸ਼ਤ ਦਿੱਤੀ ਜਾ ਚੁੱਕੀ ਹੈ। ਦੂਜੀ ਕਿਸ਼ਤ ਲਈ ਦਬਾਅ ਪਾਏ ਜਾਣ 'ਤੇ ਕਰਨਾਲ ਹਰਿਆਣਾ ਦੇ ਠੇਕੇਦਾਰ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ 'ਤੇ ਸ਼ਿਕਾਇਤ ਕੀਤੀ। ਜਿਸ ਤੋਂ ਬਾਅਦ ਪੋਪਲੀ ਨੂੰ ਗ੍ਰਿਫਤਾਰ ਕਰ ਲਿਆ ਗਿਆ।

Related Stories

No stories found.
logo
Punjab Today
www.punjabtoday.com