ਮੂਸੇਵਾਲਾ ਨੂੰ ਨਹੀਂ ਮਿਲੀ ਮੁਕਤੀ,ਪਰਿਵਾਰ ਮੇਰੇ ਦਰਬਾਰ 'ਤੇ ਆਵੇ:ਕਰੌਲੀ ਬਾਬਾ

ਕਰੌਲੀ ਬਾਬਾ ਨੇ ਕਿਹਾ ਕਿ ਜਗਮੋਹਨ ਸਿੱਧੂ ਦੇ ਪਰਿਵਾਰ ਕੋਲ ਜਾ ਕੇ ਦੱਸਣ ਕਿ ਮੂਸੇਵਾਲਾ ਦਾ ਕਤਲ ਹੋਇਆ ਹੈ, ਜਿਸ ਕਾਰਨ ਸਿੱਧੂ ਦੀ ਆਤਮਾ ਦੁਖੀ ਹੈ।
ਮੂਸੇਵਾਲਾ ਨੂੰ ਨਹੀਂ ਮਿਲੀ ਮੁਕਤੀ,ਪਰਿਵਾਰ ਮੇਰੇ ਦਰਬਾਰ 'ਤੇ ਆਵੇ:ਕਰੌਲੀ ਬਾਬਾ
Updated on
2 min read

ਪੰਜਾਬ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਇਕ ਸਾਲ ਤੋਂ ਉਪਰ ਦਾ ਸਮਾਂ ਹੋ ਗਿਆ ਹੈ ਅਤੇ ਉਸਦੇ ਮਾਤਾ ਪਿਤਾ ਸਰਕਾਰ ਦੀ ਕਾਰਵਾਈ ਤੋਂ ਖੁਸ਼ ਨਹੀਂ ਹਨ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦੀ ਬਰਸੀ ਮਨਾਈ ਹੈ। ਇਸ ਦੌਰਾਨ ਪਿੰਡ ਮੂਸੇਵਾਲਾ ਦਾ ਰਹਿਣ ਵਾਲਾ ਜਗਮੋਹਨ ਉੱਤਰ ਪ੍ਰਦੇਸ਼ ਦੇ ਕਾਨਪੁਰ ਸਥਿਤ ਕਰੌਲੀ ਦਰਬਾਰ ਪੁੱਜ ਗਿਆ। ਜਿੱਥੇ ਉਸਨੇ ਆਪਣੀ ਜਾਣ-ਪਛਾਣ ਕਰਵਾਈ ਕਿ ਉਹ ਪਿੰਡ ਮੂਸੇਵਾਲਾ ਦਾ ਰਹਿਣ ਵਾਲਾ ਹੈ।

ਇਸ ਤੋਂ ਬਾਅਦ ਬਾਬਾ ਸੰਤੋਸ਼ ਭਦੌਰੀਆ ਨੇ ਉਨ੍ਹਾਂ ਨੂੰ ਦੱਸਿਆ ਕਿ ਸਿੱਧੂ ਮੂਸੇਵਾਲਾ ਬੱਚੇ ਦੀ ਆਤਮਾ ਨੂੰ ਮੁਕਤੀ ਨਹੀਂ ਮਿਲੀ ਹੈ। ਉਨ੍ਹਾਂ ਦੇ ਪਰਿਵਾਰ ਨੂੰ ਆਉਣਾ ਚਾਹੀਦਾ ਹੈ ਅਤੇ ਕਾਨਪੁਰ ਦੇ ਕਰੌਲੀ ਦਰਬਾਰ ਵਿਚ ਪਹੁੰਚ ਕੇ ਉਸਦੀ ਮੁਕਤੀ ਕਰਵਾਉਣ ਲਈ ਕਹਿਣਾ ਚਾਹੀਦਾ ਹੈ। ਮੂਸੇਵਾਲਾ ਦੀ ਆਤਮਾ ਦੀ ਮੁਕਤੀ ਲਈ ਦਰਬਾਰ ਵਿੱਚ ਕੋਈ ਪੈਸਾ ਨਹੀਂ ਲਿਆ ਜਾਵੇਗਾ। ਬਾਬਾ ਨੇ ਕਿਹਾ ਕਿ ਜਗਮੋਹਨ ਸਿੱਧੂ ਦੇ ਪਰਿਵਾਰ ਕੋਲ ਜਾ ਕੇ ਦੱਸਣ ਕਿ ਮੂਸੇਵਾਲਾ ਦਾ ਕਤਲ ਹੋਇਆ ਹੈ, ਜਿਸ ਕਾਰਨ ਉਨ੍ਹਾਂ ਦੀ ਆਤਮਾ ਦੁਖੀ ਹੈ।

ਇਸ 'ਤੇ ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਅਨੁਸਾਰ ਸਿੱਖ ਧਰਮ 'ਚ ਅਜਿਹਾ ਕੁਝ ਨਹੀਂ ਹੈ। ਉਨ੍ਹਾਂ ਨੇ ਸਿੱਧੂ ਦੀ ਬਰਸੀ ਵੀ ਮਨਾਈ ਹੈ, ਪਰ ਫਿਰ ਵੀ ਜੇਕਰ ਕਿਸੇ ਧਰਮ ਦਾ ਮਹਾਤਮਾ ਇਸ ਬਾਰੇ ਗੱਲ ਕਰੇਗਾ ਤਾਂ ਪਰਿਵਾਰ ਵਿੱਚ ਬੈਠ ਕੇ ਜ਼ਰੂਰ ਚਰਚਾ ਕੀਤੀ ਜਾਵੇਗੀ। ਦੱਸ ਦੇਈਏ ਕਿ 19 ਮਾਰਚ ਨੂੰ ਸਿੱਧੂ ਮੂਸੇਵਾਲਾ ਦੀ ਬਰਸੀ ਸੀ। ਪਰਿਵਾਰ ਨੇ ਸਰਕਾਰ ਦਾ ਕਾਫੀ ਵਿਰੋਧ ਵੀ ਕੀਤਾ ਸੀ।

ਪਰਿਵਾਰ ਨੇ ਦੋਸ਼ ਲਾਇਆ ਸੀ ਕਿ ਮੂਸੇਵਾਲਾ ਦੀ ਬਰਸੀ ਮੌਕੇ ਜ਼ਿਆਦਾ ਲੋਕ ਨਾ ਪਹੁੰਚ ਸਕਣ, ਇਸ ਲਈ ਅੰਮ੍ਰਿਤਪਾਲ ਖ਼ਿਲਾਫ਼ ਕਾਰਵਾਈ ਕੀਤੀ ਗਈ। ਹਾਲਾਂਕਿ ਇਸ ਤੋਂ ਬਾਅਦ ਵੀ ਬਰਸੀ ਵਾਲੇ ਦਿਨ ਵੱਡੀ ਗਿਣਤੀ 'ਚ ਮੂਸੇਵਾਲਾ ਦੇ ਸਮਰਥਕ ਮਾਨਸਾ ਦੀ ਦਾਣਾ ਮੰਡੀ 'ਚ ਪਹੁੰਚ ਗਏ ਸਨ। ਮਾਨਸਾ ਦੇ ਪਿੰਡ ਜਵਾਹਰਕੇ ਵਿੱਚ 29 ਮਈ ਦਿਨ ਐਤਵਾਰ ਸ਼ਾਮ 5.30 ਵਜੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਮੂਸੇਵਾਲਾ ਵਿਖੇ ਕਰੀਬ 40 ਰਾਊਂਡ ਫਾਇਰਿੰਗ ਕੀਤੀ ਗਈ। ਮੂਸੇਵਾਲਾ ਦੇ ਸਰੀਰ 'ਤੇ 19 ਜ਼ਖ਼ਮ ਮਿਲੇ ਹਨ। ਇਨ੍ਹਾਂ ਵਿੱਚੋਂ 7 ਗੋਲੀਆਂ ਸਿੱਧੀਆਂ ਮੂਸੇਵਾਲਾ ਨੂੰ ਲੱਗੀਆਂ। ਗੋਲੀ ਲੱਗਣ ਦੇ 15 ਮਿੰਟਾਂ ਵਿੱਚ ਹੀ ਮੂਸੇਵਾਲਾ ਦੀ ਮੌਤ ਹੋ ਗਈ ਸੀ।

Related Stories

No stories found.
logo
Punjab Today
www.punjabtoday.com