ਮੋਹਾਲੀ ਫੇਜ਼-8 'ਚ ਚੱਲ ਰਹੇ ਮੇਲੇ 'ਚ ਝੁਲਾ ਡਿਗਣ ਨਾਲ ਕਈ ਲੋਕ ਹੋਏ ਜਖ਼ਮੀ

ਮੇਲਾ ਵੇਖਣ ਆਏ ਲੋਕ ਨੇ ਦੱਸਿਆ ਕਿ ਜਿੱਥੇ ਮੇਲਾ ਲੱਗਦਾ ਸੀ, ਉੱਥੇ ਹਰ ਰੋਜ਼ ਦੋ-ਚਾਰ ਹਜ਼ਾਰ ਲੋਕ ਆਉਂਦੇ ਸਨ। ਘਟਨਾ ਵਾਲੀ ਥਾਂ 'ਤੇ ਨਾ ਤਾਂ ਕੋਈ ਡਾਕਟਰ ਸੀ ਅਤੇ ਨਾ ਹੀ ਐਂਬੂਲੈਂਸ ਦਾ ਪ੍ਰਬੰਧ ਸੀ। ।
ਮੋਹਾਲੀ ਫੇਜ਼-8 'ਚ ਚੱਲ ਰਹੇ ਮੇਲੇ 'ਚ ਝੁਲਾ ਡਿਗਣ ਨਾਲ ਕਈ ਲੋਕ ਹੋਏ ਜਖ਼ਮੀ

ਮੋਹਾਲੀ ਦੇ ਫੇਜ਼-8 ਸਥਿਤ ਦੁਸਹਿਰਾ ਗਰਾਊਂਡ ਵਿੱਚ ਚੱਲ ਰਹੇ ਮੇਲੇ ਲਈ ਜ਼ਿਲ੍ਹੇ ਦੀ ਮਨਜ਼ੂਰੀ ਲੈ ਲਈ ਸੀ, ਪਰ ਇਸ ਘਟਨਾ ਨੇ ਪ੍ਰਸ਼ਾਸਨ ਦੀਆਂ ਟੀਮਾਂ 'ਤੇ ਇੱਕ ਵਾਰ ਫਿਰ ਸਵਾਲ ਖੜ੍ਹੇ ਕਰ ਦਿੱਤੇ ਹਨ। ਜ਼ਖਮੀ ਲੋਕਾਂ ਦਾ ਦੋਸ਼ ਲਗਾਇਆ ਹੈ, ਕਿ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਬਿਨਾਂ ਫਿਜ਼ੀਕਲ ਵੈਰੀਫਿਕੇਸ਼ਨ ਕੀਤੇ ਹੀ ਐਨ.ਓ.ਸੀ. ਜਾਰੀ ਕਰ ਦਿਤੀ ਸੀ।

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਜਾਂਚ ਦੇ ਹੁਕਮ ਦਿੱਤੇ ਹਨ। ਡੀਸੀ ਅਮਿਤ ਤਲਵਾੜ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਚਸ਼ਮਦੀਦਾਂ ਮੁਤਾਬਕ ਪ੍ਰਬੰਧਕਾਂ ਦਾ ਟੀਚਾ ਸਿਰਫ਼ ਟਿਕਟ ਖਿੜਕੀ ਤੱਕ ਸੀਮਤ ਸੀ। ਇਸ ਤੋਂ ਬਾਅਦ ਉਸ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਜਿੱਥੇ ਡ੍ਰੌਪ ਟਾਵਰ ਸਵਿੰਗ ਡਿੱਗਿਆ, ਉਸ ਦੇ ਨੇੜੇ ਇੱਕ ਸੈਲਫੀ ਪੁਆਇੰਟ ਸੀ। ਇੱਥੇ ਹਰ ਸਮੇਂ 15 ਤੋਂ 20 ਨੌਜਵਾਨ ਖੜ੍ਹੇ ਰਹਿੰਦੇ ਸਨ। ਜੇਕਰ ਇਹ ਝੂਲਾ ਬਾਹਰ ਡਿੱਗ ਜਾਂਦਾ ਤਾਂ ਕਈ ਲੋਕਾਂ ਦੀ ਮੌਤ ਹੋ ਸਕਦੀ ਸੀ।

ਉਸੇ ਲਾਈਨ ਵਿੱਚ ਦੋ ਹੋਰ ਝੂਲੇ ਸਨ। ਝੂਲੇ ਠੀਕ ਤਰ੍ਹਾਂ ਕੰਮ ਕਰ ਰਹੇ ਹਨ ਜਾਂ ਨਹੀਂ ਇਸ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਮੇਲੇ ਵਿੱਚ ਪਾਰਕਿੰਗ ਦਾ ਕੋਈ ਢੁੱਕਵਾਂ ਪ੍ਰਬੰਧ ਨਹੀਂ ਸੀ। ਹਾਦਸੇ ਵਿੱਚ ਜ਼ਖ਼ਮੀ ਹੋਈ ਦੀਪਿਕਾ ਨੇ ਦੱਸਿਆ ਕਿ ਜਦੋਂ ਉਹ ਝੂਲੇ ਤੋਂ ਡਿੱਗੀ ਤਾਂ ਪੁਲੀਸ ਤੇ ਹੋਰਾਂ ਨੂੰ ਵਾਹਨਾਂ ਕਾਰਨ ਉੱਥੇ ਪੁੱਜਣ ਵਿੱਚ ਮੁਸ਼ਕਲ ਆਈ। ਇਸ ਤੋਂ ਇਲਾਵਾ ਮੇਲੇ ਵਿੱਚ ਦਾਖਲ ਹੋਣ ਅਤੇ ਬਾਹਰ ਜਾਣ ਦਾ ਇੱਕੋ ਇੱਕ ਰਸਤਾ ਸੀ। ਇਸ ਕਾਰਨ ਲੋਕਾਂ ਨੂੰ ਵੀ ਪ੍ਰੇਸ਼ਾਨੀ ਝੱਲਣੀ ਪਈ ਸੀ। ਜਿੱਥੇ ਮੇਲਾ ਲੱਗਦਾ ਸੀ, ਉੱਥੇ ਹਰ ਰੋਜ਼ ਦੋ-ਚਾਰ ਹਜ਼ਾਰ ਲੋਕ ਆਉਂਦੇ ਸਨ। ਘਟਨਾ ਵਾਲੀ ਥਾਂ 'ਤੇ ਨਾ ਤਾਂ ਕੋਈ ਡਾਕਟਰ ਸੀ ਅਤੇ ਨਾ ਹੀ ਐਂਬੂਲੈਂਸ ਦਾ ਪ੍ਰਬੰਧ ਸੀ।

ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦਾ ਕਹਿਣਾ ਹੈ ਕਿ ਇੰਨੇ ਵੱਡੇ ਸਮਾਗਮ ਦੇ ਪ੍ਰਬੰਧ ਪਹਿਲ ਦੇ ਆਧਾਰ 'ਤੇ ਹੋਣੇ ਚਾਹੀਦੇ ਸਨ। ਜਦੋਂ ਪ੍ਰਸ਼ਾਸਨ ਨੇ ਐਨਓਸੀ ਜਾਰੀ ਕਰ ਦਿੱਤੀ ਸੀ ਤਾਂ ਸਿਹਤ ਵਿਭਾਗ ਨੂੰ ਗੰਭੀਰਤਾ ਦਿਖਾਉਣੀ ਚਾਹੀਦੀ ਸੀ। ਮੇਲਾ ਵੇਖਣ ਆਏ ਇਕ ਵਿਅਕਤੀ ਨੇ ਦੱਸਿਆ ਕਿ ਸਮਾਗਮ ਵਾਲੀ ਥਾਂ ’ਤੇ ਮੁੱਢਲੀਆਂ ਸਹੂਲਤਾਂ ਦੀ ਘਾਟ ਸੀ । ਉੱਥੇ ਹੀ ਲੋਕਾਂ ਲਈ ਪੀਣ ਵਾਲੇ ਪਾਣੀ ਤੋਂ ਲੈ ਕੇ ਪਖਾਨੇ ਤੱਕ ਦੀ ਵੀ ਘਾਟ ਸੀ। ਇਸ ਤੋਂ ਇਲਾਵਾ ਰੈਡੀਮੇਡ ਕੱਪੜਿਆਂ ਦੇ ਸਟਾਲ ਨੇੜੇ ਖਾਣ-ਪੀਣ ਦਾ ਪ੍ਰਬੰਧ ਸੀ। ਪਰ ਪ੍ਰਬੰਧਕਾਂ ਨੇ ਕਦੇ ਵੀ ਇਸ ਵੱਲ ਧਿਆਨ ਨਹੀਂ ਦਿੱਤਾ। ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਮੁਤਾਬਕ ਝੂਲੇ 'ਚ 35 ਲੋਕ ਬੈਠੇ ਸਨ, ਜਿਨ੍ਹਾਂ ਨੂੰ ਹਾਦਸੇ ਤੋਂ ਬਾਅਦ ਵੱਖ-ਵੱਖ ਥਾਵਾਂ 'ਤੇ ਲਿਜਾਇਆ ਗਿਆ। ਦੂਜੇ ਪਾਸੇ ਮੰਗਲਵਾਰ ਨੂੰ ਉਥੇ ਸਟਾਲ ਲਗਾਉਣ ਵਾਲਿਆਂ ਨੇ ਆਪਣਾ ਸਮਾਨ ਪੈਕ ਕਰਨਾ ਸ਼ੁਰੂ ਕਰ ਦਿੱਤਾ।

Related Stories

No stories found.
logo
Punjab Today
www.punjabtoday.com