ਭਾਰਤੀ ਮੂਲ ਦੀ ਨਿੱਕੀ ਹੈਲੀ ਨੇ ਯੂਐੱਸ 'ਚ ਰਾਸ਼ਟਰਪਤੀ ਚੋਣ ਲੜਨ ਦਾ ਕੀਤਾ ਐਲਾਨ

ਨਿੱਕੀ ਦੇ ਪਿਤਾ ਅਜੀਤ ਸਿੰਘ ਰੰਧਾਵਾ ਲੁਧਿਆਣਾ ਦੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਸਨ ਅਤੇ ਖੇਤੀਬਾੜੀ ਵਿੱਚ ਪੀਐਚਡੀ ਕਰਨ ਤੋਂ ਬਾਅਦ 1960 ਵਿੱਚ ਅਮਰੀਕਾ ਚਲੇ ਗਏ ਸਨ।
ਭਾਰਤੀ ਮੂਲ ਦੀ ਨਿੱਕੀ ਹੈਲੀ ਨੇ ਯੂਐੱਸ 'ਚ ਰਾਸ਼ਟਰਪਤੀ ਚੋਣ ਲੜਨ ਦਾ ਕੀਤਾ ਐਲਾਨ

ਭਾਰਤੀ ਔਰਤਾਂ ਦੇਸ਼ ਵਿਚ ਹੀ ਨਹੀਂ, ਸਗੋਂ ਵਿਦੇਸ਼ਾਂ ਵਿਚ ਵੀ ਭਾਰਤ ਦਾ ਨਾਂ ਚਮਕਾ ਰਹੀਆਂ ਹਨ। ਪੰਜਾਬ ਦੀ ਨਿੱਕੀ ਹੁਣ ਅੰਤਰਰਾਸ਼ਟਰੀ ਪੱਧਰ 'ਤੇ ਵੱਡੀ ਹੋ ਚੁੱਕੀ ਹੈ। ਪੰਜਾਬ ਦੇ ਤਰਨਤਾਰਨ ਦੇ ਪਿੰਡ ਪੰਡੋਰੀ ਰਣ ਸਿੰਘ ਦੀ ਰਹਿਣ ਵਾਲੀ ਨਿਮਰਤਾ ਕੌਰ ਰੰਧਾਵਾ ਅੱਜ ਪੂਰੇ ਅਮਰੀਕਾ ਵਿੱਚ ਨਿੱਕੀ ਹੈਲੀ ਦੇ ਨਾਂ ਨਾਲ ਜਾਣੀ ਜਾਂਦੀ ਹੈ।

ਭਾਰਤੀ ਮੂਲ ਦੀ ਨਿੱਕੀ ਹੈਲੀ ਨੇ ਅਮਰੀਕਾ ਵਿੱਚ ਰਾਸ਼ਟਰਪਤੀ ਚੋਣ ਲੜਨ ਦਾ ਐਲਾਨ ਕੀਤਾ ਹੈ। ਹਾਲਾਂਕਿ ਉਨ੍ਹਾਂ ਦੀ ਰਿਪਬਲਿਕਨ ਪਾਰਟੀ ਨੇ ਅਜੇ ਆਪਣੇ ਉਮੀਦਵਾਰ ਦਾ ਫੈਸਲਾ ਕਰਨਾ ਹੈ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਪਹਿਲਾਂ ਹੀ ਦਾਅਵਾ ਕਰ ਚੁੱਕੇ ਹਨ। ਜੇਕਰ ਹੁਣ ਕੋਈ ਨਵਾਂ ਦਾਅਵਾ ਨਹੀਂ ਹੁੰਦਾ ਹੈ ਤਾਂ ਰਿਪਬਲਿਕਨ ਪਾਰਟੀ ਨੂੰ ਟਰੰਪ ਅਤੇ ਨਿੱਕੀ ਵਿੱਚੋਂ ਇੱਕ ਦੀ ਚੋਣ ਕਰਨੀ ਪਵੇਗੀ। ਨਿੱਕੀ (51) ਪਾਰਟੀ ਅੰਦਰ ਟਰੰਪ ਦੀ ਕੱਟੜ ਵਿਰੋਧੀ ਰਹੀ ਹੈ।

ਟਰੰਪ ਦੀ ਲੋਕਪ੍ਰਿਅਤਾ ਵਿੱਚ ਗਿਰਾਵਟ ਦੇ ਨਾਲ ਨਿੱਕੀ ਦੀ ਲੋਕਪ੍ਰਿਅਤਾ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਦੂਜੇ ਪਾਸੇ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਬਿਡੇਨ ਘਟਦੀ ਲੋਕਪ੍ਰਿਅਤਾ ਕਾਰਨ ਚੋਣ ਤੋਂ ਹਟ ਸਕਦੇ ਹਨ, ਅਜਿਹੇ 'ਚ ਕਮਲਾ ਹੈਰਿਸ ਦਾਅਵੇਦਾਰ ਹੋਵੇਗੀ, ਉਹ ਮੀਤ ਪ੍ਰਧਾਨ ਹੈ। ਸੰਭਵ ਹੈ ਕਿ ਅਮਰੀਕੀ ਰਾਸ਼ਟਰਪਤੀ ਦੇ 191 ਸਾਲਾਂ ਦੇ ਇਤਿਹਾਸ ਵਿੱਚ ਦੋਵੇਂ ਦਾਅਵੇਦਾਰ ਭਾਰਤੀ ਮੂਲ ਦੇ ਹੋਣਗੇ। ਇਸਦੇ ਨਾਲ ਹੀ ਅਮਰੀਕਾ ਨੂੰ ਪਹਿਲੀ ਵਾਰ ਮਹਿਲਾ ਰਾਸ਼ਟਰਪਤੀ ਮਿਲੇਗੀ।

ਨਿੱਕੀ ਦੇ ਪਿਤਾ ਅਜੀਤ ਸਿੰਘ ਰੰਧਾਵਾ ਲੁਧਿਆਣਾ ਦੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਸਨ ਅਤੇ ਖੇਤੀਬਾੜੀ ਵਿੱਚ ਪੀਐਚਡੀ ਕਰਨ ਤੋਂ ਬਾਅਦ 1960 ਵਿੱਚ ਅਮਰੀਕਾ ਚਲੇ ਗਏ ਸਨ। ਮਾਤਾ ਰਾਜ ਕੌਰ ਨੇ ਦਿੱਲੀ ਯੂਨੀਵਰਸਿਟੀ ਤੋਂ ਐਲ.ਐਲ.ਬੀ. ਕੀਤੀ ਸੀ। ਨਿੱਕੀ ਦੇ ਨਾਨਕੇ ਕਟੜਾ ਦਲ ਸਿੰਘ, ਅੰਮ੍ਰਿਤਸਰ ਵਿੱਚ ਹਨ। ਨਿੱਕੀ, ਜੋ ਸੰਯੁਕਤ ਰਾਸ਼ਟਰ ਵਿੱਚ ਰਾਜਦੂਤ ਅਤੇ ਦੱਖਣੀ ਕੈਰੋਲੀਨਾ ਦੀ ਗਵਰਨਰ ਸੀ, ਦਾ ਜਨਮ 1972 ਵਿੱਚ ਅਮਰੀਕਾ ਵਿੱਚ ਹੋਇਆ ਸੀ।

ਨਿੱਕੀ ਦੇ ਪਿਤਾ ਅਜੀਤ ਸਿੰਘ ਰੰਧਾਵਾ, ਮਾਤਾ ਰਾਜ ਕੌਰ ਤਰਨਤਾਰਨ ਤੋਂ ਅਮਰੀਕਾ ਵਸ ਗਏ ਸਨ। ਉਸਦੇ ਨਾਨਕੇ ਅੰਮ੍ਰਿਤਸਰ ਵਿੱਚ ਹਨ। ਉਸ ਦੇ ਦੋ ਭਰਾ ਮਿੱਠੀ ਅਤੇ ਸਿਮੀ ਅਤੇ ਭੈਣ ਸਿਮਰਨ ਹਨ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਨਿੱਕੀ ਨੇ ਕਾਰਪੋਰੇਟ ਜਗਤ ਵਿੱਚ ਨਾਮ ਕਮਾਇਆ ਸੀ। ਪਰਿਵਾਰਕ ਕੰਪਨੀਆਂ ਚਲਾਉਣ ਤੋਂ ਬਾਅਦ, ਉਹ 1998 ਵਿੱਚ ਔਰੇਂਜਬਰਗ ਕਾਉਂਟੀ ਚੈਂਬਰ ਆਫ਼ ਕਾਮਰਸ ਦੇ ਬੋਰਡ ਆਫ਼ ਡਾਇਰੈਕਟਰਜ਼ ਵਿੱਚ ਸ਼ਾਮਲ ਹੋਈ। 2004 ਵਿੱਚ ਨੈਸ਼ਨਲ ਐਸੋਸੀਏਸ਼ਨ ਆਫ ਵੂਮੈਨ ਬਿਜ਼ਨਸ ਆਨਰ ਦੀ ਪ੍ਰਧਾਨ ਬਣੀ। ਸਮਾਜਕ ਕੰਮਾਂ ਵਿੱਚ ਜੁੱਟ ਜਾਣਾ ਸ਼ੁਰੂ ਕਰ ਦਿੱਤਾ। ਇਸ ਨਾਲ ਸਿਆਸਤ ਵਿਚ ਆਉਣ ਦਾ ਰਾਹ ਪੱਧਰਾ ਹੋ ਗਿਆ। ਉਨ੍ਹਾਂ ਨੇ ਅਮਰੀਕਾ ਵਿੱਚ ਸਭ ਤੋਂ ਘੱਟ ਉਮਰ (37 ਸਾਲ) ਗਵਰਨਰ ਬਣਨ ਦਾ ਰਿਕਾਰਡ ਵੀ ਬਣਾਇਆ ਹੈ।

Related Stories

No stories found.
logo
Punjab Today
www.punjabtoday.com