ਇੰਟਰਪੋਲ ਨੇ ਪੁਰਾਣੇ ਮਾਮਲੇ 'ਚ ਗੋਲਡੀ ਨੂੰ ਜਾਰੀ ਕੀਤਾ ਰੈੱਡ ਕਾਰਨਰ ਨੋਟਿਸ

ਇੰਟਰਪੋਲ ਨੇ ਪੁਰਾਣੇ ਮਾਮਲੇ 'ਚ ਗੋਲਡੀ ਨੂੰ ਜਾਰੀ ਕੀਤਾ ਰੈੱਡ ਕਾਰਨਰ ਨੋਟਿਸ

ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ 2017 ਵਿੱਚ ਸਟੱਡੀ ਵੀਜ਼ੇ ’ਤੇ ਕੈਨੇਡਾ ਗਿਆ ਸੀ। ਉਹ ਲਾਰੈਂਸ ਬਿਸ਼ਨੋਈ ਗੈਂਗ ਦਾ ਸਰਗਰਮ ਮੈਂਬਰ ਹੈ।
Published on

ਸਿੱਧੂ ਮੂਸੇਵਾਲਾ ਦੇ ਕਤਲ ਨੇ ਕੇਵਲ ਪੰਜਾਬ ਨੂੰ ਹੀ ਨਹੀਂ ਸਗੋਂ ਵਿਦੇਸ਼ ਵਿਚ ਬੈਠੇ ਲੋਕਾਂ ਨੂੰ ਵੀ ਹਿਲਾ ਕੇ ਰੱਖ ਦਿਤਾ ਹੈ। ਇੰਟਰਪੋਲ ਨੇ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਨੂੰ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ। ਗੋਲਡੀ ਬਰਾੜ ਕੈਨੇਡਾ 'ਚ ਬੈਠ ਕੇ ਪੰਜਾਬ 'ਚ ਅਪਰਾਧ ਕਰ ਰਿਹਾ ਹੈ। ਉਹ ਗੈਂਗਸਟਰ ਲਾਰੈਂਸ ਦੇ ਗੈਂਗ ਦਾ ਸਰਗਰਮ ਮੈਂਬਰ ਹੈ। ਹਾਲਾਂਕਿ ਇਹ ਨੋਟਿਸ ਉਸ ਦੇ ਖਿਲਾਫ ਦਰਜ 2 ਪੁਰਾਣੇ ਮਾਮਲਿਆਂ 'ਚ ਜਾਰੀ ਹੋਇਆ ਹੈ।

ਇਹ ਨੋਟਿਸ ਫਰੀਦਕੋਟ ਵਿੱਚ ਦਰਜ ਹੋਏ ਕਾਤਲਾਨਾ ਹਮਲੇ, ਕਤਲ ਅਤੇ ਅਸਲਾ ਐਕਟ ਦੇ ਮਾਮਲੇ ਵਿੱਚ ਆਇਆ ਹੈ। ਇਹ ਨੋਟਿਸ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਜਾਰੀ ਨਹੀਂ ਹੋਇਆ ਹੈ। ਇਸਦੇ ਲਈ ਪੁਲਿਸ ਨੂੰ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕਰਨੀ ਪਵੇਗੀ। ਹਾਲਾਂਕਿ ਰੈੱਡ ਕਾਰਨਰ ਨੋਟਿਸ ਤੋਂ ਬਾਅਦ ਹੁਣ ਗੋਲਡੀ ਬਰਾੜ ਨੂੰ ਭਾਰਤ ਲਿਆਉਣ ਦੀ ਕਵਾਇਦ ਤੇਜ਼ ਕੀਤੀ ਜਾਵੇਗੀ। ਗੈਂਗਸਟਰ ਗੋਲਡੀ ਬਰਾੜ ਦੇ ਰੈੱਡ ਕਾਰਨਰ ਨੋਟਿਸ ਨੂੰ ਲੈ ਕੇ ਪੰਜਾਬ ਪੁਲਿਸ ਅਤੇ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਆਹਮੋ-ਸਾਹਮਣੇ ਹੋ ਗਏ ਸਨ।

ਪੰਜਾਬ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਗੋਲਡੀ ਨੂੰ ਰੈੱਡ ਕਾਰਨਰ ਨੋਟਿਸ ਦਾ ਪ੍ਰਸਤਾਵ 19 ਮਈ ਨੂੰ ਭੇਜਿਆ ਗਿਆ ਸੀ। ਮੂਸੇਵਾਲਾ ਦੀ 29 ਮਈ ਨੂੰ ਹੱਤਿਆ ਕਰ ਦਿੱਤੀ ਗਈ ਸੀ। ਇਸ ਦੇ ਨਾਲ ਹੀ ਸੀਬੀਆਈ ਨੇ ਜਵਾਬ ਦਿੱਤਾ ਕਿ ਉਨ੍ਹਾਂ ਨੂੰ ਮੂਸੇਵਾਲਾ ਦੇ ਕਤਲ ਤੋਂ ਅਗਲੇ ਦਿਨ 30 ਮਈ ਨੂੰ ਪੰਜਾਬ ਪੁਲਿਸ ਦਾ ਪੱਤਰ ਮਿਲਿਆ ਸੀ। ਜਿਸ ਨੂੰ ਉਸ ਨੇ 2 ਜੂਨ ਨੂੰ ਇੰਟਰਪੋਲ ਨੂੰ ਭੇਜਿਆ ਸੀ। ਗੋਲਡੀ ਬਰਾੜ ਨੇ ਰਚੀ ਸੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਉਸ ਨੇ ਅਜਿਹਾ ਲਾਰੈਂਸ ਦੇ ਕਹਿਣ 'ਤੇ ਕੀਤਾ, ਜੋ ਤਿਹਾੜ ਜੇਲ੍ਹ 'ਚ ਬੰਦ ਸੀ।

ਗੋਲਡੀ ਬਰਾੜ ਨੇ ਖੁਦ ਵੀ ਸੋਸ਼ਲ ਮੀਡੀਆ ਪੋਸਟ ਰਾਹੀਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਮੂਸੇਵਾਲਾ ਦੇ ਕਤਲ ਨੂੰ ਮੁਹਾਲੀ ਵਿੱਚ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਦੱਸਿਆ। ਜਿਕਰਯੋਗ ਹੈ ਕਿ ਸੀਬੀਆਈ ਨੇ 2 ਜੂਨ ਨੂੰ ਇੰਟਰਪੋਲ ਨੂੰ ਬੇਨਤੀ ਕੀਤੀ ਸੀ। ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਨੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ 2017 ਵਿੱਚ ਸਟੱਡੀ ਵੀਜ਼ੇ ’ਤੇ ਕੈਨੇਡਾ ਗਿਆ ਸੀ। ਉਹ ਲਾਰੈਂਸ ਬਿਸ਼ਨੋਈ ਗੈਂਗ ਦਾ ਸਰਗਰਮ ਮੈਂਬਰ ਹੈ।

logo
Punjab Today
www.punjabtoday.com