ਪੁਲਿਸ ਭਰਤੀ ਨੂੰ ਲੈਕੇ ਧਰਨਾ ਦੇ ਰਹੇ ਬਚਿਆਂ 'ਤੇ ਲਾਠੀਚਾਰਜ

ਪਿਛਲੇ 4 ਦਿਨਾਂ ਤੋਂ ਜਲੰਧਰ ਦੇ ਪੀ.ਏ.ਪੀ. ਚੌਂਕ ਨੇੜੇ ਮੁੰਡੇ-ਕੁੜੀਆਂ ਧਰਨੇ ’ਤੇ ਬੈਠੇ ਹੋਏ ਹਨ। ਅੱਜ ਉਨ੍ਹਾਂ ਨੂੰ ਉਥੋਂ ਹਟਾਉਣ ਲਈ ਪੁਲਿਸ ਨੇ ਪ੍ਰਦਰਸ਼ਨਕਾਰੀਆਂ ’ਤੇ ਲਾਠੀਚਾਰਜ ਕਰ ਦਿੱਤਾ।
ਪੁਲਿਸ ਭਰਤੀ ਨੂੰ ਲੈਕੇ ਧਰਨਾ ਦੇ ਰਹੇ ਬਚਿਆਂ 'ਤੇ ਲਾਠੀਚਾਰਜ

ਪੁਲਿਸ ਕਾਂਸਟੇਬਲ ਦੀ ਭਰਤੀ ਦੇ ਫਰਜ਼ੀਵਾੜਾ ਨੂੰ ਲੈ ਕੇ ਪਿਛਲੇ 4 ਦਿਨਾਂ ਤੋਂ ਜਲੰਧਰ ਦੇ ਪੀ. ਏ. ਪੀ. ਚੌਂਕ ਨੇੜੇ ਮੁੰਡੇ-ਕੁੜੀਆਂ ਧਰਨੇ ’ਤੇ ਬੈਠੇ ਹੋਏ ਹਨ। ਅੱਜ ਉਨ੍ਹਾਂ ਨੂੰ ਉਥੋਂ ਹਟਾਉਣ ਲਈ ਪੁਲਸ ਨੇ ਪ੍ਰਦਰਸ਼ਨਕਾਰੀਆਂ ’ਤੇ ਲਾਠੀਚਾਰਜ ਕਰ ਦਿੱਤਾ। ਇਥੇ ਦੱਸਣਯੋਗ ਹੈ ਕਿ ਉਨ੍ਹਾਂ ਦੇ ਇਸ ਧਰਨੇ ਨਾਲ ਲੋਕਾਂ ਨੂੰ ਆਉਣ-ਜਾਣ ’ਚ ਵੀ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਦੇ ਚਲਦਿਆਂ ਪੁਲਸ ਨੇ ਧਰਨੇ ’ਤੇ ਬੈਠੇ ਮੁੰਡੇ-ਕੁੜੀਆਂ ’ਤੇ ਲਾਠੀਚਾਰਜ ਕੀਤਾ।

ਜਿਸ ਦੌਰਾਨ ਦੋ ਕੁੜੀਆਂ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈਆਂ ਹਨ। ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਦੇ ਬਾਅਦ ਗੁੱਸੇ ਵਿਚ ਆਏ ਵਿਦਿਆਰਥੀਆਂ ਨੇ ਥਾਣਾ ਬਾਰਾਦਰੀ ਦੇ ਬਾਹਰ ਧਰਨਾ ਲਗਾ ਦਿੱਤਾ।

ਜ਼ਿਕਰਯੋਗ ਹੈ ਕਿ ਪੁਲਸ ਕਾਂਸਟੇਬਲ ਦੀ ਭਰਤੀ ਨੂੰ ਲੈ ਕੇ ਹੋਏ ਫਰਜ਼ੀਵਾੜਾ ਤੋਂ ਪਰੇਸ਼ਾਨ ਵਿਦਿਆਰਥੀਆਂ ਨੇ ਪਹਿਲਾਂ ਬੀ. ਐੱਸ. ਐੱਫ. ਚੌਂਕ ਅਤੇ ਉਸ ਦੇ ਬਾਅਦ ਪੀ. ਏ. ਪੀ. ਚੌਂਕ ’ਚ ਧਰਨਾ ਲਗਾਇਆ ਸੀ।

ਉਨ੍ਹਾਂ ਦਾ ਦੋਸ਼ ਹੈ ਕਿ ਸਿਫ਼ਾਰਿਸ਼ਾਂ ਦੇ ਤਹਿਤ ਪੁਲਸ ਕਾਂਸਟੇਬਲ ’ਚ ਭਰਤੀ ਕੀਤੀ ਜਾ ਰਹੀ ਹੈ, ਜਿਸ ਦੇ ਖ਼ਿਲਾਫ਼ ਉਨ੍ਹਾਂ ਨੇ ਡੀ. ਸੀ. ਨੂੰ ਮੰਗ ਪੱਤਰ ਲਿਖ ਕੇ ਕਾਰਵਾਈ ਕਰਨ ਨੂੰ ਕਿਹਾ ਸੀ। ਉਸ ’ਤੇ ਕਾਰਵਾਈ ਨਾ ਹੋਣ ਦੇ ਚਲਦਿਆਂ ਪਰੇਸ਼ਾਨ ਵਿਦਿਆਰਥੀ ਪਿਛਲੇ ਚਾਰ ਦਿਨਾਂ ਤੋਂ ਧਰਨੇ ’ਤੇ ਬੈਠੇ ਹੋਏ ਹਨ।

Related Stories

No stories found.
logo
Punjab Today
www.punjabtoday.com