ਪੰਜਾਬ ਦੇ ਸੰਸਦ ਮੈਂਬਰ ਮਾਨ ਨੂੰ ਜੰਮੂ-ਕਸ਼ਮੀਰ 'ਚ ਦਾਖਲ ਹੋਣ 'ਤੇ ਰੋਕਿਆ ਗਿਆ

ਸਿਮਰਨਜੀਤ ਸਿੰਘ ਮਾਨ ਨੇ ਕਿਹਾ, ''ਜੇ ਜੰਮੂ-ਕਸ਼ਮੀਰ ਭਾਰਤ ਦਾ ਹਿੱਸਾ ਹੈ ਤਾਂ ਤੁਸੀਂ ਮੈਨੂੰ ਭਾਰਤ ਵਿੱਚ ਕਿਉਂ ਰੋਕ ਰਹੇ ਹੋ। ਇੱਕ ਸੰਸਦ ਮੈਂਬਰ ਨੂੰ ਆਪਣੇ ਹੀ ਦੇਸ਼ ਵਿੱਚ ਰੋਕਣ ਪਿੱਛੇ ਕੀ ਕਾਰਣ ਹੈ।''
ਪੰਜਾਬ ਦੇ ਸੰਸਦ ਮੈਂਬਰ ਮਾਨ ਨੂੰ ਜੰਮੂ-ਕਸ਼ਮੀਰ 'ਚ ਦਾਖਲ ਹੋਣ 'ਤੇ ਰੋਕਿਆ ਗਿਆ

ਸਿਮਰਨਜੀਤ ਸਿੰਘ ਮਾਨ ਨਾਲ ਕੋਈ ਨਾ ਕੋਈ ਵਿਵਾਦ ਜੁੜਦਾ ਰਹਿੰਦਾ ਹੈ। ਜੰਮੂ-ਕਸ਼ਮੀਰ ਪੁਲਿਸ ਨੇ ਸੋਮਵਾਰ ਨੂੰ ਪੰਜਾਬ ਦੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ ਕਠੂਆ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ। ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਨੋਟਿਸ ਤੋਂ ਬਾਅਦ ਪੁਲਿਸ ਨੇ ਇਹ ਕਦਮ ਚੁੱਕਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਸੰਸਦ ਮੈਂਬਰ ਅਤੇ ਖਾਲਿਸਤਾਨ ਪੱਖੀ ਸਿਆਸੀ ਸੰਗਠਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਉਨ੍ਹਾਂ ਦੇ ਸਾਥੀ ਲਖਨਪੁਰ ਸਰਹੱਦ ਤੋਂ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਦਾਖਲ ਹੋ ਰਹੇ ਸਨ। ਡੀਐਮ ਨੇ ਜਨਤਕ ਸ਼ਾਂਤੀ ਭੰਗ ਹੋਣ ਦੀ ਸੰਭਾਵਨਾ ਦਾ ਹਵਾਲਾ ਦਿੰਦੇ ਹੋਏ ਇਹ ਨੋਟਿਸ ਜਾਰੀ ਕੀਤਾ ਹੈ।

ਸੰਗਰੂਰ ਦੇ ਸੰਸਦ ਮੈਂਬਰ ਨੂੰ ਜੰਮੂ-ਕਸ਼ਮੀਰ 'ਚ ਦਾਖ਼ਲ ਹੋਣ ਤੋਂ ਰੋਕਣ ਲਈ ਸੋਮਵਾਰ ਸ਼ਾਮ ਨੂੰ ਲਖਨਪੁਰ ਸਰਹੱਦ 'ਤੇ ਭਾਰੀ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਉਧਰ, ਸਿਮਰਨਜੀਤ ਸਿੰਘ ਮਾਨ ਨੇ ਜੰਮੂ-ਕਸ਼ਮੀਰ 'ਚ ਦਾਖ਼ਲ ਹੋਣ ਤੋਂ ਰੋਕਣ 'ਤੇ ਸਵਾਲ ਉਠਾਏ ਹਨ। ''ਉਹ ਇੱਕ ਸੰਸਦ ਮੈਂਬਰ ਨੂੰ ਕਿਉਂ ਰੋਕ ਰਹੇ ਹਨ।''

ਮਾਨ ਨੇ ਕਿਹਾ, "ਜੇ ਜੰਮੂ-ਕਸ਼ਮੀਰ ਭਾਰਤ ਦਾ ਹਿੱਸਾ ਹੈ ਤਾਂ ਤੁਸੀਂ ਮੈਨੂੰ ਭਾਰਤ ਵਿੱਚ ਕਿਉਂ ਰੋਕ ਰਹੇ ਹੋ? ਇੱਕ ਸੰਸਦ ਮੈਂਬਰ ਨੂੰ ਆਪਣੇ ਹੀ ਦੇਸ਼ ਵਿੱਚ ਰੋਕਣ ਪਿੱਛੇ ਕੀ ਕਾਰਨ ਹੈ?" ਮਾਨ ਨੇ ਅੱਗੇ ਕਿਹਾ, "ਮੈਂ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੂੰ ਪੁੱਛਾਂਗਾ ਕਿ ਤੁਸੀਂ ਸਿਮਰਨਜੀਤ ਸਿੰਘ ਦੇ ਜੰਮੂ-ਕਸ਼ਮੀਰ ਵਿੱਚ ਦਾਖਲ ਹੋਣ ਤੋਂ ਇੰਨੇ ਡਰਦੇ ਕਿਉਂ ਹੋ।"

ਡੀਐਮ ਕਠੂਆ ਵੱਲੋਂ ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ, ਕਿ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਲਖਨਪੁਰ ਤੋਂ ਜੰਮੂ-ਕਸ਼ਮੀਰ ਵਿੱਚ ਦਾਖ਼ਲ ਹੋਣ ਵਾਲੇ ਹਨ ਅਤੇ ਉਨ੍ਹਾਂ ਦੇ ਦੌਰੇ ਨਾਲ ਜਨਤਕ ਸ਼ਾਂਤੀ ਭੰਗ ਹੋਣ ਦੀ ਸੰਭਾਵਨਾ ਹੈ। ਨੋਟਿਸ ਵਿੱਚ ਲਿਖਿਆ ਹੈ, "ਇਸ ਲਈ ਮੈਂ, ਰਾਹੁਲ ਪਾਂਡੇ (ਆਈਏਐਸ, ਜ਼ਿਲ੍ਹਾ ਮੈਜਿਸਟ੍ਰੇਟ, ਕਠੂਆ), ਧਾਰਾ 144 ਸੀਆਰਪੀਸੀ ਦੇ ਤਹਿਤ ਮੇਰੇ ਕੋਲ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਸਿਮਰਨਜੀਤ ਸਿੰਘ ਮਾਨ ਨੂੰ ਜ਼ਿਲ੍ਹਾ ਕਠੂਆ ਦੇ ਅਧਿਕਾਰ ਖੇਤਰ ਵਿੱਚ ਦਾਖਲ ਹੋਣ ਤੋਂ ਰੋਕਦਾ ਹਾਂ ।

ਇਸਤੋਂ ਪਹਿਲਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਮਾਨ ਨੇ ਹਾਲ ਹੀ ਵਿੱਚ ਭਗਤ ਸਿੰਘ ਨੂੰ ਅੱਤਵਾਦੀ ਦੱਸਿਆ ਸੀ। ਮਾਨ ਨੇ ਭਗਤ ਸਿੰਘ ਦੇ ਕਾਰਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇੱਕ ਅੰਗਰੇਜ਼ ਅਫਸਰ ਨੂੰ ਮਾਰ ਕੇ ਨੈਸ਼ਨਲ ਅਸੈਂਬਲੀ ਵਿੱਚ ਬੰਬ ਸੁੱਟਣ ਦੀ ਘਟਨਾ ਅੱਤਵਾਦ ਵਰਗੀ ਸੀ। ਆਪਣੀ ਟਿੱਪਣੀ ਦਾ ਬਚਾਅ ਕਰਦਿਆਂ ਉਨ੍ਹਾਂ ਸੰਸਦ ਭਵਨ ਦੇ ਬਾਹਰ ਕਿਹਾ ਕਿ ਸਿੱਖਾਂ ਲਈ ਵੱਖਰਾ ਦੇਸ਼ ਹੋਣਾ ਚਾਹੀਦਾ ਹੈ।

Related Stories

No stories found.
logo
Punjab Today
www.punjabtoday.com