
ਗੀਤਕਾਰ ਜਾਵੇਦ ਅਖਤਰ ਐਤਵਾਰ ਨੂੰ ਚੰਡੀਗੜ੍ਹ ਦੇ ਦੌਰੇ 'ਤੇ ਸਨ । ਇੱਥੇ ਉਨ੍ਹਾਂ ਨੇ ਚਿਤਕਾਰਾ ਇੰਟਰਨੈਸ਼ਨਲ ਸਕੂਲ ਚੰਡੀਗੜ੍ਹ ਦੇ ਲਿਟਰੇਚਰ ਫੈਸਟ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪਾਕਿਸਤਾਨ 'ਚ ਦਿੱਤੇ ਗਏ ਆਪਣੇ ਬਿਆਨ 'ਤੇ ਪ੍ਰਤੀਕਿਰਿਆ ਦਿੱਤੀ।
ਪਾਕਿਸਤਾਨ 'ਚ ਦਿੱਤੇ ਬਿਆਨ 'ਤੇ ਜਾਵੇਦ ਅਖਤਰ ਨੇ ਕਿਹਾ, ਉਥੋਂ ਦੇ ਲੋਕ ਭਾਰਤ ਨਾਲ ਚੰਗੇ ਸਬੰਧ ਚਾਹੁੰਦੇ ਹਨ। ਗੀਤਕਾਰ ਜਾਵੇਦ ਅਖਤਰ ਐਤਵਾਰ ਨੂੰ ਚੰਡੀਗੜ੍ਹ 'ਚ ਰਹੇ। ਇੱਥੇ ਉਨ੍ਹਾਂ ਨੇ ਚਿਤਕਾਰਾ ਇੰਟਰਨੈਸ਼ਨਲ ਸਕੂਲ ਚੰਡੀਗੜ੍ਹ ਦੇ ਲਿਟਰੇਚਰ ਫੈਸਟ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪਾਕਿਸਤਾਨ 'ਚ ਦਿੱਤੇ ਗਏ ਆਪਣੇ ਬਿਆਨ 'ਤੇ ਪ੍ਰਤੀਕਿਰਿਆ ਦਿੱਤੀ।
ਜਾਵੇਦ ਅਖਤਰ ਲਾਹੌਰ 'ਚ ਫੈਜ਼ ਫੈਸਟੀਵਲ 'ਚ ਆਪਣੇ ਬਿਆਨ ਤੋਂ ਬਾਅਦ ਚਰਚਾ 'ਚ ਹਨ। ਕਈਆਂ ਨੇ ਇਸ ਨੂੰ ਘਰ 'ਚ ਘੁਸਣ ਵਰਗਾ ਕਿਹਾ ਅਤੇ ਕਈਆਂ ਨੇ ਉਸ ਦੀ ਨਿਡਰਤਾ ਦੀ ਤਾਰੀਫ ਕੀਤੀ। ਐਤਵਾਰ ਨੂੰ ਉਹ ਚਿਤਕਾਰਾ ਲਿਟਰੇਚਰ ਫੈਸਟ ਵਿੱਚ ਸ਼ਿਰਕਤ ਕਰਨ ਲਈ ਚੰਡੀਗੜ੍ਹ ਪੁੱਜੇ ਸਨ।
ਜਾਵੇਦ ਅਖਤਰ ਨੇ ਕਿਹਾ ਕਿ ਮੈਂ ਆਪਣੇ ਮਨ ਦੀ ਗੱਲ ਪਾਕਿਸਤਾਨ 'ਚ ਕਹੀ ਅਤੇ ਇਸ 'ਤੇ ਹੰਗਾਮਾ ਹੋ ਗਿਆ। ਹਾਲਾਂਕਿ, ਇੱਕ ਹੋਰ ਖਾਸ ਗੱਲ ਸੀ ਜਿਸ 'ਤੇ ਬਹੁਤ ਘੱਟ ਲੋਕਾਂ ਨੇ ਧਿਆਨ ਦਿੱਤਾ ਹੈ ਕਿ ਮੇਰੀ ਗੱਲ ਖਤਮ ਹੋਣ ਤੋਂ ਬਾਅਦ ਉਥੇ ਮੌਜੂਦ ਹਜ਼ਾਰਾਂ ਲੋਕਾਂ ਨੇ ਤਾੜੀਆਂ ਮਾਰੀਆਂ। ਉੱਥੇ ਦੇ ਲੋਕਾਂ ਨੇ ਸਾਡਾ ਬਹੁਤ ਵਧੀਆ ਸਵਾਗਤ ਕੀਤਾ।
ਜਾਵੇਦ ਅਖਤਰ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਕਲਾਕਾਰਾਂ ਦੇ ਸਹਿਯੋਗ ਨਾਲ ਸਦਭਾਵਨਾ ਪੈਦਾ ਹੁੰਦੀ ਹੈ। ਹਾਲਾਂਕਿ ਸਥਿਤੀ ਬਹੁਤੀ ਚੰਗੀ ਨਹੀਂ ਹੈ, ਪਰ ਇਸ ਦੇ ਬਾਵਜੂਦ, ਜੋ ਲੋਕ ਇਨ੍ਹਾਂ ਯਤਨਾਂ ਵਿੱਚ ਲੱਗੇ ਹੋਏ ਹਨ, ਉਨ੍ਹਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ। ਸਾਡੀਆਂ ਸੱਭਿਆਚਾਰਕ ਜੜ੍ਹਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਹਨ। ਇਸਤੋਂ ਇਲਾਵਾ ਜਾਵੇਦ ਅਖਤਰ ਨੇ ਆਪਣਾ ਇਕ ਪੁਰਾਣ ਕਿਸਾ ਵੀ ਸੁਣਾਇਆ।
ਜਾਵੇਦ ਨੇ ਕਿਹਾ ਕਿ 1964 ਵਿੱਚ ਜਦੋਂ ਉਹ ਨਵੀਂ ਮੁੰਬਈ ਪਹੁੰਚਿਆ ਤਾਂ ਠਹਿਰਨ ਲਈ ਕੋਈ ਥਾਂ ਨਹੀਂ ਸੀ। ਉਸ ਕੋਲ ਕੋਈ ਕੰਮ ਨਹੀਂ ਸੀ। ਫਿਰ ਇੱਕ ਪੰਜਾਬੀ ਦੋਸਤ ਮਿਲਿਆ-ਮੁਸ਼ਤਾਕ ਸਿੰਘ। ਉਹ ਨੌਕਰੀ ਦੇ ਨਾਲ-ਨਾਲ ਸੰਘਰਸ਼ ਵੀ ਕਰ ਰਿਹਾ ਸੀ । ਉਸਨੇ ਮੈਨੂੰ ਆਪਣੇ ਕੋਲ ਰੱਖਿਆ ਅਤੇ ਮੇਰਾ ਸਾਥ ਵੀ ਦਿੱਤਾ। ਫਿਰ ਉਹ ਗਲਾਸਗੋ ਚਲਾ ਗਿਆ। ਮੁਸ਼ਤਾਕ ਜਾਂਦੇ ਸਮੇਂ ਅੰਮ੍ਰਿਤਸਰ ਦਰਬਾਰ ਸਾਹਿਬ ਦਾ ਇਹ ਕੜਾ ਆਪਣੇ ਹੱਥੋਂ ਲਾਹ ਕੇ ਮੈਨੂੰ ਦਿੱਤਾ ਸੀ। ਉਸ ਦਿਨ ਤੋਂ ਬਾਅਦ ਮੈਂ ਇਸਨੂੰ ਆਪਣੇ ਹੱਥਾਂ ਤੋਂ ਨਹੀਂ ਉਤਾਰਿਆ ਹੈ। ਜਾਵੇਦ ਨੇ ਕਿਹਾ ਕਿ ਇਹ ਮੇਰੇ ਮਰਨ ਤੱਕ ਮੇਰੇ ਨਾਲ ਰਹੇਗਾ।