ਕੰਦੋਵਾਲੀਆ ਕਤਲ ਕੇਸ: NIA ਨੇ ਬਟਾਲਾ ਦੇ ਇੱਕ ਨਾਮੀ ਹਸਪਤਾਲ 'ਚ ਮਾਰਿਆ ਛਾਪਾ

ਹਸਪਤਾਲ 'ਤੇ ਆਰੋਪ ਹੈ ਕਿ ਇਸਨੇ ਨਾ ਸਿਰਫ ਰਾਣਾ ਦੇ ਕਾਤਲਾਂ ਦਾ ਇਲਾਜ ਕੀਤਾ, ਸਗੋਂ ਕਾਨੂੰਨ ਦੇ ਖਿਲਾਫ ਜਾ ਕੇ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਸੁਰੱਖਿਆ ਵੀ ਦਿੱਤੀ।
ਕੰਦੋਵਾਲੀਆ ਕਤਲ ਕੇਸ: NIA ਨੇ ਬਟਾਲਾ ਦੇ ਇੱਕ ਨਾਮੀ ਹਸਪਤਾਲ 'ਚ ਮਾਰਿਆ ਛਾਪਾ

ਦੇਰ ਰਾਤ ਐਨਆਈਏ ਦੀ ਟੀਮ ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਸ਼ਹਿਰ ਬਟਾਲਾ ਪੁੱਜੀ। ਜਿਥੇ ਬਟਾਲਾ ਦੇ ਨਾਮੀ ਹਸਪਤਾਲ 'ਚ ਛਾਪੇਮਾਰੀ ਕੀਤੀ ਗਈ। ਸਮਾਂ ਕਰੀਬ 10 ਵਜੇ ਦਾ ਦੱਸਿਆ ਜਾ ਰਿਹਾ ਹੈ। ਟੀਮ ਇੱਕ ਘੰਟੇ ਤੱਕ ਹਸਪਤਾਲ ਵਿੱਚ ਰਹੀ। ਰਾਣਾ ਕੰਦੋਵਾਲੀਆ ਕਤਲ ਕੇਸ ਨਾਲ ਇਸ ਹਸਪਤਾਲ ਦੀਆਂ ਤਾਰਾਂ ਜੁੜੀਆਂ ਹੋਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਪਿਛਲੀ ਵਾਰ ਇਸ ਹਸਪਤਾਲ 'ਚ ਰਾਣਾ ਦੇ ਕਾਤਲਾਂ ਦਾ ਇਲਾਜ ਹੋਇਆ ਸੀ। ਹਸਪਤਾਲ ਨੇ ਨਾਂ ਸਿਰਫ ਉਕਤ ਦੋਸ਼ੀਆਂ ਦਾ ਇਲਾਜ ਕੀਤਾ, ਸਗੋਂ ਕਾਨੂੰਨ ਦੇ ਖਿਲਾਫ ਜਾ ਕੇ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਸੁਰੱਖਿਆ ਵੀ ਦਿੱਤੀ। ਕਾਨੂੰਨ ਮੁਤਾਬਕ ਹਸਪਤਾਲ ਨੇ ਦੋਸ਼ੀ ਬਾਰੇ ਪੁਲੀਸ ਪ੍ਰਸ਼ਾਸਨ ਨੂੰ ਸੂਚਿਤ ਕਰਨਾ ਹੁੰਦਾ ਹੈ, ਪਰ ਹਸਪਤਾਲ ਪ੍ਰਸ਼ਾਸਨ ਨੇ ਅਜਿਹਾ ਨਹੀਂ ਕੀਤਾ।

ਜ਼ਿਕਰਯੋਗ ਹੈ ਕਿ ਇਹ ਹਸਪਤਾਲ ਪਹਿਲਾਂ ਵੀ ਕਈ ਵਾਰ ਪੁਲਿਸ ਦੇ ਰਡਾਰ 'ਤੇ ਆ ਚੁੱਕਾ ਹੈ। ਉਕਤ ਹਸਪਤਾਲ ਦੇ ਵਿਦੇਸ਼ ਦੇ ਗੈਂਗਸਟਰਾਂ ਨਾਲ ਨੇੜਲੇ ਸਬੰਧ ਦੱਸੇ ਜਾਂਦੇ ਹਨ। ਕਈ ਵਾਰ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਚੁੱਕੀ ਹੈ। ਜਦਕਿ ਇਸ ਵਾਰ ਮਾਮਲਾ ਰਾਸ਼ਟਰੀ ਏਜੰਸੀ ਐਨਆਈਏ ਕੋਲ ਹੈ, ਇਸ ਲਈ ਉਨ੍ਹਾਂ ਨੇ ਇਸ ਮਾਮਲੇ ਨਾਲ ਜੁੜੀਆਂ ਪਰਤਾਂ ਖੋਲ੍ਹਣੀਆਂ ਸ਼ੁਰੂ ਕਰ ਦਿੱਤੀਆਂ ਹਨ।

ਦੱਸਿਆ ਜਾ ਰਿਹਾ ਹੈ ਕਿ ਹਸਪਤਾਲ 'ਚ ਛਾਪੇਮਾਰੀ ਦੌਰਾਨ ਉਕਤ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਸੀ। ਇਸ ਬਾਰੇ ਪੁਲਿਸ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਗਿਆ। ਟੀਮ ਦੇ ਨਾਲ ਸੀ.ਆਰ.ਪੀ.ਐਫ. ਦੀ ਟੀਮ ਵੀ ਸੀ। ਟੀਮ ਨੇ ਹਸਪਤਾਲ ਵਿੱਚ ਰਿਕਾਰਡ ਵੀ ਚੈੱਕ ਕੀਤਾ। ਇਕ ਘੰਟਾ ਹਸਪਤਾਲ ਦੇ ਮੈਨੇਜਰ ਤੋਂ ਪੁੱਛਗਿੱਛ ਕੀਤੀ ਗਈ। ਟੀਮ ਨੂੰ ਕੁਝ ਅਹਿਮ ਸੁਰਾਗ ਮਿਲੇ ਹਨ। ਕਿਆਸ ਲਾਏ ਜਾ ਰਹੇ ਹਨ ਕਿ ਆਉਣ ਵਾਲੇ ਸਮੇਂ 'ਚ ਵੱਡਾ ਖੁਲਾਸਾ ਹੋ ਸਕਦਾ ਹੈ। ਕਈ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਹਨ।

Related Stories

No stories found.
logo
Punjab Today
www.punjabtoday.com