
ਪੰਜਾਬ ਵਿਚ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਵਿਚ ਕਾਫੀ ਗਿਣਤੀ ਵਿਚ ਇਕੱਠ ਹੋ ਰਿਹਾ ਹੈ। ਪੰਜਾਬ 'ਚ 'ਭਾਰਤ ਜੋੜੋ ਯਾਤਰਾ' 'ਚ ਰਾਹੁਲ ਗਾਂਧੀ ਨੇ ਦੁਆਬੇ ਦੀ ਧਰਤੀ 'ਤੇ ਪੈਰ ਰੱਖਦਿਆਂ ਹੀ ਬਹੁਗਿਣਤੀ ਅਨੁਸੂਚਿਤ ਜਾਤੀ ਦੇ ਲੋਕਾਂ ਦੇ ਦਿਲਾਂ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਹੈ।
ਰਾਹੁਲ ਗਾਂਧੀ ਇੱਥੇ ਕਾਂਸ਼ੀ ਰਾਮ ਦੀ ਭੈਣ ਸਵਰਨ ਕੌਰ ਨੂੰ ਮਿਲੇ । ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ ਕਿ ਸਵਰਨ ਕੌਰ ਨੇ ਬਸਪਾ ਸੁਪਰੀਮੋ ਮਾਇਆਵਤੀ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਇਸ ਲਈ ਰਾਹੁਲ ਅਤੇ ਸਵਰਨ ਕੌਰ ਦੀ ਮੁਲਾਕਾਤ ਪੰਜਾਬ ਵਿੱਚ ਨਵੇਂ ਸਿਆਸੀ ਸਮੀਕਰਨ ਬਣਾ ਸਕਦੀ ਹੈ। ਰਾਹੁਲ ਗਾਂਧੀ ਨੇ ਸਵਰਨ ਕੌਰ ਨਾਲ ਉਸੇ ਖੇਤਰ ਵਿੱਚ ਮੁਲਾਕਾਤ ਕੀਤੀ ਸੀ, ਜਿੱਥੋਂ ਕਾਂਸ਼ੀ ਰਾਮ ਨੇ ਆਪਣੀ ਰਾਜਨੀਤੀ ਦੀ ਸ਼ੁਰੂਆਤ ਕੀਤੀ ਸੀ।
ਪੰਜਾਬ ਵਿੱਚ ਦੋਆਬਾ ਅਨੁਸੂਚਿਤ ਜਾਤੀ ਦੀ ਆਬਾਦੀ ਦਾ ਮੁੱਖ ਕੇਂਦਰ ਹੈ ਅਤੇ ਰਵਿਦਾਸੀਆ ਭਾਈਚਾਰੇ ਦਾ ਪਵਿੱਤਰ ਸਥਾਨ ਡੇਰਾ ਸੱਚਖੰਡ ਬੱਲਾਂ ਵੀ ਇਸੇ ਖੇਤਰ ਵਿੱਚ ਹੈ। ਕਾਂਸ਼ੀ ਰਾਮ 1996 ਵਿੱਚ ਹੁਸ਼ਿਆਰਪੁਰ ਤੋਂ ਹੀ ਲੋਕ ਸਭਾ ਮੈਂਬਰ ਚੁਣੇ ਗਏ ਸਨ। ਪੰਜਾਬ ਵਿੱਚ ਅਨੁਸੂਚਿਤ ਜਾਤੀਆਂ ਦੀ ਰਾਜਨੀਤੀ ਵਿੱਚ ਉਨ੍ਹਾਂ ਦਾ ਡੂੰਘਾ ਪ੍ਰਭਾਵ ਹੈ। ਕਾਂਸ਼ੀ ਰਾਮ ਤੋਂ ਬਾਅਦ ਬਸਪਾ ਦਾ ਗ੍ਰਾਫ਼ ਲਗਾਤਾਰ ਡਿੱਗਦਾ ਜਾ ਰਿਹਾ ਹੈ ਅਤੇ ਇੱਕ ਸਮੇਂ ਪਾਰਟੀ 1.5 ਫੀਸਦੀ ਤੱਕ ਹੇਠਾਂ ਆ ਗਈ ਸੀ।
ਆਦਮਪੁਰ ਤੋਂ ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ, ਜੋ ਕਿ ਕਾਂਸ਼ੀ ਰਾਮ ਦੇ ਕਰੀਬੀ ਰਹੇ ਹਨ ਅਤੇ ਬਸਪਾ ਦੇ ਮਿਸ਼ਨਰੀ ਆਗੂ ਸਨ, ਨੇ ਮੀਟਿੰਗ ਦੀ ਪੁਸ਼ਟੀ ਕੀਤੀ ਹੈ। ਕੋਟਲੀ ਦਾ ਕਹਿਣਾ ਹੈ ਕਿ ਬਸਪਾ ਹੁਣ ਆਪਣਾ ਰਸਤਾ ਭਟਕ ਚੁੱਕੀ ਹੈ, ਇਸੇ ਲਈ ਉਹ ਪਾਰਟੀ ਛੱਡ ਕੇ ਕਾਂਗਰਸ ਦੀ ਟਿਕਟ 'ਤੇ ਚੋਣ ਲੜ ਕੇ ਜਿੱਤੀ ਹੈ। ਕੋਟਲੀ ਦਾ ਕਹਿਣਾ ਹੈ ਕਿ ਜੇਕਰ ਸਵਰਨ ਕੌਰ ਅਤੇ ਕਾਂਸ਼ੀ ਰਾਮ ਦਾ ਬਾਕੀ ਪਰਿਵਾਰ ਕਾਂਗਰਸ ਵਿੱਚ ਸ਼ਾਮਲ ਹੋ ਜਾਂਦਾ ਹੈ ਤਾਂ ਇਹ ਪੰਜਾਬ ਲਈ ਹੀ ਨਹੀਂ, ਸਗੋਂ ਉੱਤਰ ਪ੍ਰਦੇਸ਼ ਲਈ ਵੀ ਇੱਕ ਕ੍ਰਾਂਤੀਕਾਰੀ ਕਦਮ ਹੋਵੇਗਾ।
ਇਸਤੋਂ ਪਹਿਲਾ ਕਾਂਗਰਸ ਨੇਤਾ ਕਨ੍ਹਈਆ ਕੁਮਾਰ ਵੀ ਸੋਮਵਾਰ ਨੂੰ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਹੋਏ ਅਤੇ ਕਿਹਾ ਕਿ ਭਾਜਪਾ ਅਤੇ ਆਰਐਸਐਸ ਦੋਵੇਂ ਇੱਕ ਹਨ। ਜੇਕਰ ਆਰਐਸਐਸ ਜੜ੍ਹ ਹੈ ਤਾਂ ਭਾਜਪਾ ਇਸ ਦਾ ਫਲ ਹੈ। ਭਾਰਤ ਵਿੱਚ ਆਰਐਸਐਸ ਨੇ ਧਰਮ ਨੂੰ ਜੋੜ ਕੇ ਰਾਜਨੀਤੀ ਕੀਤੀ ਹੈ। ਭਾਜਪਾ ਜੋ ਵੀ ਬੋਲ ਰਹੀ ਹੈ, ਉਹ ਆਰਐਸਐਸ ਵੱਲੋਂ ਹੀ ਕੀਤੀ ਜਾ ਰਹੀ ਹੈ। ਇਸਤੋਂ ਪਹਿਲਾ ਰਾਮ ਮੰਦਰ ਦੇ ਪੁਜਾਰੀ ਨੇ 'ਭਾਰਤ ਜੋੜੋ ਯਾਤਰਾ' ਦਾ ਕੀਤਾ ਸਵਾਗਤ, ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਜੋ ਦੇਸ਼ ਨੂੰ ਪਿਆਰ ਕਰਦੇ ਹਨ, ਸੰਵਿਧਾਨ ਵਿੱਚ ਵਿਸ਼ਵਾਸ ਰੱਖਦੇ ਹਨ, ਜੋ ਏਕਤਾ ਵਿੱਚ ਵਿਸ਼ਵਾਸ ਰੱਖਦੇ ਹਨ, ਸਭ ਦਾ ਆਉਣ ਲਈ ਸਵਾਗਤ ਹੈ ਅਤੇ ਨਾਲ ਆ ਸਕਦੇ ਹਨ।