ਕੇਜਰੀਵਾਲ ਨੇ SC ਭਾਈਚਾਰੇ ਨੂੰ ਦਿੱਤੀਆਂ 5 ਗਰੰਟੀ

ਪੰਜਾਬ ਵਿਧਾਨਸਭਾ ਚੋਣਾਂ ਨੂੰ ਲੈ ਕੇ ਕੇਜਰੀਵਾਲ ਵਲੋਂ ਐੱਸ.ਸੀ ਭਾਈਚਾਰੇ ਨਾਲ ਸੰਬਧਿਤ ਲੋਕਾਂ ਨੂੰ ਵੀ ਸਹੁਲਤਾਵਾਂ ਦੇਣ ਦਾ ਐਲਾਨ
ਕੇਜਰੀਵਾਲ ਨੇ SC ਭਾਈਚਾਰੇ ਨੂੰ ਦਿੱਤੀਆਂ 5 ਗਰੰਟੀ

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਅੱਜ ਐੱਸ.ਸੀ ਭਾਈਚਾਰੇ ਨਾਲ ਸੰਬਧਿਤ ਲੋਕਾਂ ਨੂੰ ਵੀ ਸਹੁਲਤਾਵਾਂ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ। ਕੇਜਰੀਵਾਲ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ SC ਭਾਈਚਾਰੇ ਦੇ ਲੋਕਾਂ ਨੂੰ 5 ਗਰੰਟੀਆਂ ਦਿੱਤੀਆਂ ਜਾਣਗੀਆਂ। ਕੇਜਰੀਵਾਲ ਨੇ ਕਿਹਾ ਕਿ ਪਹਿਲੀ ਗਰੰਟੀ ਅਨੁਸਾਰ ਹਰੇਕ ਬੱਚੇ ਨੂੰ ਚੰਗੀ ਅਤੇ ਮੁਫ਼ਤ ਸਿੱਖਿਆ ਦਿੱਤੀ ਜਾਵੇਗੀ। ਦੂਜੀ ਗਰੰਟੀ ਅਨੁਸਾਰ ਬੱਚਿਆਂ ਦੀ ਕੋਚਿੰਗ ਫੀਸ ਸਰਕਾਰ ਵਲੋਂ ਦਿੱਤੀ ਜਾਵੇਗੀ।

ਕੇਜਰੀਵਾਲ ਨੇ ਕਿਹਾ ਕਿ ਤੀਸਰੀ ਗਰੰਟੀ ਅਨੁਸਾਰ ਸਿੱਖਿਆ ਹਾਸਕ ਕਰਨ ਲਈ ਵਿਦਿਆਰਥੂੀਆਂ ਨੂੰ ਵਿਦੇਸ਼ ਭੇਜੇਗੀ ਸਰਕਾਰ। ਚੌਥੀ ਗਰੰਟੀ ਅਨੁਸਾਰ SC ਭਾਈਚਾਰੇ ਦੇ ਲੋਕਾਂ ਨੂੰ ਸਰਕਾਰ ਬਣਨ ’ਤੇ ਸਾਰੀਆਂ ਸਿਹਤ ਸਹੂਲਤਾਵਾਂ ਬਿਲਕੁਲ ਮੁਫ਼ਤ ਦਿੱਤੀਆਂ ਜਾਣਗੀਆਂ। ਕੇਜਰੀਵਾਲ ਦੇ ਪੰਜਵੀਂ ਗਰੰਟੀ ਦਿੰਦੇ ਹੋਏ ਕਿਹਾ ਕਿ ਜਨਾਨੀਆਂ ਨੂੰ 1000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ।

ਪੰਜਾਬ ਵਿਧਾਨਸਭਾ ਚੋਣਾਂ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਲਗਾਤਾਰ ਪੰਜਾਬ ਦੇ ਦੌਰੇ ਤੇ ਚਲ ਰਹੇ ਹਨ। ਕੇਜਰੀਵਾਲ ਆਏ ਦਿਨ ਪੰਜਾਬ ਦੇ ਲੋਕਾਂ ਨਾਲ ਕੋਈ ਨਾ ਕੋਈ ਵਾਅਦਾ ਕਰਦੇ ਰਹਿੰਦੇ ਹਨ। ਜਿਸ ਨਾਲ ਕੇਜਰੀਵਾਲ ਚਰਚਾ ਚ ਬਣੇ ਰਹਿੰਦੇ ਹਨ। ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਕਈ ਗਰੰਟੀਆਂ ਦੇ ਚੁੱਕੇ ਹਨ। ਹੁਣ ਕੇਜਰੀਵਾਲ ਪੰਜਾਬ ਚ ਅੱਲਗ ਅੱਲਗ ਭਾਈਚਾਰੇ ਨੂੰ ਲੈ ਕੇ ਕਈ ਦਾਅਵੇ ਠੋਕ ਰਹੇ ਹਨ। ਪਿਛਲੇ ਕਈ ਦਿਨਾਂ ਤੋਂ ਪੰਜਾਬ ਚ ਸਿੱਖਿਆ ਤੇ ਮਾਇਨਿੰਗ ਨੂੰ ਲੈ ਕੇ ਵੀ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਕਾਰ ਘਮਾਸਾਨ ਛਿੜਿਆ ਰਿਹਾ। ਜਿਸ ਨਾਲ ਸਾਫ ਨਜ਼ਰ ਆਉਂਦਾ ਹੈ ਕਿ ਚੋਣਾਂ ਚ ਟੱਕਰ ਵੱਡੀ ਹੋਣ ਵਾਲੀ ਹੈ।

Related Stories

No stories found.
logo
Punjab Today
www.punjabtoday.com