ਕੋਟਕਪੂਰਾ ਤੋਂ 'ਆਪ' ਵਿਧਾਇਕ ਕੁਲਤਾਰ ਸੰਧਵਾਂ ਹੋਣਗੇ ਪੰਜਾਬ ਵਿਧਾਨਸਭਾ ਸਪੀਕਰ

'ਆਪ' ਦੇ ਵਿਧਾਨ ਸਭਾ 'ਚ 117 'ਚੋਂ 92 ਵਿਧਾਇਕ ਹਨ, ਇਸ ਲਈ ਸਾਧਵਾਂ ਨੂੰ ਸਪੀਕਰ ਚੁਣਿਆ ਜਾਣਾ ਤੈਅ ਹੈ। ਇਸ ਤੋਂ ਬਾਅਦ ਰਾਜਪਾਲ ਬੀ.ਐੱਲ. ਪੁਰੋਹਿਤ ਦੁਪਹਿਰ ਕਰੀਬ 2 ਵਜੇ ਵਿਧਾਨ ਸਭਾ ਨੂੰ ਸੰਬੋਧਨ ਕਰਨਗੇ।
ਕੋਟਕਪੂਰਾ ਤੋਂ 'ਆਪ' ਵਿਧਾਇਕ ਕੁਲਤਾਰ ਸੰਧਵਾਂ ਹੋਣਗੇ ਪੰਜਾਬ ਵਿਧਾਨਸਭਾ ਸਪੀਕਰ

ਪੰਜਾਬ ਚੋਣਾਂ ਵਿਚ ਧਮਾਕੇਦਾਰ ਜਿੱਤ ਤੋਂ ਬਾਅਦ 'ਆਪ' ਦੇ ਵਿਧਾਇਕਾਂ ਦੇ ਹੋਂਸਲੇ ਬੁਲੰਦ ਹਨ। 16ਵੀਂ ਪੰਜਾਬ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਦੇ ਪਹਿਲੇ ਦਿਨ 117 ਨਵੇਂ ਚੁਣੇ ਗਏ ਵਿਧਾਇਕਾਂ ਨੂੰ ਸਦਨ ਵਿੱਚ ਸਹੁੰ ਚੁਕਾਈ ਗਈ ਸੀ। ਇਸ ਦੇ ਨਾਲ ਹੀ ਸਰਕਾਰ ਵੱਲੋਂ ਸੈਸ਼ਨ ਨੂੰ ਤਿੰਨ ਦਿਨ ਚਲਾਉਣ ਦਾ ਫੈਸਲਾ ਕੀਤਾ ਗਿਆ।

ਸੈਸ਼ਨ ਕਾਰਨ ਸਾਰੇ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਸਰਕਾਰ ਵੱਲੋਂ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਕਿਸੇ ਵੀ ਹਾਲਤ ਵਿੱਚ ਸੈਸ਼ਨ ਦੌਰਾਨ ਗੈਰਹਾਜ਼ਰ ਨਹੀਂ ਰਹਿਣਗੇ। ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਦੂਜਾ ਦਿਨ ਹੈ। ਇਸ ਦੀ ਕਾਰਵਾਈ ਸਵੇਰੇ 11 ਵਜੇ ਸ਼ੁਰੂ ਹੋਵੇਗੀ।

ਸਭ ਤੋਂ ਪਹਿਲਾਂ ਵਿਧਾਨ ਸਭਾ ਦੇ ਸਪੀਕਰ ਦੀ ਚੋਣ ਕੀਤੀ ਜਾਵੇਗੀ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੋਟਕਪੂਰਾ ਤੋਂ ਦੂਜੀ ਵਾਰ ਵਿਧਾਇਕ ਬਣੇ ਕੁਲਤਾਰ ਸਾਧਵਾਂ ਦਾ ਨਾਂ ਸਪੀਕਰ ਲਈ ਤੈਅ ਕੀਤਾ ਹੈ। 'ਆਪ' ਦੇ ਵਿਧਾਨ ਸਭਾ 'ਚ 117 'ਚੋਂ 92 ਵਿਧਾਇਕ ਹਨ, ਇਸ ਲਈ ਸਾਧਵਾਂ ਨੂੰ ਸਪੀਕਰ ਚੁਣਿਆ ਜਾਣਾ ਤੈਅ ਹੈ। ਇਸ ਤੋਂ ਬਾਅਦ ਰਾਜਪਾਲ ਬੀ.ਐੱਲ. ਪੁਰੋਹਿਤ ਦੁਪਹਿਰ ਕਰੀਬ 2 ਵਜੇ ਵਿਧਾਨ ਸਭਾ ਨੂੰ ਸੰਬੋਧਨ ਕਰਨਗੇ।

ਭਲਕੇ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਤੀਜਾ ਅਤੇ ਆਖਰੀ ਦਿਨ ਹੋਵੇਗਾ। ਜਿਸ ਦੀ ਸ਼ੁਰੂਆਤ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਹੋਵੇਗੀ। ਇਸ ਤੋਂ ਬਾਅਦ ਧੰਨਵਾਦ ਦਾ ਮਤਾ ਅਤੇ ਰਾਜਪਾਲ ਦੇ ਭਾਸ਼ਣ 'ਤੇ ਬਹਿਸ ਹੋਵੇਗੀ। ਇਸ ਤੋਂ ਬਾਅਦ, 2021-22 ਲਈ ਪੂਰਕ ਅਨੁਮਾਨਾਂ ਦੇ ਨਾਲ ਖਾਤੇ 'ਤੇ ਵੋਟ ਪੇਸ਼ ਕੀਤੀ ਜਾਵੇਗੀ।

ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਪਹਿਲੇ ਦਿਨ 17 ਮਾਰਚ ਨੂੰ 117 ਵਿਧਾਇਕਾਂ ਨੂੰ ਸਹੁੰ ਚੁਕਾਈ ਗਈ। ਹਾਲਾਂਕਿ ਭਾਜਪਾ ਦੇ ਅਸ਼ਵਨੀ ਸ਼ਰਮਾ, ਅਕਾਲੀ ਦਲ ਦੀ ਗਿਆਨ ਕੌਰ ਮਜੀਠੀਆ ਸਮੇਤ ਕੁਝ ਵਿਧਾਇਕਾਂ ਨੇ ਸਹੁੰ ਨਹੀਂ ਚੁੱਕੀ। ਉਨ੍ਹਾਂ ਨੂੰ ਵੀ ਅੱਜ ਸਹੁੰ ਚੁਕਾਈ ਜਾਵੇਗੀ। 18 ਤੋਂ 20 ਮਾਰਚ ਤੱਕ ਛੁੱਟੀ ਹੋਣ ਕਾਰਨ ਤਿੰਨ ਦਿਨ ਕੋਈ ਵਿਧਾਨ ਸਭਾ ਦੀ ਕਾਰਵਾਈ ਨਹੀਂ ਹੋਈ ਸੀ।

Related Stories

No stories found.
logo
Punjab Today
www.punjabtoday.com