ਸਲਮਾਨ ਰੇਕੀ : ਮੁੰਬਈ ਪੁਲਿਸ ਮੂਸੇਵਾਲਾ ਦੇ ਕਾਤਲ ਪੰਡਿਤ ਤੋਂ ਕਰੇਗੀ ਪੁੱਛਗਿੱਛ

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਲਾਰੈਂਸ ਗੈਂਗ ਨੇ ਸਲਮਾਨ ਖਾਨ ਨੂੰ ਮਾਰਨ ਦੀ ਯੋਜਨਾ ਬਣਾਈ ਸੀ। ਕਪਿਲ ਪੰਡਿਤ ਤੋਂ ਪੁੱਛ-ਗਿੱਛ ਕਰਨ ਲਈ ਮੁੰਬਈ ਪੁਲਿਸ ਪੰਜਾਬ ਪਹੁੰਚੀ ਹੈ।
ਸਲਮਾਨ ਰੇਕੀ : ਮੁੰਬਈ ਪੁਲਿਸ ਮੂਸੇਵਾਲਾ ਦੇ ਕਾਤਲ ਪੰਡਿਤ ਤੋਂ ਕਰੇਗੀ ਪੁੱਛਗਿੱਛ

ਸਲਮਾਨ ਖਾਨ ਕਾਫੀ ਸਮੇਂ ਤੋਂ ਲਾਰੈਂਸ ਗੈਂਗ ਦੇ ਨਿਸ਼ਾਨੇ ਤੇ ਹਨ। ਸਲਮਾਨ ਖਾਨ ਦੀ ਰੇਕੀ ਮਾਮਲੇ ਦੀ ਜਾਂਚ ਲਈ ਮੁੰਬਈ ਪੁਲਿਸ ਪੰਜਾਬ ਪਹੁੰਚ ਗਈ ਹੈ। ਮੂਸੇਵਾਲਾ ਕਤਲ ਕਾਂਡ 'ਚ ਗ੍ਰਿਫਤਾਰ ਕਪਿਲ ਪੰਡਿਤ ਤੋਂ ਪੁੱਛ-ਗਿੱਛ ਕਰਨ ਲਈ ਮੁੰਬਈ ਪੁਲਸ ਪੰਜਾਬ ਪਹੁੰਚੀ ਹੈ।

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੈਂਗਸਟਰ ਲਾਰੈਂਸ ਅਤੇ ਗੋਲਡੀ ਬਰਾੜ ਨੇ ਸਲਮਾਨ ਖਾਨ ਨੂੰ ਮਾਰਨ ਦੀ ਯੋਜਨਾ ਬਣਾਈ ਸੀ। ਪਲਾਨ ਏ ਫੇਲ ਹੋਣ ਤੋਂ ਬਾਅਦ ਪਲਾਨ ਬੀ ਵੀ ਤਿਆਰ ਕੀਤਾ ਗਿਆ ਸੀ। ਇਸ ਗੱਲ ਦਾ ਖੁਲਾਸਾ ਨੇਪਾਲ ਬਾਰਡਰ ਤੋਂ ਗ੍ਰਿਫਤਾਰ ਕੀਤੇ ਗਏ, ਗੈਂਗਸਟਰ ਕਪਿਲ ਪੰਡਿਤ ਨੇ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਦੀ ਪੁੱਛਗਿੱਛ ਦੌਰਾਨ ਕੀਤਾ।

ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ 'ਚ ਗੈਂਗਸਟਰ ਕਪਿਲ ਲਗਾਤਾਰ ਕਈ ਖੁਲਾਸੇ ਕਰ ਰਿਹਾ ਹੈ। ਇਸ ਦੌਰਾਨ ਹੁਣ ਮੁੰਬਈ ਪੁਲਿਸ ਪੰਜਾਬ ਪਹੁੰਚ ਗਈ ਹੈ। ਮੁੰਬਈ ਪੁਲਿਸ ਕਪਿਲ ਪੰਡਿਤ ਤੋਂ ਪੁੱਛਗਿੱਛ ਕਰੇਗੀ। ਪੁੱਛਗਿੱਛ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਸਲਮਾਨ ਖਾਨ ਨੂੰ ਮਾਰਨ ਦੀ ਯੋਜਨਾ ਕਿਵੇਂ ਬਣਾਈ ਗਈ ਸੀ।

ਇਸ ਪਲਾਨ ਨੂੰ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਅਤੇ ਲਾਰੈਂਸ ਗੈਂਗ ਦੇ ਸ਼ੂਟਰ ਨੇ ਬਣਾਇਆ ਸੀ। ਸਲਮਾਨ ਖਾਨ ਦੀ ਰੇਕੀ ਵੀ ਕੀਤੀ ਗਈ ਸੀ। ਸ਼ੂਟਰਾਂ ਨੇ ਪ੍ਰਸ਼ੰਸਕ ਬਣ ਕੇ ਸਲਮਾਨ ਖਾਨ ਦੇ ਗਾਰਡਾਂ ਨਾਲ ਦੋਸਤੀ ਕੀਤੀ। ਕਪਿਲ ਪੰਡਿਤ ਕਰੀਬ ਡੇਢ ਮਹੀਨੇ ਤੱਕ ਮੁੰਬਈ 'ਚ ਕਿਰਾਏ ਦੇ ਕਮਰੇ 'ਚ ਰਹੇ ਅਤੇ ਸਲਮਾਨ ਦੀ ਰੇਕੀ ਕੀਤੀ। ਕਿਸੇ ਕਾਰਨ ਸਲਮਾਨ ਖਾਨ 'ਤੇ ਹਮਲਾ ਨਹੀਂ ਹੋਇਆ। ਸਲਮਾਨ ਖਾਨ ਪਿਛਲੇ 4 ਸਾਲਾਂ ਤੋਂ ਲਾਰੈਂਸ ਗੈਂਗ ਦੇ ਨਿਸ਼ਾਨੇ 'ਤੇ ਹਨ। ਇਸ ਗਿਰੋਹ ਨੇ ਇਨ੍ਹਾਂ ਸਾਲਾਂ ਵਿੱਚ ਅਦਾਕਾਰ ਨੂੰ ਮਾਰਨ ਦੀਆਂ ਪਹਿਲਾ ਵੀ 4 ਕੋਸ਼ਿਸ਼ਾਂ ਕੀਤੀਆਂ।

ਗੈਂਗਸਟਰ ਕਪਿਲ ਪੰਡਿਤ ਨੇ ਪਨਵੇਲ ਫਾਰਮ ਹਾਊਸ 'ਤੇ ਸਲਮਾਨ ਨੂੰ ਮਾਰਨਾ ਸੀ। ਇਸ ਦੇ ਲਈ ਸੰਪਤ ਨਹਿਰਾ ਨੂੰ ਹਥਿਆਰਾਂ ਸਮੇਤ ਮੁੰਬਈ ਭੇਜਿਆ ਗਿਆ ਸੀ, ਪਰ ਕਿਸੇ ਨਾ ਕਿਸੇ ਕਾਰਨ ਇਹ ਯੋਜਨਾ ਅਸਫਲ ਹੋ ਜਾਂਦੀ ਸੀ । ਕਪਿਲ ਪੰਡਿਤ, ਸੰਤੋਸ਼ ਜਾਧਵ, ਦੀਪਕ ਮੁੰਡੀ ਅਤੇ ਹੋਰ ਨਿਸ਼ਾਨੇਬਾਜ਼ ਪਨਵੇਲ, ਮੁੰਬਈ ਵਿੱਚ ਕਿਰਾਏ ਦੇ ਕਮਰੇ ਵਿੱਚ ਰਹੇ। ਇੱਥੇ ਸਲਮਾਨ ਦਾ ਫਾਰਮ ਹਾਊਸ ਹੈ। ਉਹ ਕਰੀਬ ਡੇਢ ਮਹੀਨਾ ਰਹੇ।

ਲਾਰੈਂਸ ਗੈਂਗ ਦੇ ਸ਼ੂਟਰ ਸਲਮਾਨ 'ਤੇ ਹਮਲਾ ਕਰਨ ਲਈ ਛੋਟੇ ਹਥਿਆਰ, ਪਿਸਤੌਲ ਅਤੇ ਕਾਰਤੂਸ ਲੈ ਕੇ ਆਏ ਸਨ। ਖਬਰਾਂ ਮੁਤਾਬਕ ਸ਼ੂਟਰਾਂ ਨੂੰ ਇਹ ਵੀ ਪਤਾ ਲੱਗਾ ਹੈ ਕਿ ਸਲਮਾਨ ਖਾਨ ਹਿੱਟ ਐਂਡ ਰਨ ਕੇਸ ਦੇ ਬਾਅਦ ਤੋਂ ਹੀ ਗੱਡੀ ਦੀ ਸਪੀਡ ਘੱਟ ਰੱਖ ਰਹੇ ਹਨ। ਸਲਮਾਨ ਜਦੋਂ ਵੀ ਪਨਵੇਲ ਸਥਿਤ ਉਨ੍ਹਾਂ ਦੇ ਫਾਰਮ ਹਾਊਸ 'ਤੇ ਆਉਂਦੇ ਸਨ ਤਾਂ ਸ਼ੇਰਾ ਉਨ੍ਹਾਂ ਦੇ ਨਾਲ ਮੌਜੂਦ ਹੁੰਦੇ ਸੀ ।

ਸਲਮਾਨ ਦੇ ਕਾਲੇ ਹਿਰਨ ਸ਼ਿਕਾਰ ਮਾਮਲੇ ਨੂੰ ਲੈ ਕੇ ਲਾਰੇਂਸ ਨਾਰਾਜ਼ ਹੈ। ਉਦੋਂ ਤੋਂ ਉਹ ਸਲਮਾਨ ਨੂੰ ਮਾਰਨਾ ਚਾਹੁੰਦਾ ਹੈ। ਸਲਮਾਨ 24 ਸਾਲਾਂ ਤੋਂ ਹਿਰਨ ਮਾਮਲੇ 'ਚ ਅਦਾਲਤ ਦੇ ਚੱਕਰ ਕੱਟ ਰਹੇ ਹਨ। ਹਾਲ ਹੀ ਵਿੱਚ ਲਾਰੈਂਸ ਨੇ ਮੰਨਿਆ ਕਿ ਉਸਦਾ ਭਾਈਚਾਰਾ ਕਾਲੇ ਹਿਰਨ ਦੇ ਸ਼ਿਕਾਰ ਦੇ ਖਿਲਾਫ ਹੈ। ਇਸ ਕਾਰਨ ਉਹ ਸਲਮਾਨ ਨੂੰ ਮਾਰਨਾ ਚਾਹੁੰਦਾ ਹੈ। ਇਸ ਦੇ ਲਈ ਸ਼ੂਟਰ ਵੀ ਭੇਜੇ ਗਏ ਸਨ।

Related Stories

No stories found.
logo
Punjab Today
www.punjabtoday.com