ਜਲੰਧਰ ਦੇ ਦਿਓਲ ਨਗਰ 'ਚ ਵੜਿਆ ਤੇਂਦੂਆ, ਲੋਕਾਂ 'ਚ ਦਹਿਸ਼ਤ ਦਾ ਮਾਹੌਲ

ਜਿਸ ਸਮੇਂ ਤੇਂਦੂਆ ਗਲੀ ਵਿੱਚ ਵੜਿਆ ਉਸ ਸਮੇਂ ਉੱਥੇ ਕੋਈ ਵੀ ਮੌਜੂਦ ਨਹੀਂ ਸੀ, ਨਹੀਂ ਤਾਂ ਤੇਂਦੂਆ ਕਿਸੇ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਸੀ।
ਜਲੰਧਰ ਦੇ ਦਿਓਲ ਨਗਰ 'ਚ ਵੜਿਆ ਤੇਂਦੂਆ, ਲੋਕਾਂ 'ਚ ਦਹਿਸ਼ਤ ਦਾ ਮਾਹੌਲ
Updated on
2 min read

ਜਲੰਧਰ ਸ਼ਹਿਰ ਵਿਚ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ। ਪੰਜਾਬ ਦੇ ਜਲੰਧਰ ਦੇ ਦਿਓਲ ਨਗਰ 'ਚ ਤੇਂਦੂਆ ਦੇਖਿਆ ਗਿਆ ਹੈ। ਇੱਕ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਤੇਂਦੂਆ ਦੀਆਂ ਸਾਰੀਆਂ ਗਤੀਵਿਧੀਆਂ ਕੈਦ ਹੋ ਗਈਆਂ। ਜਿਸ ਸਮੇਂ ਤੇਂਦੂਆ ਗਲੀ ਵਿੱਚ ਵੜਿਆ ਉਸ ਸਮੇਂ ਉੱਥੇ ਕੋਈ ਵੀ ਮੌਜੂਦ ਨਹੀਂ ਸੀ, ਨਹੀਂ ਤਾਂ ਤੇਂਦੂਆ ਕਿਸੇ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਸੀ।

ਦਿਓਲ ਨਗਰ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਚੀਤਾ ਕੈਦ ਹੋ ਗਿਆ, ਪਰ ਇਸ ਦੇ ਟਿਕਾਣੇ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ, ਕਿ ਇਹ ਕਿਥੋਂ ਆਇਆ ਸੀ। ਗਲੀ ਵਿੱਚ ਚੱਕਰ ਲਗਾਉਣ ਤੋਂ ਬਾਅਦ, ਤੇਂਦੂਆ ਅਚਾਨਕ ਗਾਇਬ ਹੋ ਗਿਆ। ਲੋਕਾਂ ਨੇ ਇਸ ਦੀ ਸੂਚਨਾ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਇਹ ਜੰਗਲ ਤੋਂ ਭਟਕ ਕੇ ਇੱਥੇ ਪਹੁੰਚਿਆ ਹੋਵੇ। ਇਸ ਨੂੰ ਵਿਭਾਗ ਲੱਭ ਰਿਹਾ ਹੈ।

ਜੰਗਲੀ ਜਾਨਵਰ ਅਕਸਰ ਸ਼ਹਿਰ ਵਿੱਚ ਦਾਖਲ ਹੋ ਜਾਂਦੇ ਹਨ। ਸ਼ਹਿਰ ਵਿੱਚ ਜੰਗਲੀ ਜਾਨਵਰਾਂ ਦੇ ਪਹੁੰਚਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਸ਼ਹਿਰ ਦੇ ਬਾਹਰਲੇ ਹਿੱਸੇ, ਜੋ ਹੁਸ਼ਿਆਰਪੁਰ ਵੱਲ ਹਨ, 'ਚ ਕਈ ਸਾਂਭਰ ਦੇਖੇ ਗਏ ਹਨ। ਪਿਛਲੇ ਦਿਨੀਂ ਸਾਂਭਰ ਵੀ ਸ਼ਹਿਰ ਦੇ ਵਿਚਕਾਰੋਂ ਤੰਗ ਗਲੀਆਂ ਨਾਲ ਅਟਾਰੀ ਬਾਜ਼ਾਰ ਵਿੱਚ ਦਾਖ਼ਲ ਹੋ ਗਿਆ ਸੀ। ਜਿਸ ਨੂੰ ਵਣ ਵਿਭਾਗ ਦੇ ਮੁਲਾਜ਼ਮਾਂ ਨੇ ਸਖ਼ਤ ਮਿਹਨਤ ਤੋਂ ਬਾਅਦ ਜਾਲ ਵਿੱਚ ਫਸਾ ਕੇ ਕਾਬੂ ਕੀਤਾ ਸੀ।

ਜਲੰਧਰ ਸ਼ਹਿਰ ਦੇ ਲੰਮਾ ਪਿੰਡ ਵਿੱਚ ਵੀ ਚਾਰ ਸਾਲ ਪਹਿਲਾਂ ਇੱਕ ਤੇਂਦੂਆ ਜੰਗਲ ਵਿੱਚੋਂ ਭਟਕ ਕੇ ਵੜ ਗਿਆ ਸੀ। ਇਹ ਤੇਂਦੁਆ ਸਵੇਰੇ ਕਰੀਬ 9 ਵਜੇ ਅੰਦਰ ਦਾਖਲ ਹੋਇਆ ਅਤੇ ਕਾਫੀ ਦਹਿਸ਼ਤ ਫੈਲ ਗਈ ਸੀ। ਤੇਂਦੁਆ ਦੇ ਇਸ ਹਮਲੇ 'ਚ ਕਰੀਬ 5 ਲੋਕ ਜ਼ਖਮੀ ਹੋ ਗਏ। ਤੇਂਦੁਆ ਕਾਰਨ 14 ਘੰਟੇ ਤੱਕ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ। ਜਲੰਧਰ ਅਤੇ ਚੰਡੀਗੜ੍ਹ ਤੋਂ ਪਹੁੰਚੀਆਂ ਜੰਗਲਾਤ ਵਿਭਾਗ ਦੀਆਂ ਟੀਮਾਂ ਨੇ ਤੇਂਦੁਆ ਨੂੰ ਟਰੈਂਕਿਊਲਾਈਜ਼ਰ ਫਾਇਰ ਨਾਲ ਦਾਗ ਕੇ ਬੇਹੋਸ਼ ਕਰਨ ਤੋਂ ਬਾਅਦ ਕਾਬੂ ਕਰ ਲਿਆ ਸੀ।

ਸ਼ਹਿਰ ਵਿੱਚ ਜੰਗਲੀ ਜਾਨਵਰਾਂ ਦੇ ਪਹੁੰਚਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਸ਼ਹਿਰ ਦੇ ਬਾਹਰਲੇ ਹਿੱਸੇ, ਜੋ ਹੁਸ਼ਿਆਰਪੁਰ ਵੱਲ ਹਨ, 'ਚ ਕਈ ਸਾਂਭਰ ਦੇਖੇ ਹਨ। ਪਿਛਲੇ ਦਿਨੀਂ ਸਾਂਭਰ ਵੀ ਸ਼ਹਿਰ ਦੇ ਵਿਚਕਾਰੋਂ ਤੰਗ ਗਲੀਆਂ ਨਾਲ ਅਟਾਰੀ ਬਾਜ਼ਾਰ ਵਿੱਚ ਦਾਖ਼ਲ ਹੋ ਗਿਆ ਸੀ। ਜਿਸ ਨੂੰ ਵਣ ਵਿਭਾਗ ਦੇ ਮੁਲਾਜ਼ਮਾਂ ਨੇ ਸਖ਼ਤ ਮਿਹਨਤ ਤੋਂ ਬਾਅਦ ਜਾਲ ਵਿੱਚ ਫਸਾ ਕੇ ਕਾਬੂ ਕੀਤਾ ਸੀ।

Related Stories

No stories found.
logo
Punjab Today
www.punjabtoday.com