ਸ਼ਹੀਦ ਮਨਦੀਪ ਦੇ ਨਾਂ 'ਤੇ ਪਿੰਡ ਚੰਨਕੋਈਆਂ 'ਚ ਬਣਾਈ ਜਾਵੇਗੀ ਲਾਇਬ੍ਰੇਰੀ

ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਮਨਦੀਪ ਆਪਣੇ ਜੱਦੀ ਪਿੰਡ ਤੋਂ ਹਰ ਰੋਜ਼ 1.5 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਸਕੂਲ ਜਾਂਦਾ ਸੀ, ਕਿਉਂਕਿ ਉਸ ਸਮੇਂ ਉਸਦੇ ਪਿੰਡ 'ਚ ਕੋਈ ਹਾਈ ਸਕੂਲ ਨਹੀਂ ਸੀ।
ਸ਼ਹੀਦ ਮਨਦੀਪ ਦੇ ਨਾਂ 'ਤੇ ਪਿੰਡ ਚੰਨਕੋਈਆਂ 'ਚ  ਬਣਾਈ ਜਾਵੇਗੀ ਲਾਇਬ੍ਰੇਰੀ

ਪਿੱਛਲੇ ਦਿਨੀ ਜੰਮੂ-ਕਸ਼ਮੀਰ ਦੇ ਪੁੰਛ ਇਲਾਕੇ 'ਚ ਪੰਜਾਬ ਦੇ 5 ਨੌਜਵਾਨ ਸ਼ਹੀਦ ਹੋ ਗਏ ਸਨ। ਜੰਮੂ-ਕਸ਼ਮੀਰ ਦੇ ਪੁੰਛ ਸੈਕਟਰ 'ਚ ਅੱਤਵਾਦੀ ਹਮਲੇ ਦੌਰਾਨ ਲੁਧਿਆਣਾ ਦਾ ਜਵਾਨ ਮਨਦੀਪ ਸਿੰਘ ਸ਼ਹੀਦ ਹੋ ਗਿਆ ਸੀ। ਮਨਦੀਪ ਸਿੰਘ ਦਾ ਦੋ ਦਿਨ ਪਹਿਲਾਂ ਉਨ੍ਹਾਂ ਦੇ ਪਿੰਡ ਚੰਨਕੋਈਆਂ ਵਿਖੇ ਸਰਕਾਰੀ ਸਨਮਾਨਾਂ ਨਾਲ ਸੰਸਕਾਰ ਕੀਤਾ ਗਿਆ ਸੀ।

ਬਹਾਦਰ ਮਨਦੀਪ ਸਿੰਘ 20 ਅਪ੍ਰੈਲ ਨੂੰ ਸ਼ਹੀਦ ਹੋਏ ਸਨ। ਹੁਣ ਸ਼ਹੀਦ ਦੇ ਪਿੰਡ ਵਿੱਚ ਬਣੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਅਤੇ ਪਿੰਡ ਵਾਸੀਆਂ ਨੇ ਐਲਾਨ ਕੀਤਾ ਹੈ ਕਿ ਉਹ ਸਕੂਲ ਦੇ ਗਲਿਆਰੇ ਵਿੱਚ ਮਨਦੀਪ ਸਿੰਘ ਦੀ ਤਸਵੀਰ ਲਗਾਉਣਗੇ ਅਤੇ ਉਨ੍ਹਾਂ ਦੇ ਨਾਂ 'ਤੇ ਲਾਇਬ੍ਰੇਰੀ ਵੀ ਬਣਾਈ ਜਾਵੇਗੀ। ਮਨਦੀਪ ਸਿੰਘ ਪਿੰਡ ਦੇ ਇਸ ਸਰਕਾਰੀ ਸਕੂਲ ਵਿੱਚ ਪੜ੍ਹਦਾ ਸੀ। ਪ੍ਰਬੰਧਕਾਂ ਵੱਲੋਂ ਸ਼ਹੀਦ ਸਾਬਕਾ ਵਿਦਿਆਰਥੀ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਪਿੰਡ ਅਤੇ ਆਸ-ਪਾਸ ਦੇ ਇਲਾਕੇ ਦੇ ਲੋਕ ਇਕੱਠੇ ਹੋਏ।

ਮਨਦੀਪ ਨੇ 2003 ਵਿੱਚ ਸ਼ਾਹਪੁਰ ਸਰਕਾਰੀ ਸਕੂਲ ਤੋਂ ਦਸਵੀਂ ਪਾਸ ਕੀਤੀ ਸੀ । ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੀਆਂ ਕਵਿਤਾਵਾਂ ਅਤੇ ਗੀਤਾਂ ਸਮੇਤ ਸਵੈ-ਲਿਖਤ ਗੀਤ ਵੀ ਸੁਣਾਏ। ਸ਼ਹੀਦ ਦੀ ਯਾਦ ਵਿੱਚ ਮੌਨ ਵੀ ਧਾਰਿਆ ਗਿਆ। ਮਨਦੀਪ ਸਿੰਘ (38) ਦਾ ਜਨਮ ਪਾਇਲ ਦੇ ਪਿੰਡ ਚੰਨਕੋਈਆਂ ਕਲਾਂ ਵਿੱਚ ਹੋਇਆ ਸੀ ਅਤੇ ਉਸ ਨੇ 8ਵੀਂ ਜਮਾਤ ਤੱਕ ਆਪਣੇ ਜੱਦੀ ਸ਼ਹਿਰ ਵਿੱਚ ਮਿਡਲ ਸਕੂਲ ਵਿੱਚ ਪੜ੍ਹਾਈ ਕੀਤੀ ਸੀ। ਇਸ ਤੋਂ ਬਾਅਦ ਉਸਨੇ ਸ਼ਾਹਪੁਰ ਦੇ ਸਕੂਲ ਵਿੱਚ 9ਵੀਂ ਅਤੇ 10ਵੀਂ ਜਮਾਤ ਲਈ ਦਾਖਲਾ ਲਿਆ ਸੀ।

ਮਨਦੀਪ 12ਵੀਂ ਪਾਸ ਕਰਨ ਤੋਂ ਬਾਅਦ ਸਾਲ 2005 ਵਿੱਚ ਭਾਰਤੀ ਫੌਜ ਵਿੱਚ ਭਰਤੀ ਹੋਇਆ ਸੀ। ਉਹ 49 ਰਾਸ਼ਟਰੀ ਰਾਈਫਲਜ਼ ਵਿੱਚ ਸੇਵਾ ਨਿਭਾ ਰਿਹਾ ਸੀ ਅਤੇ ਉਸਦੀ ਪਹਿਲੀ ਪੋਸਟਿੰਗ ਫਤਿਹਗੜ੍ਹ, ਉੱਤਰ ਪ੍ਰਦੇਸ਼ ਵਿੱਚ ਹੋਈ ਸੀ। ਸਕੂਲ ਦੇ ਪ੍ਰਿੰਸੀਪਲ ਦਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਮਨਦੀਪ ਆਪਣੇ ਜੱਦੀ ਪਿੰਡ ਤੋਂ ਹਰ ਰੋਜ਼ 1.5 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਸਕੂਲ ਜਾਂਦਾ ਸੀ, ਕਿਉਂਕਿ ਉਸ ਸਮੇਂ ਇੱਥੇ ਕੋਈ ਹਾਈ ਸਕੂਲ ਨਹੀਂ ਸੀ। ਪਿੰਡ ਵਾਸੀ, ਅਧਿਆਪਕਾਂ ਦੇ ਨਾਲ-ਨਾਲ ਵਿਦਿਆਰਥੀ ਮਨਦੀਪ ਸਿੰਘ 'ਤੇ ਮਾਣ ਮਹਿਸੂਸ ਕਰ ਰਹੇ ਹਨ। ਸ਼ਹੀਦ ਦੀ ਯਾਦ ਨੂੰ ਸ਼ਰਧਾਂਜਲੀ ਦੇਣ ਲਈ ਸਕੂਲ ਪ੍ਰਬੰਧਕਾਂ ਵੱਲੋਂ ਸਕੂਲ ਦੀ ਲਾਇਬ੍ਰੇਰੀ ਜਿਸ ਦਾ ਉਦਘਾਟਨ ਆਉਣ ਵਾਲੇ ਦਿਨਾਂ ਵਿੱਚ ਕੀਤਾ ਜਾਣਾ ਹੈ, ਨੂੰ ਸਮਰਪਿਤ ਕਰਕੇ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਉੱਚ ਅਧਿਕਾਰੀਆਂ ਵਲੋਂ ਤਜਵੀਜ਼ ਦਿੱਤੀ ਜਾਵੇਗੀ।

Related Stories

No stories found.
logo
Punjab Today
www.punjabtoday.com