ਆਪਣੇ ਆਪ ਲਈ ਵੋਟ ਨਾਂ ਪਾ ਸਕੇ ਪੰਜਾਬ ਦੇ ਕਈ ਉਮੀਦਵਾਰ

ਇਸਦਾ ਕਾਰਨ ਇਹ ਹੈ ਕਿ ਜਿਸ ਸੀਟ ਤੋਂ ਇਹ ਨੇਤਾ ਚੋਣ ਲੜ ਰਹੇ ਹਨ, ਉੱਥੇ ਉਨ੍ਹਾਂ ਦੀ ਆਪਣੀ ਵੋਟ ਨਹੀਂ ਬਣੀ ਹੋਈ।
ਆਪਣੇ ਆਪ ਲਈ ਵੋਟ ਨਾਂ ਪਾ ਸਕੇ ਪੰਜਾਬ ਦੇ ਕਈ ਉਮੀਦਵਾਰ

ਜਿੱਥੇ ਚੁਣਾਵੀ ਜਿੱਤ-ਹਾਰ ਲਈ ਇੱਕ-ਇੱਕ ਵੋਟ ਜ਼ਰੂਰੀ ਹੁੰਦਾ ਹੈ, ਉੱਥੇ ਹੀ ਪੰਜਾਬ 'ਚ ਵੱਖ-ਵੱਖ ਪਾਰਟੀਆਂ ਦੇ ਮੁੱਖ ਮੰਤਰੀ ਚੇਹਰੇ ਆਪਣੇ ਲਈ ਵੋਟ ਨਹੀਂ ਪਾ ਸਕੇ।

ਦਰਅਸਲ, ਜਿਸ ਸੀਟ ਤੋਂ ਇਹ ਆਗੂ ਚੋਣ ਲੜ ਰਹੇ ਹਨ, ਉੱਥੇ ਉਹਨਾਂ ਦੀ ਆਪਣੀ ਵੋਟ ਨਹੀਂ ਹੈ। ਇੱਥੋਂ ਤੱਕ ਕਿ ਉਹਨਾਂ ਦੇ ਆਪਣੇ ਪਰਿਵਾਰ ਦੀ ਵੋਟ ਵੀ ਉੱਥੇ ਨਹੀਂ ਬਣੀ। ਪੰਜਾਬ ਵਿੱਚ ਇਸ ਵਾਰ ਚੋਣਾਂ ਲਈ ਮੁੱਖ ਮੰਤਰੀ ਚਰਨਜੀਤ ਚੰਨੀ ਵੀ ਮੁੱਖ ਮੰਤਰੀ ਦਾ ਚਿਹਰਾ ਹਨ। ਉਹ ਭਦੌੜ ਅਤੇ ਚਮਕੌਰ ਸਾਹਿਬ ਸੀਟ ਤੋਂ ਚੋਣ ਲੜ ਰਹੇ ਹਨ। ਪਰ ਉਨ੍ਹਾਂ ਦੀ ਆਪਣੀ ਵੋਟ ਖਰੜ ਵਿਧਾਨ ਸਭਾ ਚ ਬਣੀ ਹੋਈ ਹੈ।

ਇਸ ਦੇ ਨਾਲ ਹੀ ਭਗਵੰਤ ਮਾਨ ਧੂਰੀ ਵਿਧਾਨ ਸਭਾ ਸੀਟ ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਨੂੰ ਆਮ ਆਦਮੀ ਪਾਰਟੀ (ਆਪ) ਦਾ ਮੁੱਖ ਮੰਤਰੀ ਚਿਹਰਾ ਬਣਾਇਆ ਗਿਆ ਹੈ। ਉਨ੍ਹਾਂ ਦੀ ਵੋਟ ਮੋਹਾਲੀ ਵਿੱਚ ਹੈ। ਉਹਨਾਂ ਨੇ ਵੀ ਧੂਰੀ ਤੋਂ ਮੋਹਾਲੀ ਆ ਕੇ ਆਪਣੀ ਵੋਟ ਪਾਈ ਹੈ।

ਅਕਾਲੀ ਦਲ-ਬਸਪਾ ਗਠਜੋੜ ਦਾ ਮੁੱਖ ਮੰਤਰੀ ਚਿਹਰਾ ਸੁਖਬੀਰ ਬਾਦਲ ਹਨ। ਉਹ ਜਲਾਲਾਬਾਦ ਸੀਟ ਤੋਂ ਚੋਣ ਲੜ ਰਹੇ ਹਨ। ਪਰ ਉਨ੍ਹਾਂ ਦੀ ਵੋਟ ਬਾਦਲ ਪਿੰਡ ਵਿੱਚ ਹੈ, ਜੋ ਲੰਬੀ ਵਿਧਾਨ ਸਭਾ ਸੀਟ ਅਧੀਨ ਆਉਂਦਾ ਹੈ। ਸੁਖਬੀਰ ਬਾਦਲ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਇੱਥੋਂ ਚੋਣ ਲੜ ਰਹੇ ਹਨ। ਬਾਦਲ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਪੂਰੇ ਬਾਦਲ ਪਰਿਵਾਰ ਨੇ ਇੱਥੇ ਵੋਟ ਪਾਈ।

ਪੰਜਾਬ ਵਿੱਚ ਹੋਰ ਵੀ ਕਈ ਉਮੀਦਵਾਰ ਹਨ ਜਿਨ੍ਹਾਂ ਨਾਲ ਇਹੀ ਸਥਿਤੀ ਬਣੀ ਹੋਈ ਹੈ। ਇਨ੍ਹਾਂ ਵਿੱਚ ਬਠਿੰਡਾ ਤੋਂ ਚੋਣ ਲੜ ਰਹੇ ਮਨਪ੍ਰੀਤ ਬਾਦਲ ਵੀ ਸ਼ਾਮਲ ਹਨ। ਜਿਨ੍ਹਾਂ ਦੀ ਵੋਟ ਗਿੱਦੜਬਾਹਾ ਵਿੱਚ ਹੈ। ਇਸੇ ਤਰ੍ਹਾਂ ਮਲੋਟ ਤੋਂ ਚੋਣ ਲੜ ਰਹੀ ਰੁਪਿੰਦਰ ਰੂਬੀ ਦੀ ਵੋਟ ਬਠਿੰਡਾ ਦੇਹਤੀ ਵਿੱਚ ਹੈ।

Related Stories

No stories found.
logo
Punjab Today
www.punjabtoday.com