ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਕਰਮਚਾਰੀਆਂ ਦੀ ਮੰਗ ਨੂੰ ਕੀਤਾ ਪੁਰਾ

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਕਰਮਚਾਰੀਆਂ ਦੀ ਮੰਗ ਨੂੰ ਕੀਤਾ ਪੁਰਾ

ਕਰਮਚਾਰਿਆਂ ਦੇ ਪੇ-ਸਕੇਲ ਨੂੰ ਮੀਲੀ ਹਰੀ ਝੰਡੀ

ਬੀਤੇ ਦਿਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਆਪਣੇ ਕਰਮਚਾਰੀਆਂ ਦੀ ਹੜਤਾਲ ਨੂੰ ਵੇਖਦੇ ਹੋਏ ਉਨ੍ਹਾਂ ਨੇ ਮਿਤੀ 1-1-2016 ਤੋਂ ਸੋਧੇ ਹੋਏ ਪੇ-ਸਕੇਲ ਨੋਟੀਫਾਈ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕਰਮਚਾਰੀਆਂ ਲਈ ਮਹਿੰਗਾਈ ਭੱਤਾ/ਰਾਹਤ, ਮੈਡੀਕਲ ਭੱਤਾ, ਮਕਾਨ ਕਿਰਾਇਆ ਭੱਤਾ, ਰੂਰਲ ਏਰੀਆਂ ਭੱਤਾ, ਐਨ.ਪੀ.ਏ., ਸਪੈਸ਼ਲ ਚੌਕੀਂਦਾਰ ਭੱਤਾ, ਮਿਤੀ 1-1-2016 ਤੋਂ ਪਹਿਲਾਂ ਅਤੇ ਬਾਅਦ ਦੇ ਪੈਨਸ਼ਨਰਜ਼ ਨੂੰ ਮਿਲਣਯੋਗ ਲਾਭਾਂ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤੇ ਗਏ ਹਨ।

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪ੍ਰਬੰਧਕਾਂ ਵਲੋਂ ਸਾਰੀਆਂ ਮੁਲਾਜਮ ਜਥੇਬੰਦੀਆਂ ਨੂੰ ਸੂਚਿਤ ਕਰਦੇ ਕਿਹਾ ਕਿ ਪੇ-ਸਕੇਲ ਸੋਧਣ ਸਬੰਧੀ ਅਤੇ ਹੋਰ ਵਿੱਤੀ ਲਾਭ ਦੇਣ ਸਬੰਧੀ ਅੱਜ ਮਿਤੀ 17-11-2021 ਨੂੰ ਜਾਰੀ ਕਰ ਦਿੱਤੇ ਗਏ ਹਨ। ਇਸ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀਆਂ ਸਮੂਹ ਮੁਲਾਜਮ ਜਥੇਬੰਦੀਆਂ ਅਤੇ ਕਾਰਪੋਰਸ਼ਨ ਦੇ ਮੁਲਾਜਮਾਂ ਨੂੰ ਅਪੀਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਹ ਆਪਣੇ ਸੰਘਰਸ਼ ਦੇ ਪ੍ਰੋਗਰਾਮ ਨੂੰ ਵਾਪਿਸ ਲੈ ਲੈਣ ਅਤੇ ਆਪਣੀਆਂ ਡਿਊਟੀਆਂ ਜੋਇਨ ਕਰ ਲੈਣ। ਦਰਅਸਲ ‘ਚ ਪੀ.ਐਸ.ਪੀ.ਸੀ.ਐਲ ਦੇ ਮੁਲਾਜ਼ਮਾਂ ਵਲੋਂ ਆਪਣੀ ਮੰਗਾਂ ਦੇ ਲਈ ਹੜਤਾਲ ਕੀਤੀ ਗਈ ਸੀ । ਜਿਸ ਨੂੰ ਦੇਖਦੇ ਹੋਏ ਕਾਰਪੋਰੇਸ਼ਨ ਨੇ ਇਹ ਫੈਸਲੇ ਨੂੰ ਹਰੀ ਝੰਡੀ ਦਿੱਤੀ।

logo
Punjab Today
www.punjabtoday.com