ਮੋਗਾ 'ਚ ਜਨਤਕ ਥਾਂਵਾ 'ਤੇ ਲੱਗਣਗੇ ਧਾਰਮਿਕ ਸ਼ਖਸੀਅਤਾਂ ਦੇ ਬੁੱਤ

ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ 'ਚ, ਮੋਗਾ ਨਗਰ ਨਿਗਮ ਨੇ ਸ਼ਹਿਰ ਵਿੱਚ ਜਨਤਕ ਸਹੂਲਤਾਂ ਵਾਲੇ ਸਥਾਨਾਂ 'ਤੇ ਧਾਰਮਿਕ ਸ਼ਖਸੀਅਤਾਂ ਦੇ ਬੁੱਤ ਲਗਾਉਣ ਦਾ ਫੈਸਲਾ ਕੀਤਾ ਹੈ, ਜੋ ਕਿ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਹੈ।
ਮੋਗਾ 'ਚ ਜਨਤਕ ਥਾਂਵਾ 'ਤੇ ਲੱਗਣਗੇ ਧਾਰਮਿਕ ਸ਼ਖਸੀਅਤਾਂ ਦੇ ਬੁੱਤ

ਮਹੱਤਵਪੂਰਨ ਤੱਥ ਇਹ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਇਨ੍ਹਾਂ ਬੁੱਤਾਂ ਦਾ ਉਦਘਾਟਨ ਕਰਨ ਦੀ ਸੰਭਾਵਨਾ ਹੈ ਕਿਉਂਕਿ ਮੋਗਾ ਦੇ ਵਿਧਾਇਕ ਹਰਜੋਤ ਕਮਲ ਨੇ ਉਨ੍ਹਾਂ ਨੂੰ ਉਦਘਾਟਨ ਕਰਨ ਲਈ ਸੱਦਾ ਦਿੱਤਾ ਹੈ। ਇਸ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਨ੍ਹਾਂ ਬੁੱਤਾਂ ਦਾ ਉਦਘਾਟਨ ਕਰਨ ਲਈ ਅਗਲੇ ਹਫ਼ਤੇ ਮੋਗਾ ਜਾ ਸਕਦੇ ਹਨ।

ਸੁਪਰੀਮ ਕੋਰਟ ਨੇ 2013 ਵਿੱਚ ਜਨਤਕ ਸੜਕਾਂ, ਫੁੱਟਪਾਥਾਂ, ਸਾਈਡਵੇਅ ਅਤੇ ਹੋਰ ਉਪਯੋਗੀ ਜਨਤਕ ਥਾਵਾਂ 'ਤੇ ਮੂਰਤੀਆਂ ਲਗਾਉਣ 'ਤੇ ਪਾਬੰਦੀ ਲਗਾ ਦਿੱਤੀ ਸੀ। ਸਰਵਉੱਚ ਅਦਾਲਤ ਨੇ ਇਹ ਹੁਕਮ ਜਨਤਕ ਸਹੂਲਤਾਂ ਵਾਲੇ ਸਥਾਨਾਂ 'ਤੇ ਹੋ ਰਹੀ ਅਣਅਧਿਕਾਰਤ ਉਸਾਰੀ ਨੂੰ ਰੋਕਣ ਲਈ ਦਿੱਤੇ ਸਨ।

ਜਸਟਿਸ ਆਰ ਐਮ ਲੋਢਾ ਅਤੇ ਐਸ ਜੇ ਮੁਖੋਪਾਧਿਆਏ ਦੇ ਬੈਂਚ ਨੇ 18 ਜਨਵਰੀ, 2013 ਨੂੰ ਹੁਕਮ ਦਿੱਤਾ, "ਇਸ ਤੋਂ ਬਾਅਦ, ਰਾਜ ਜਨਤਕ ਸੜਕਾਂ, ਫੁੱਟਪਾਥਾਂ, ਸਾਈਡਵੇਅ ਅਤੇ ਹੋਰ ਜਨਤਕ ਉਪਯੋਗੀ ਥਾਵਾਂ 'ਤੇ ਕੋਈ ਵੀ ਮੂਰਤੀ ਸਥਾਪਤ ਕਰਨ ਜਾਂ ਕੋਈ ਢਾਂਚਾ ਖੜ੍ਹਾ ਕਰਨ ਦੀ ਇਜਾਜ਼ਤ ਨਹੀਂ ਹੋਵਗੀ।"

ਮੋਗਾ ਨਗਰ ਨਿਗਮ, ਅਨਾਜ ਮੰਡੀ ਵਿਖੇ ਮਹਾਰਾਜਾ ਅਗਰਸੇਨ ਦਾ ਬੁੱਤ ਅਤੇ ਕੋਟਕਪੂਰਾ ਰੋਡ ਤੇ ਗੀਤਾ ਭਵਨ ਚੌਂਕ ਵਿਖੇ ਦੋ ਹੋਰ ਬੁੱਤ ਲਗਾਉਣ ਜਾ ਰਿਹਾ ਹੈ। ਇੱਥੋਂ ਤੱਕ ਕਿ ਸਥਾਨਕ ਸਰਕਾਰੀ ਵਿਭਾਗ ਨੇ ਪਹਿਲਾਂ ਇਹ ਕਹਿ ਕੇ ਇਸ ਤਜਵੀਜ਼ ਨੂੰ ਰੱਦ ਕਰ ਦਿੱਤਾ ਸੀ ਕਿ 'ਮੂਰਤੀਆਂ ਦੀ ਸਥਾਪਨਾ' ਦੀ ਇਜਾਜ਼ਤ ਨਹੀਂ ਹੈ।

ਹਾਲਾਂਕਿ ਹੁਣ ਨਗਰ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਵਿਭਾਗ ਤੋਂ ਮਨਜ਼ੂਰੀ ਮਿਲ ਗਈ ਹੈ।

ਉਨ੍ਹਾਂ ਕਿਹਾ, "ਇਹ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਨਹੀਂ ਹੈ। ਸੁਪਰੀਮ ਕੋਰਟ ਨੇ ਸਿਰਫ਼ ਹਾਈਵੇਅ 'ਤੇ ਬੁੱਤ ਲਗਾਉਣ 'ਤੇ ਪਾਬੰਦੀ ਲਗਾਈ ਹੋਈ ਹੈ ਅਤੇ ਅਸੀਂ ਉਨ੍ਹਾਂ ਨੂੰ ਹਾਈਵੇਅ 'ਤੇ ਨਹੀਂ ਲਗਾ ਰਹੇ ਹਾਂ। ਇਸ ਤੋਂ ਇਲਾਵਾ ਬੁੱਤਾਂ ਦੇ ਉਦਘਾਟਨ ਲਈ ਮੁੱਖ ਮੰਤਰੀ ਦੇ ਦੌਰੇ ਬਾਰੇ ਸਿਰਫ਼ ਵਿਧਾਇਕ ਹੀ ਦੱਸ ਸਕਦੇ ਹਨ।”

Related Stories

No stories found.
logo
Punjab Today
www.punjabtoday.com