ਮੁਹੰਮਦ ਸਦੀਕ ਦਾ ਰਾਹੁਲ ਦੀ 'ਭਾਰਤ ਜੋੜੋ ਯਾਤਰਾ' ਨੂੰ ਸਮਰਪਿਤ ਗੀਤ ਲਾਂਚ

ਸੰਸਦ ਮੈਂਬਰ ਮੁਹੰਮਦ ਸਦੀਕ ਨੇ ਆਪਣੇ ਗੀਤ 'ਚ ਭਾਰਤ ਨੂੰ ਇਕਜੁੱਟ ਕਰਨ ਦੀ ਗੱਲ ਕੀਤੀ ਹੈ। ਗੀਤ ਦੇ ਬੋਲਾਂ 'ਚ ਨਫਰਤ ਅਤੇ ਧਰਮ ਦੀ ਰਾਜਨੀਤੀ ਨੂੰ ਖਤਮ ਕਰਕੇ ਭਾਰਤ ਨੂੰ ਇਕਜੁੱਟ ਕਰਨ ਦੀ ਗੱਲ ਕੀਤੀ ਗਈ ਹੈ।
ਮੁਹੰਮਦ ਸਦੀਕ ਦਾ ਰਾਹੁਲ ਦੀ 'ਭਾਰਤ ਜੋੜੋ ਯਾਤਰਾ' ਨੂੰ ਸਮਰਪਿਤ ਗੀਤ ਲਾਂਚ

ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਕੁਝ ਹੀ ਦਿਨਾਂ 'ਚ ਪੰਜਾਬ 'ਚ ਐਂਟਰੀ ਕਰਨ ਵਾਲੀ ਹੈ। ਪੰਜਾਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਮੁਹੰਮਦ ਸਦੀਕ ਨੇ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਨੂੰ ਸਮਰਪਿਤ ਗੀਤ ਲਾਂਚ ਕੀਤਾ ਹੈ।

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਦੀ ਤਾਰੀਫ ਕਰਦੇ ਹੋਏ ਗੀਤ ਨੂੰ ਸ਼ੇਅਰ ਕੀਤਾ ਹੈ। ਸਦੀਕ ਦਾ ਇਹ ਗੀਤ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਫਰੀਦਕੋਟ ਤੋਂ ਸੰਸਦ ਮੈਂਬਰ ਮੁਹੰਮਦ ਸਦੀਕ ਨੇ ਆਪਣੇ ਗੀਤ 'ਚ ਭਾਰਤ ਨੂੰ ਇਕਜੁੱਟ ਕਰਨ ਦੀ ਗੱਲ ਕੀਤੀ ਹੈ।

ਗੀਤ ਦੇ ਬੋਲਾਂ 'ਚ ਨਫਰਤ ਅਤੇ ਧਰਮ ਦੀ ਰਾਜਨੀਤੀ ਨੂੰ ਖਤਮ ਕਰਕੇ ਭਾਰਤ ਨੂੰ ਇਕਜੁੱਟ ਕਰਨ ਦੀ ਗੱਲ ਕੀਤੀ ਗਈ ਹੈ। ਇਸ ਗੀਤ ਨੂੰ ਸੁਣ ਕੇ ਲੋਕ ਕਾਫੀ ਸਕਾਰਾਤਮਕ ਟਿੱਪਣੀਆਂ ਕਰ ਰਹੇ ਹਨ। ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' 5 ਜਨਵਰੀ ਨੂੰ ਹਰਿਆਣਾ ਵਿੱਚ ਦਾਖ਼ਲ ਹੋਵੇਗੀ। ਫਿਰ 6 ਜਨਵਰੀ ਨੂੰ ਰਾਹੁਲ ਗਾਂਧੀ ਪਾਣੀਪਤ 'ਚ ਰੈਲੀ ਕਰਨਗੇ। ਇਸ ਤੋਂ ਬਾਅਦ ਰਾਹੁਲ ਗਾਂਧੀ 8 ਜਨਵਰੀ ਨੂੰ ਕੁਰੂਕਸ਼ੇਤਰ ਦੇ ਬ੍ਰਹਮਸਰੋਵਰ 'ਚ ਮਹਾ ਆਰਤੀ 'ਚ ਸ਼ਾਮਲ ਹੋਣਗੇ।

ਫਿਰ ਅੰਬਾਲਾ ਰਾਹੀਂ ਯਾਤਰਾ 11 ਜਨਵਰੀ ਨੂੰ ਪੰਜਾਬ ਵਿੱਚ ਪ੍ਰਵੇਸ਼ ਕਰੇਗੀ। 'ਭਾਰਤ ਜੋੜੋ ਯਾਤਰਾ' ਪੰਜਾਬ ਵਿੱਚ ਦਾਖਲ ਹੋਵੇਗੀ ਅਤੇ 11 ਜਨਵਰੀ ਨੂੰ ਖੰਨਾ ਪਹੁੰਚੇਗੀ। ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਯਾਤਰਾ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਖੰਨਾ ਪੁੱਜੇ। ਇੱਥੇ ਉਨ੍ਹਾਂ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਵੀ ਕੀਤੀ।

ਪੰਜਾਬ ਕਾਂਗਰਸ ਨੇ ਯਾਤਰਾ ਦੌਰਾਨ ਹਰ ਤਰ੍ਹਾਂ ਦੀਆਂ ਤਿਆਰੀਆਂ ਲਈ ਵੱਖ-ਵੱਖ ਆਗੂਆਂ ਤੇ ਵਰਕਰਾਂ ਦੀ ਜ਼ਿੰਮੇਵਾਰੀ ਤੈਅ ਕਰ ਦਿੱਤੀ ਹੈ। ਇਸਤੋਂ ਪਹਿਲਾ ਰਾਜਾ ਵੜਿੰਗ ਨੇ 'ਭਾਰਤ ਜੋੜੋ ਯਾਤਰਾ' ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਖੰਨਾ ਗਏ ਸਨ। ਇਹ ਯਾਤਰਾ 11 ਜਨਵਰੀ ਨੂੰ ਖੰਨਾ ਪਹੁੰਚੇਗੀ ਅਤੇ ਰਾਤ ਨੂੰ ਖੰਨਾ ਠਹਿਰੇਗੀ। ਇਸ ਦੌਰਾਨ ਰਾਜਾ ਵੜਿੰਗ ਨੇ ਦੱਸਿਆ ਕਿ ਇਹ ਯਾਤਰਾ 10 ਜਨਵਰੀ ਨੂੰ ਪੰਜਾਬ ਵਿੱਚ ਦਾਖ਼ਲ ਹੋਵੇਗੀ। ਇਹ ਯਾਤਰਾ 10 ਨੂੰ ਫਤਿਹਗੜ੍ਹ ਸਾਹਿਬ ਅਤੇ 11 ਨੂੰ ਖੰਨਾ ਪਹੁੰਚੇਗੀ। ਵਿਜੀਲੈਂਸ ਵੱਲੋਂ ਕਾਂਗਰਸੀ ਵਰਕਰਾਂ ਨੂੰ ਥਰਡ ਡਿਗਰੀ ਤਸ਼ੱਦਦ ਦੇਣ ਬਾਰੇ ਰਾਜਾ ਵੜਿੰਗ ਨੇ ਕਿਹਾ ਕਿ ਸਾਂਸਦ ਰਵਨੀਤ ਬਿੱਟੂ ਸਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਵਿਜੀਲੈਂਸ ਖ਼ਿਲਾਫ਼ ਮੋਰਚਾ ਖੋਲ੍ਹਿਆ ਜਾਵੇਗਾ।

Related Stories

No stories found.
logo
Punjab Today
www.punjabtoday.com